ਡਿਜੀਟਲ ਰੁਪਿਆ ਪਾਸਾ ਪਲਟਣ ਵਾਲਾ : SBI ਚੇਅਰਮੈਨ

12/03/2022 1:54:54 PM

ਬਿਜਨੈੱਸ ਡੈਸਕ- ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦੇ ਚੇਅਰਮੈਨ ਦਿਨੇਸ਼ ਖਾਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦਾ ਖੁਦਰਾ ਡਿਜੀਟਲ ਰੁਪਿਆ ਪਾਸਾ ਪਲਟਣ ਵਾਲਾ ਸਾਬਤ ਹੋਵੇਗਾ। ਇਹ ਟਿਕਾਊ ਪ੍ਰਭਾਵ ਦੇ ਨਾਲ ਬਹੁਤ ਘੱਟ ਲਾਗਤ 'ਤੇ ਮੁਦਰਾ ਨੀਤੀ ਨੂੰ ਵਧੇਰੇ ਬਿਹਤਰ ਤਰੀਕੇ ਨਾਲ ਲਾਭ ਮਿਲ ਸਕੇਗਾ। ਖੁਦਰਾ ਡਿਜੀਟਲ ਰੁਪਏ ਲਈ ਆਰ.ਬੀ.ਆਈ. ਦੀ ਕੇਂਦਰੀ ਬੈਂਕ ਡਿਜੀਟਲ ਕਰੰਸੀ (ਸੀ.ਬੀ.ਡੀ.ਸੀ.) ਪਾਇਲਟ ਪ੍ਰਾਜੈਕਟ ਵੀਰਵਾਰ ਨੂੰ ਮੁੰਬਈ, ਨਵੀਂ ਦਿੱਲੀ, ਬੈਂਗਲੁਰੂ ਅਤੇ ਭੁਵਨੇਸ਼ਵਰ 'ਚ ਸ਼ੁਰੂ ਹੋਈ। ਭਾਰਤੀ ਸਟੇਟ ਬੈਂਕ ਇਸ 'ਚ ਹਿੱਸਾ ਲੈਣ ਵਾਲੇ ਬੈਂਕਾਂ 'ਚੋਂ ਇੱਕ ਹੈ।
ਖੁਦਰਾ ਡਿਜੀਟਲ ਰੁਪਿਆ ਪ੍ਰਾਜੈਕਟ ਚਾਰ ਬੈਂਕਾਂ ਐੱਸ.ਬੀ.ਆਈ., ਆਈ.ਸੀ.ਆਈ.ਸੀ. ਬੈਂਕ, ਯੈੱਸ ਬੈਂਕ ਅਤੇ ਆਈ.ਡੀ.ਐੱਫ.ਸੀ. ਫਸਟ ਬੈਂਕ ਅਤੇ ਗਾਹਕਾਂ ਅਤੇ ਵਪਾਰੀਆਂ ਦੇ ਨਾਲ ਸ਼ੁਰੂ ਹੋਈ। ਖਾਰਾ ਨੇ ਬਿਆਨ 'ਚ ਕਿਹਾ, “ਆਰ.ਬੀ.ਆਈ. ਸੀ.ਬੀ.ਸੀ.ਸੀ. 'ਤੇ ਪਾਇਲਟ ਪ੍ਰਾਜੈਕਟ ਪਾਸਾ ਪਲਟਣ ਵਾਲੀ ਸਾਬਤ ਹੋਵੇਗੀ। ਇੱਕ ਟਿਕਾਊ ਪ੍ਰਭਾਵ ਦੇ ਨਾਲ ਇਸ ਨਾਲ ਕਾਫ਼ੀ ਘਟ ਲਾਗਤ 'ਤੇ ਮੌਦਰਿਕ ਨੀਤੀ ਦਾ ਬਿਹਤਰ ਤਰੀਕੇ ਨਾਲ ਲਾਭ ਮਿਲਣਾ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਬਿਆਨ 'ਚ ਕਿਹਾ ਕਿ ਇਹ ਸਰਕੂਲੇਸ਼ਨ 'ਚ ਜਾਰੀ ਮੁਦਰਾ ਪ੍ਰਣਾਲੀ ਨੂੰ ਸਹਿਯੋਗ ਦੇਵੇਗਾ ਅਤੇ ਕੁੱਲ ਮਿਲਾ ਕੇ ਮੁਦਰਾ ਢਾਂਚੇ ਨੂੰ ਪੂਰਾ ਕਰੇਗਾ।
ਦੂਜੇ ਪੜਾਅ 'ਚ ਚਾਰ ਹੋਰ ਬੈਂਕਾਂ ਨੂੰ ਸ਼ਾਮਲ ਕਰਦੇ ਹੋਏ ਖੁਦਰਾ ਡਿਜੀਟਲ ਰੁਪਿਆ ਪ੍ਰਾਜੈਕਟ ਨੂੰ ਨੌਂ ਹੋਰ ਸ਼ਹਿਰਾਂ 'ਚ ਜਾਰੀ ਕੀਤਾ ਜਾਵੇਗਾ। ਕੇਂਦਰੀ ਬੈਂਕ ਨੇ 29 ਨਵੰਬਰ ਨੂੰ ਡਿਜੀਟਲ ਰੁਪਏ ਨੂੰ ਲੈ ਕੇ ਪਾਇਲਟ ਦੀ ਘੋਸ਼ਣਾ ਕਰਕੇ ਹੋਏ ਕਿਹਾ ਸੀ ਕਿ ਨਕਦ ਰੁਪਏ ਦੇ ਉਲਟ ਇਸ 'ਚ ਕੋਈ ਵਿਆਜ ਨਹੀਂ ਮਿਲੇਗਾ ਅਤੇ ਇਸ ਨੂੰ ਬੈਂਕਾਂ 'ਚ ਜਮ੍ਹਾਂ ਸਮੇਤ ਹੋਰ ਰੂਪ 'ਚ ਬਦਲਿਆ ਜਾ ਸਕਦਾ ਹੈ।" ਡਿਜੀਟਲ ਰੁਪਏ ਦੀ ਵਰਤੋਂ ਨਾਲ ਭੌਤਿਕ ਮੁਦਰਾ ਦੇ ਪ੍ਰਬੰਧਨ ਨਾਲ ਸਬੰਧਤ ਸੰਚਾਲਨ ਲਾਗਤਾਂ ਨੂੰ ਘਟ ਹੋਣ ਦੀ ਵੀ ਉਮੀਦ ਹੈ। ਨਾਲ ਹੀ ਅਰਥਵਿਵਸਥਾ 'ਚ ਵਿੱਤੀ ਸਮਾਵੇਸ਼ ਵਧਣ ਦੀ ਸੰਭਾਵਨਾ ਹੈ।

Aarti dhillon

This news is Content Editor Aarti dhillon