ਯੈੱਸ ਬੈਂਕ 'ਚ ਗਾਹਕਾਂ ਦੇ ਪੈਸੇ ਨੂੰ ਲੈ ਕੇ ਹੁਣ ਬੋਲੇ SBI ਪ੍ਰਮੁੱਖ, ਜਾਣੋ ਕੀ ਕਿਹਾ

03/07/2020 12:39:16 PM

ਨਵੀਂ ਦਿੱਲੀ— ਯੈੱਸ ਬੈਂਕ ਨੂੰ ਸੰਕਟ 'ਚੋਂ ਕੱਢਣ ਲਈ ਸਰਕਾਰ ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੂੰ ਅੱਗੇ ਕੀਤਾ ਹੈ। ਐੱਸ. ਬੀ. ਆਈ. ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਬੈਂਕ ਨੂੰ ਸੰਕਟ ਤੋਂ ਪ੍ਰਭਾਵਿਤ ਯੈੱਸ ਬੈਂਕ ਦੇ ਪੁਨਰਗਠਨ ਦਾ ਖਰੜਾ ਪ੍ਰਾਪਤ ਹੋਇਆ ਹੈ।

ਉਨ੍ਹਾਂ ਕਿਹਾ ਕਿ ਜਮ੍ਹਾ ਕਰਤਾਵਾਂ ਦਾ ਪੈਸਾ ਸੁਰੱਖਿਅਤ ਹੈ। ਭਾਰਤੀ ਸਟੇਟ ਬੈਂਕ ਦੇ ਪ੍ਰਮੁੱਖ ਰਜਨੀਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ''ਯੈੱਸ ਬੈਂਕ ਦੇ ਪੁਨਰਗਠਨ ਖਰੜੇ ਦਾ ਬਰੀਕੀ ਨਾਲ ਅਧਿਐਨ ਕੀਤਾ ਜਾ ਰਿਹਾ ਹੈ ਅਤੇ ਸਾਡੀ ਨਿਵੇਸ਼ ਤੇ ਕਾਨੂੰਨੀ ਟੀਮ ਤਨਦੇਹੀ ਨਾਲ ਕੰਮ ਕਰ ਰਹੀ ਹੈ।'' ਉਨ੍ਹਾਂ ਇਹ ਵੀ ਕਿਹਾ ਕਿ ਡਰਾਫਟ ਸਕੀਮ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਸੰਭਾਵਤ ਨਿਵੇਸ਼ਕਾਂ ਨੇ ਐੱਸ. ਬੀ. ਆਈ. ਤੱਕ ਪਹੁੰਚ ਕੀਤੀ ਹੈ। ਕੁਮਾਰ ਨੇ ਕਿਹਾ ਕਿ ਹਿੱਸੇਦਾਰਾਂ ਤੇ ਜਮ੍ਹਾ ਕਰਤਾਵਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।


ਸ਼ੁੱਕਰਵਾਰ ਨੂੰ ਆਰ. ਬੀ. ਆਈ. ਨੇ ਸੰਕਟਗ੍ਰਸਤ ਯੈੱਸ ਬੈਂਕ ਦੇ ਪੁਨਰਗਠਨ ਲਈ ਇਕ ਖਰੜਾ ਯੋਜਨਾ ਦਾ ਐਲਾਨ ਕੀਤਾ ਸੀ। ਯੈੱਸ ਬੈਂਕ ਲਿਮਟਿਡ ਪੁਨਰਗਠਨ ਯੋਜਨਾ-2020 ਦੇ ਖਰੜੇ 'ਚ, ਆਰ. ਬੀ. ਆਈ. ਨੇ ਕਿਹਾ ਹੈ ਕਿ ਰਣਨੀਤਕ ਨਿਵੇਸ਼ਕ ਐੱਸ. ਬੀ. ਆਈ. ਨੂੰ ਇਸ 'ਚ 49 ਫੀਸਦੀ ਖਰੀਦਣੀ ਪਵੇਗੀ ਅਤੇ ਉਹ ਪੂੰਜੀ ਨਿਵੇਸ਼ ਦੀ ਤਰੀਕ ਤੋਂ ਤਿੰਨ ਸਾਲ ਪਹਿਲਾਂ ਇਸ 'ਚ ਹਿੱਸੇਦਾਰੀ ਨਹੀਂ ਘਟਾ ਸਕਦਾ ਅਤੇ ਤਿੰਨ ਸਾਲਾਂ ਪਿੱਛੋਂ ਹੀ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਹਿੱਸੇਦਾਰੀ ਘਟਾ ਕੇ 26 ਫੀਸਦੀ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਯੈੱਸ ਬੈਂਕ ਦੀ ਪੁਨਰਗਠਨ ਯੋਜਨਾ ਲਈ 3 ਅਪ੍ਰੈਲ 2020 ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ, ਉਦੋਂ ਤੱਕ ਲਈ ਗਾਹਕ ਸਿਰਫ 50 ਹਜ਼ਾਰ ਰੁਪਏ ਹੀ ਮਹੀਨੇ 'ਚ ਕਢਵਾ ਸਕਦੇ ਹਨ। ਹਾਲਾਂਕਿ ਮੈਡੀਕਲ ਐਮਰਜੈਂਸੀ, ਬੱਚੇ ਦੀ ਪੜ੍ਹਾਈ ਦੀ ਫੀਸ ਜਾਂ ਘਰ 'ਚ ਵਿਆਹ ਹੋਣ 'ਤੇ 5 ਲੱਖ ਰੁਪਏ ਤੱਕ ਕਢਵਾਏ ਜਾ ਸਕਦੇ ਹਨ। ਇਸ ਲਈ ਸਬੂਤ ਵੀ ਦੇਣਾ ਹੋਵੇਗਾ।

 

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼  ►RBI ਸਰਕੂਲਰ ਨੇ ਯੈੱਸ ਬੈਂਕ ਗਾਹਕਾਂ ਦੀ ਉਡਾਈ ਨੀਂਦ, ਕੀ ਹੋਵੇਗਾ ਪੈਸੇ ਦਾ? ►16 ਤੱਕ ਨਾ ਕੀਤਾ ਇਹ ਕੰਮ, ਤਾਂ ATM-ਕ੍ਰੈਡਿਟ ਕਾਰਡ 'ਤੇ ਨਹੀਂ ਹੋਵੇਗੀ ਸ਼ਾਪਿੰਗ ►ਬੈਂਕ ਡੁੱਬਾ ਤਾਂ FD ਨੂੰ ਮਿਲਾ ਕੇ ਸਿਰਫ ਇੰਨਾ ਹੀ ਦੇ ਸਕਦੀ ਹੈ ਸਰਕਾਰ, ਜਾਣੋ ਨਿਯਮ ►ਇੰਡੀਗੋ ਦੀ ਹਵਾਈ ਮੁਸਾਫਰਾਂ ਨੂੰ ਵੱਡੀ ਰਾਹਤ, 'ਮਾਫ' ਕੀਤਾ ਇਹ ਚਾਰਜ► ਵਿਦੇਸ਼ ਪੜ੍ਹਨ ਜਾਣਾ ਹੋਣ ਜਾ ਰਿਹੈ ਮਹਿੰਗਾ, APRIL ਤੋਂ ਲਾਗੂ ਹੋਵੇਗਾ ਇਹ ਨਿਯਮ