ਬਜਟ 2020: ਪਿਛਲੇ ਪੰਜ ਸਾਲ 'ਚ ਆਇਆ 284 ਅਰਬ ਡਾਲਰ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼

02/01/2020 12:46:02 PM

ਨਵੀਂ ਦਿੱਲੀ—ਦੇਸ਼ 'ਚ 2014-19 ਦੇ ਦੌਰਾਨ ਦੇਸ਼ 'ਚ 284 ਅਰਬ ਡਾਲਰ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ ਆਇਆ ਹੈ। ਵਿੱਤੀ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਵਿੱਤੀ ਸਾਲ 2020-21 ਦਾ ਬਜਟ ਪੇਸ਼ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 2014-19 ਦੇ ਦੌਰਾਨ ਦੇਸ਼ 'ਚ 284 ਅਰਬ ਡਾਲਰ ਦਾ ਐੱਫ.ਡੀ.ਆਈ. ਆਇਆ। 2019-14 ਦੇ ਦੌਰਾਨ ਦੇਸ਼ ਨੂੰ 190 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਮਿਲਿਆ ਸੀ।

ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ 'ਚ ਦੇਸ਼ 'ਚ ਵਿਦੇਸ਼ੀ ਨਿਵੇਸ਼ ਦਾ ਪ੍ਰਵਾਹ 15 ਫੀਸਦੀ ਵਧ ਕੇ 26 ਅਰਬ ਡਾਲਰ ਰਿਹਾ। ਸਭ ਤੋਂ ਜ਼ਿਆਦਾ ਐੱਫ.ਡੀ.ਆਈ. ਸੇਵਾ, ਕੰਪਿਊਟਰ ਸਾਫਟਵੇਅਰ ਅਤੇ ਹਾਰਡਵੇਅਰ, ਦੂਰਸੰਚਾਰ, ਵਾਹਨ ਅਤੇ ਟ੍ਰੇਡਿੰਗ ਖੇਤਰਾਂ ਨੂੰ ਮਿਲਿਆ। ਪਹਿਲੀ ਛਿਮਾਹੀ 'ਚ ਦੇਸ਼ 'ਚ ਸਭ ਤੋਂ ਜ਼ਿਆਦਾ ਅੱਠ ਅਰਬ ਡਾਲਰ ਦਾ ਐੱਫ.ਡੀ.ਆਈ. ਸਿੰਗਾਪੁਰ ਤੋਂ ਆਇਆ। ਉਸ ਦੇ ਬਾਅਦ ਲੜੀਵਾਰ ਮਾਰੀਸ਼ਸ, ਅਮਰੀਕਾ, ਨੀਦਰਲੈਂਡ ਅਤੇ ਜਾਪਾਨ ਦਾ ਨੰਬਰ ਰਿਹਾ। ਸਰਕਾਰ ਨੇ ਪਿਛਲੇ ਸਾਲ ਬ੍ਰਾਂਡ ਖੁਦਰਾ ਵਪਾਰ, ਕੋਲਾ ਮਾਈਨਿੰਗ ਅਤੇ ਠੇਕਾ ਵਿਨਿਰਮਾਣ 'ਤੇ ਵਿਦੇਸ਼ੀ ਨਿਵੇਸ਼ ਦੇ ਨਿਯਮਾਂ ਨੂੰ ਉਦਾਰ ਕੀਤਾ ਸੀ।

Aarti dhillon

This news is Content Editor Aarti dhillon