KFC, ਪਿੱਜ਼ਾ ਹੱਟ ਅਤੇ ਹੋਰਨਾਂ ਦੇ ਵਿਸਥਾਰ ’ਤੇ 5 ਸਾਲ ’ਚ 1,000 ਕਰੋਡ਼ ਰੁਪਏ ਨਿਵੇਸ਼ ਕਰੇਗੀ DIL

02/11/2020 11:13:09 AM

ਨਵੀਂ ਦਿੱਲੀ — KFC, ਪਿੱਜ਼ਾ ਹੱਟ, ਟਾਕੋ ਬੇਲ, ਕੋਸਟਾ ਕੌਫ਼ੀ ਵਰਗੇ ਕੌਮਾਂਤਰੀ ਰੇਸਤਰਾਂ ਬਰਾਂਡਸ ਦਾ ਸੰਚਾਲਨ ਕਰਨ ਵਾਲੀ ਕੰਪਨੀ ਦੇਵਯਾਨੀ ਇੰਟਰਨੈਸ਼ਨਲ ਲਿਮਟਿਡ (ਡੀ. ਆਈ. ਐੱਲ.) ਅਗਲੇ 5 ਸਾਲਾਂ ’ਚ ਇਸ ਬਰਾਂਡ ਦੇ ਵਿਸਥਾਰ ’ਤੇ ਲਗਭਗ 1,000 ਕਰੋਡ਼ ਰੁਪਏ ਦਾ ਨਿਵੇਸ਼ ਕਰੇਗੀ। ਕੰਪਨੀ ਨੇ ਦੱਸਿਆ ਕਿ ਡੀ. ਆਈ. ਐੱਲ. ਦੀ ਯੋਜਨਾ ਅਗਲੇ 4-5 ਸਾਲਾਂ ’ਚ ਕੇ. ਐੱਫ. ਸੀ. ਅਤੇ ਪਿੱਜ਼ਾ ਹੱਟ ਦੀ ਗਿਣਤੀ ਦੁੱਗਣੀ ਕਰਨ ਦੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਦੱਸਿਆ ਕਿ ‘ਯਮ! ਰੈਸਟੋਰੈਂਟਸ ਇੰਡੀਆ’ ਉਸ ਦੀ ਇਕ ਨਿਸ਼ਚਿਤ ਹਿੱਸੇਦਾਰੀ ਖਰੀਦੇਗੀ। ਡੀ. ਆਈ. ਐੱਲ. ਯਮ ਦੀ ਭਾਰਤ ’ਚ ਫਰੈਂਚਾਇਜ਼ੀ ਸਹਿਯੋਗੀ ਹੈ। ਯਮ! ਰੈਸਟੋਰੈਂਟਸ ਇੰਡੀਆ ਕੌਮਾਂਤਰੀ ਕੰਪਨੀ ਯਮ! ਬਰਾਂਡਸ ਦੀ ਭਾਰਤੀ ਇਕਾਈ ਹੈ। ਕੇ. ਐੱਫ. ਸੀ., ਪਿੱਜ਼ਾ ਹੱਟ ਅਤੇ ਟਾਕੋ ਬੇਲ ਵਰਗੇ ਬਰਾਂਡਸ ’ਤੇ ਉਸ ਦਾ ਮਾਲਿਕਾਨਾ ਹੱਕ ਹੈ। ਹਾਲਾਂਕਿ ਦੋਵਾਂ ਕੰਪਨੀਆਂ ਨੇ ਇਸ ਸੌਦੇ ਦੀ ਵਿਸਥਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।