ਡਿਜੀਟਲ ਕਰੰਸੀ ਨੂੰ ਅਜੇ ਤੈਅ ਕਰਨਾ ਹੈ ਲੰਬਾ ਸਫ਼ਰ : ਸੁਭਾਸ਼ ਚੰਦਰ ਗਰਗ

12/05/2022 1:28:20 PM

ਨਵੀਂ ਦਿੱਲੀ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬਹੁਤ ਹੀ ਸੀਮਤ ਵਰਤੋਂ ਲਈ ਪ੍ਰਯੋਗਾਤਮਕ ਆਧਾਰ ’ਤੇ ਸਧਾਰਨ ਡਿਜੀਟਲ ਰੁਪਏ ਦੀ ਸ਼ੁਰੂਆਤ ਕੀਤੀ ਹੈ ਅਤੇ ਸਹੀ ਮਾਇਨੇ ’ਚ ਬਲਾਕਚੇਨ ਆਧਾਰਿਤ ਡਿਜੀਟਲ ਕਰੰਸੀ ਦੇ ਉਲਟ ਇਹ ਰਵਾਇਤੀ ਬੈਂਕ ਵਾਂਗ ਹੀ ਹੈ, ਜਿਸ ’ਚ ਲੈਣ-ਦੇਣ ਨੂੰ ਲੈ ਕੇ ਰੁਪਏ ਦੀ ਬਜਾਏ ਡਿਜੀਟਲ ਟੋਕਨਾਂ ਦੀ ਵਰਤੋਂ ਕੀਤੀ ਜਾਵੇਗੀ। ਅਸਲ ’ਚ ਕੇਂਦਰੀ ਬੈਂਕ ਨੂੰ ਪੂਰਨ ਡਿਜੀਟਲ ਕਰੰਸੀ ਨੂੰ ਲੈ ਕੇ ਅਜੇ ਲੰਬਾ ਸਫ਼ਰ ਤੈਅ ਕਰਨਾ ਹੈ। ਆਰ. ਬੀ. ਆਈ. ਦੇ ਪ੍ਰਯੋਗਾਤਮਕ ਆਧਾਰ ’ਤੇ ਰਿਟੇਲ ਡਿਜੀਟਲ ਰੁਪਇਆ ਸ਼ੁਰੂ ਕੀਤੇ ਜਾਣ ਨਾਲ ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਨੇ ਇਹ ਗੱਲ ਕਹੀ ਹੈ।

Harinder Kaur

This news is Content Editor Harinder Kaur