SBI ਦੀ ਪਾਲਸੀ 'ਚ ਹਰ ਰੋਜ਼ ਜਮ੍ਹਾ ਕਰੋ 100 ਰੁਪਏ ਤੋਂ ਘੱਟ ਦੀ ਰਾਸ਼ੀ , ਮਿਲੇਗਾ 2.5 ਕਰੋੜ ਦਾ ਕਵਰ

03/28/2021 6:07:44 PM

ਨਵੀਂ ਦਿੱਲੀ - ਕੋਰੋਨਾ ਆਫ਼ਤ ਦਰਮਿਆਨ ਲੋਕਾਂ ਵਿਚਕਾਰ ਜੀਵਨ ਬੀਮਾ ਖਰੀਦਣ ਦਾ ਰੁਝਾਣ ਵਧ ਗਿਆ ਹੈ। ਲੋਕ ਇਸ ਦੀ ਅਹਿਮੀਅਤ ਸਮਝਣ ਲਗ ਗਏ ਹਨ। ਅਜਿਹੀ ਸਥਿਤੀ ਵਿਚ ਚੰਗੀ ਤਰ੍ਹਾਂ ਸੋਚ-ਵਿਚਾਰ ਤੋਂ ਬਾਅਦ ਅਤੇ ਆਪਣੀ ਆਮਦਨ-ਜ਼ਰੂਰਤਾਂ ਮੁਤਾਬਕ ਹੀ ਪਾਲਸੀ ਖਰੀਦਣੀ ਚਾਹੀਦੀ ਹੈ। ਛੋਟੀ ਉਮਰ ਵਿਚ ਹੀ ਜੀਵਨ ਬੀਮਾ ਪਾਲਿਸੀ ਲੈਣਾ ਵਧੇਰੇ ਲਾਭਕਾਰੀ ਹੁੰਦਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਭਵਿੱਖ ਵਿਚ ਕਿਸੇ ਵੀ ਅਣਸੁਖਾਵੀਂ ਮੁਸ਼ਕਲ ਕਾਰਨ ਕਿਸੇ ਕਿਸਮ ਦੀ ਵਿੱਤੀ ਸਮੱਸਿਆ ਨਾ ਹੋਵੇ, ਤਾਂ ਅੱਜ ਤੋਂ ਇਸ ਲਈ ਤਿਆਰੀ ਕਰੋ। 

ਇਹ ਵੀ ਪੜ੍ਹੋ : Spicejet ਦਾ ਵੱਡਾ ਐਲਾਨ, ਕੋਰੋਨਾ ਪਾਜ਼ੇਟਿਵ ਹੋਣ 'ਤੇ ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ

ਸਟੇਟ ਬੈਂਕ ਆਫ਼ ਇੰਡੀਆ ਦੇ ਸਾਂਝੇ ਉੱਦਮ ਐਸ.ਬੀ.ਆਈ. ਲਾਈਫ ਨੇ ਇਕ ਬੀਮਾ ਪਾਲਿਸੀ ਲਾਂਚ ਕੀਤੀ ਹੈ, ਜਿਸ ਨੂੰ 'ਐਸਬੀਆਈ ਲਾਈਫ ਪੂਰਨ ਸੁਰੱਖਿਆ' ਕਿਹਾ ਜਾਂਦਾ ਹੈ। ਇਸ ਯੋਜਨਾ ਵਿਚ 30 ਸਾਲ ਤੋਂ ਘੱਟ ਉਮਰ ਵਿਚ ਰੋਜ਼ਾਨਾ 100 ਰੁਪਏ ਤੋਂ ਘੱਟ ਦੀ ਅਦਾਇਗੀ ਕਰਨ 'ਤੇ 2.5 ਕਰੋੜ ਰੁਪਏ ਦਾ ਜੀਵਨ ਕਵਰ ਮਿਲ ਰਿਹਾ ਹੈ। ਤਾਂ ਆਓ ਜਾਣਦੇ ਹਾਂ ਇਸ ਬਾਰੇ ਸਭ ਕੁਝ...

36 ਗੰਭੀਰ ਬਿਮਾਰੀਆਂ ਨੂੰ ਕੀਤਾ ਜਾਵੇਗਾ ਕਵਰ 

ਇਹ ਬੀਮਾ ਯੋਜਨਾ ਗੰਭੀਰ ਬਿਮਾਰੀਆਂ ਨੂੰ ਕਵਰ ਕਰਦੀ ਹੈ। ਇਸ ਯੋਜਨਾ ਵਿਚ ਕੁਝ ਗੰਭੀਰ ਰੋਗ ਹੋ ਜਾਣ 'ਤੇ ਪ੍ਰੀਮੀਅਮ ਵਿਚ ਛੋਟ ਮਿਲਦੀ ਹੈ। ਐਸਬੀਆਈ ਲਾਈਫ ਅਨੁਸਾਰ ਇਸ ਪਾਲਸੀ ਤਹਿਤ 36 ਗੰਭੀਰ ਬਿਮਾਰੀਆਂ ਸ਼ਾਮਲ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸਾਰੀ ਪਾਲਸੀ ਦੀ ਮਿਆਦ ਦੌਰਾਨ ਪ੍ਰੀਮੀਅਮ ਨਿਰਧਾਰਤ ਰਹੇਗਾ, ਅਰਥਾਤ, ਜੇ ਮੁਦਰਾਸਫਿਤੀ ਵਧਦੀ ਹੈ ਤਾਂ ਤੁਹਾਨੂੰ ਪ੍ਰੀਮੀਅਮ ਵਧਣ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਬੈਂਕ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ! 1 ਅਪ੍ਰੈਲ ਤੋਂ ਇਸ ਕਾਰਨ ਬੰਦ ਹੋ ਸਕਦੀ ਹੈ SMS ਸਰਵਿਸ

ਪਾਲਸੀ ਬਾਰੇ ਕੁਝ ਮਹੱਤਵਪੂਰਣ ਜਾਣਕਾਰੀ

  • ਪਾਲਸੀ ਸ਼ੁਰੂ ਕਰਨ ਦੀ ਉਮਰ : ਘੱਟੋ-ਘੱਟ - 18 ਸਾਲ ਅਤੇ ਵੱਧ ਤੋਂ ਵੱਧ- 65 ਸਾਲ
  • ਪਰਿਪੱਕਤਾ ਉਮਰ : ਘੱਟੋ ਘੱਟ- 28 ਸਾਲ ਅਤੇ ਵੱਧ ਤੋਂ ਵੱਧ- 75 ਸਾਲ
  • ਮੁੱਢਲੀ ਬੀਮੇ ਦੀ ਰਕਮ : ਘੱਟੋ ਘੱਟ - 20 ਲੱਖ ਰੁਪਏ ਅਤੇ ਵੱਧ ਤੋਂ ਵੱਧ - 2.5 ਕਰੋੜ ਰੁਪਏ
  • ਪ੍ਰੀਮੀਅਮ ਮੋਡ : ਸਲਾਨਾ / ਛਿਮਾਹੀ / ਤਿਮਾਹੀ
  • ਮਾਸਿਕ ਪ੍ਰੀਮੀਅਮ ਮੋਡ ਵਿਚ ਤਿੰਨ ਮਹੀਨਿਆਂ ਤੱਕ ਦਾ ਪ੍ਰੀਮੀਅਮ ਐਡਵਾਂਸ ਵਿਚ ਭੁਗਤਾਨਯੋਗ ਹੋਵੇਗਾ
  • ਪਾਲਿਸੀ ਦੀ ਮਿਆਦ : 10,15,20,25 ਅਤੇ 30 ਸਾਲ


ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬੋਤਲਬੰਦ ਪਾਣੀ ਵੇਚਣਾ ਨਹੀਂ ਹੋਵੇਗਾ ਆਸਾਨ, ਕਰਨੀ ਪਵੇਗੀ ਇਨ੍ਹਾਂ ਨਿਯਮਾਂ ਦੀ ਪਾਲਣਾ

ਇਸ ਤਰ੍ਹਾਂ ਸਮਝੋ ਪਾਲਸੀ ਬਾਰੇ

ਉਦਾਹਰਣ ਦੇ ਲਈ, ਜੇ ਇੱਕ ਪੁਰਸ਼ ਪਾਲਿਸੀ ਧਾਰਕ ਦੀ ਉਮਰ 30 ਸਾਲ ਹੈ ਅਤੇ ਉਹ ਐਸ.ਬੀ.ਆਈ. ਸਟਾਫ ਨਹੀਂ ਹੈ, ਤਾਂ 2.5 ਕਰੋੜ ਦੇ ਕਵਰ ਲਈ 10 ਸਾਲ ਦੀ ਪਾਲਸੀ ਮਿਆਦ ਲਈ 35849 ਰੁਪਏ ਦਾ ਸਾਲਾਨਾ ਪ੍ਰੀਮੀਅਮ ਦੇਣਾ ਪਏਗਾ। ਇਸਦੇ ਲਈ ਸ਼ਰਤ ਇਹ ਹੈ ਕਿ ਵਿਅਕਤੀ ਤਮਾਕੂਨੋਸ਼ੀ ਨਾ ਕਰਦਾ ਹੋਵੇ ਅਤੇ ਕੇਰਲ ਦਾ ਵਸਨੀਕ ਨਾ ਹੋਵੇ।
ਜਨਾਨੀ ਪਾਲਸੀ ਧਾਰਕਾਂ ਨੂੰ ਵੀ 100 ਰੁਪਏ ਤੋਂ ਘੱਟ ਪ੍ਰੀਮੀਅਮ ਦਾ ਭੁਗਤਾਨ ਕਰਨਾ ਪੈਂਦਾ ਹੈ। ਜਨਾਨੀ ਦੀ ਉਮਰ ਵੀ 30 ਸਾਲ ਹੋਣੀ ਚਾਹੀਦੀ ਹੈ। ਇਸ ਵਿਚ ਵੀ ਕਵਰੇਜ ਅਤੇ ਪਾਲਸੀ ਮਿਆਦ ਇਕੋ ਜਿਹੀ ਹੈ ਅਤੇ ਇਸ ਲਈ ਸਾਲਾਨਾ 34553 ਰੁਪਏ ਦਾ ਪ੍ਰੀਮੀਅਮ ਦੇਣਾ ਹੋਵੇਗਾ।

ਇਹ ਵੀ ਪੜ੍ਹੋ : Bank Holiday List : ਅੱਜ ਤੋਂ 4 ਅਪ੍ਰੈਲ ਤੱਕ ਸਿਰਫ਼ ਦੋ ਦਿਨ ਹੋਵੇਗਾ ਕੰਮਕਾਜ, 8 ਦਿਨ ਬੰਦ ਰਹਿਣਗੇ ਬੈਂਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur