ਮੰਦੀ ਦਾ ਸ਼ਿਕਾਰ ਹੋਇਆ ਚੀਨ, 18 ਲੱਖ ਲੋਕ ਹੋਏ ਬੇਰੁਜ਼ਗਾਰ

03/03/2016 10:48:16 AM

ਪੇਈਚਿੰਗ— ਪਿਛਲੇ 25 ਸਾਲ ''ਚ ਸਭ ਤੋਂ ਕਮਜ਼ੋਰ ਆਰਥਿਕ ਵਿਕਾਸ ਦਰ ਦਾ ਸਾਹਮਣਾ ਕਰ ਰਹੇ ਚੀਨ ਨੇ ਕੋਲਾ ਅਤੇ ਸਟੀਲ ਖੇਤਰ ''ਚ 18 ਲੱਖ ਕਰਮਚਾਰੀਆਂ ਦੀ ਛੁੱਟੀ ਕਰਨ ਦਾ ਐਲਾਨ ਕੀਤਾ ਹੈ। ਮੰਦੀ ਦਾ ਸਾਹਮਣਾ ਕਰ ਰਹੀ ਦੁਨੀਆ ਦੀ ਸਭ ਤੋਂ ਦੂਜੀ ਵੱਡੀ ਅਰਥਵਿਵਸਥਾ ਦੇ ਪੁਨਰਗਠਨ ਲਈ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਜਿਨ੍ਹਾਂ ਸੁਧਾਰਾਂ ਦੀ ਗੱਲ ਕੀਤੀ ਹੈ, ਉਸਦੇ ਤਹਿਤ ਕੋਲਾ ਅਤੇ ਸਟੀਲ ਖੇਤਰ ਦੇ 18 ਲੱਖ ਕਰਮਚਾਰੀਆਂ ਨੂੰ ਆਪਣੀ ਨੌਕਰੀ ਤੋ ਹੱਥ ਧੌਣਾ ਪਵੇਗਾ। ਚੀਨ ਦੇ ਮਨੁੱਖੀ ਸੰਸਾਧਨ ਅਤੇ ਸਮਾਜਿਕ ਸੁੱਰਖਿਆ ਮੰਤਰੀ ਯਿਨ ਵੇਈਮਿਨ ਵਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਇਨ੍ਹਾਂ ਲੋਕਾਂ ਦੀ ਛੰਟਨੀ ਕਿਵੇਂ ਕੀਤੀ ਜਾਵੇਗੀ ਅਤੇ ਇਨ੍ਹਾਂ ਨੂੰ ਕਿੰਨਾ ਸਮਾਂ ਦਿੱਤਾ ਜਾਵੇਗਾ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਚੀਨ ''ਚ ਇਹ ਪਹਿਲਾ ਮੌਕਾ ਹੈ, ਜਦੋਂ ਸਰਕਾਰੀ ਪੱਧਰ ''ਤੇ ਇੰਨੀ ਵੱਡੀ ਛੰਟਨੀ ਦੀ ਗੱਲ ਕਹੀ ਜਾ ਰਹੀ ਹੈ। 
ਵੇਈਮਿਨ ਨੇ ਇਕ ਪ੍ਰੈੱਸ ਗੱਲਬਾਤ ''ਚ ਕਿਹਾ ਕਿ ਤਕਰੀਬਨ 13 ਲੱਖ ਲੋਕਾਂ ਨੂੰ ਕੋਲਾ ਖੇਤਰ ''ਚ ਅਤੇ ਸਟੀਲ ਕਾਰੋਬਾਰ ''ਚ ਲੱਗੇ 5 ਲੱਖ ਲੋਕਾਂ ਨੂੰ ਨੌਕਰੀ ਛੱਡਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਸਭ ਅਰਥਵਿਵਸਥਾ ਦੇ ਪੁਨਰਗਠਨ ਲਈ ਕੀਤਾ ਜਾ ਰਿਹਾ ਹੈ। ਇਹ ਕੰਮ ਮੁਸ਼ਕਿਲ ਹੋਵੇਗਾ ਪਰ ਸਾਨੂੰ ਯਕੀਨ ਹੈ। ਅਧਿਕਾਰੀਆਂ ਮੁਤਾਬਕ ਸਰਕਾਰ ਇਨ੍ਹਾਂ 18 ਲੱਖ ਲੋਕਾਂ ਨੂੰ 2 ਸਾਲ ਲਈ ਸਥਾਪਿਤ ਕਰਨ ਦੇ ਮਕਸਦ ਨਾਲ 804 ਅਰਬ ਰੁਪਏ ਜਾਰੀ ਕਰੇਗੀ। ਸਾਲ 2015 ''ਚ ਚੀਨ ਦੀ ਵਿਕਾਸ ਦਰ 6.9 ਫੀਸਦੀ ਰਹੀ ਸੀ, ਜੋ ਕਿ ਪਿਛਲੇ 25 ਸਾਲਾਂ ਤੋਂ ਘੱਟ ਹੈ। ਯਿਨ ਨੇ ਕਿਹਾ, ''''ਅਰਥਵਿਵਸਥਾ ਵੱਡੇ ਸੰਕਟ ''ਚ ਹੈ, ਮੰਦੀ ਦੀ ਸਥਿਤੀ ਹੈ। ਅਜਿਹੇ ''ਚ ਕੁੱਝ ਕੰਪਨੀਆਂ ਨੂੰ ਉਤਪਾਦਨ ਅਤੇ ਆਪਰੇਸ਼ਨ ''ਚ ਮੁਸ਼ਕਿਲ ਆ ਰਹੀ ਹੈ।'''' ਚੀਨ ਦੇ ਕੋਲਾ ਅਤੇ ਸਟੀਲ ਖੇਤਰ ''ਚ ਕੁੱਲ 1 ਕਰੋੜ 20 ਲੱਖ ਲੋਕ ਨੌਕਰੀ ਕਰਦੇ ਹਨ।