ਖੇਤੀ, ਆਰਥਿਕ ਗਤੀਵਿਧੀਆਂ 'ਚ ਤੇਜ਼ੀ ਆਉਣ ਕਾਰਨ ਅਪ੍ਰੈਲ 'ਚ ਵਧੀ ਪੈਟਰੋਲ-ਡੀਜ਼ਲ ਦੀ ਮੰਗ

05/01/2023 6:10:11 PM

ਨਵੀਂ ਦਿੱਲੀ - ਹਾੜ੍ਹੀ ਦੀਆਂ ਫ਼ਸਲਾਂ ਦੀ ਕਟਾਈ ਦਾ ਸਮਾਂ ਹੋਣ ਅਤੇ ਆਰਥਿਕ ਗਤੀਵਿਧੀਆਂ 'ਚ ਤੇਜ਼ੀ ਕਾਰਨ ਅਪ੍ਰੈਲ 'ਚ ਡੀਜ਼ਲ ਦੀ ਮੰਗ ਵਧਣ ਕਾਰਨ ਈਂਧਨ ਦੀ ਵਿਕਰੀ 'ਚ ਵਾਧਾ ਦਰਜ ਕੀਤਾ ਗਿਆ ਹੈ। ਪੈਟਰੋਲੀਅਮ ਉਦਯੋਗ ਦੇ ਸੋਮਵਾਰ ਨੂੰ ਜਾਰੀ ਕੀਤੇ ਸ਼ੁਰੂਆਤੀ ਮਾਸਿਕ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਕ ਸਾਲ ਪਹਿਲਾਂ ਦੀ ਮਿਆਦ ਦੇ ਮੁਕਾਬਲੇ 'ਚ ਡੀਜ਼ਲ ਦੀ ਮੰਗ 6.7 ਫ਼ੀਸਦੀ ਵਧ ਕੇ 7.15 ਮਿਲੀਅਨ ਟਨ ਹੋ ਗਈ ਹੈ। ਇਸ ਤਰ੍ਹਾਂ ਦੇਸ਼ ਭਰ 'ਚ ਕੁੱਲ ਈਂਧਨ ਦੀ ਖਪਤ 'ਚ ਡੀਜ਼ਲ ਦਾ ਹਿੱਸਾ ਕਰੀਬ 40 ਫ਼ੀਸਦੀ ਰਿਹਾ ਸੀ।

ਇਹ ਵੀ ਪੜ੍ਹੋ- ਮਜ਼ਦੂਰਾਂ, ਛੋਟੇ ਕਾਰੋਬਾਰੀਆਂ ਲਈ ਸ਼ੁਰੂ ਕੀਤੀਆਂ ਪੈਨਸ਼ਨ ਯੋਜਨਾਵਾਂ ਪਈਆਂ ਸੁਸਤ, ਰਜਿਸਟਰਡ ਲੋਕਾਂ ਦੀ ਗਿਣਤੀ ਘਟੀ

ਮਾਸਿਕ ਆਧਾਰ 'ਤੇ ਈਂਧਨ ਦੀ ਵਿਕਰੀ 'ਚ 4.8 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਮਾਰਚ 'ਚ ਮੌਸਮੀ ਸੁਸਤੀ ਹੋਣ ਕਾਰਨ ਡੀਜ਼ਲ ਦੀ ਖਪਤ 6.83 ਮਿਲੀਅਨ ਟਨ ਰਹੀ ਸੀ। ਦੂਜੇ ਪਾਸੇ ਅਪ੍ਰੈਲ 'ਚ ਪੈਟਰੋਲ ਦੀ ਵਿਕਰੀ ਸਾਲਾਨਾ ਆਧਾਰ 'ਤੇ ਕਰੀਬ 2.5 ਫ਼ੀਸਦੀ ਵਧ ਕੇ 2.64 ਕਰੋੜ ਟਨ ਹੋ ਗਈ ਪਰ ਫਰਵਰੀ ਦੇ ਮੁਕਾਬਲੇ ਮਹੀਨਾਵਾਰ ਆਧਾਰ 'ਤੇ ਪੈਟਰੋਲ ਦੀ ਵਿਕਰੀ 'ਚ 0.5 ਫੀਸਦੀ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਦਰਅਸਲ ਮਾਰਚ ਦੇ ਦੂਜੇ ਪੰਦਰਵਾੜੇ ਤੋਂ ਉਦਯੋਗਿਕ ਅਤੇ ਆਰਥਿਕ ਗਤੀਵਿਧੀਆਂ ਵਧਣ ਕਾਰਨ ਪੈਟਰੋਲ ਅਤੇ ਡੀਜ਼ਲ ਦੀ ਮੰਗ 'ਚ ਤੇਜ਼ੀ ਆਈ ਹੈ।

ਇਹ ਵੀ ਪੜ੍ਹੋ- ਹੈਰੋਇਨ ਸਮੱਗਲਿੰਗ ’ਚ ਬਦਨਾਮ ਹੋਇਆ ਪਿੰਡ ਧਨੋਆ ਕਲਾਂ, ਬਰਾਮਦ ਹੋਏ 4 ਡਰੋਨ ਤੇ 7 ਕਿਲੋ ਹੈਰੋਇਨ

ਹਵਾਬਾਜ਼ੀ ਖੇਤਰ 'ਚ ਕੋਵਿਡ-19 ਮਹਾਮਾਰੀ ਦੌਰਾਨ ਲਾਈਆਂ ਗਈਆਂ ਸਾਰੀਆਂ ਪਾਬੰਦੀਆਂ ਦੇ ਖ਼ਤਮ ਹੋਣ ਦਾ ਅਸਰ ਦੇਸ਼ ਦੇ ਕੁੱਲ ਯਾਤਰੀ ਆਵਾਜਾਈ 'ਤੇ ਦੇਖਣ ਨੂੰ ਮਿਲ ਰਿਹਾ ਹੈ। ਹਵਾਈ ਯਾਤਰੀਆਂ ਦੀ ਗਿਣਤੀ ਹੁਣ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਦੇ ਨੇੜੇ ਪਹੁੰਚ ਗਈ ਹੈ।

ਹਵਾਬਾਜ਼ੀ ਬਾਲਣ ਏ.ਟੀ.ਐੱਫ਼. ਦੀ ਮੰਗ ਅਪ੍ਰੈਲ, 2022 ਦੀ ਤੁਲਨਾ 'ਚ 15.4 ਫ਼ੀਸਦੀ ਤੋਂ ਵਧ ਕੇ 5.95 ਲੱਖ ਟਨ 'ਤੇ ਪਹੁੰਚ ਗਈ ਹੈ। ਉਦਯੋਗ ਜਗਤ ਦੇ ਸੂਤਰਾਂ ਨੇ ਕਿਹਾ ਕਿ ਹਾੜ੍ਹੀ ਸੀਜ਼ਨ ਦੀਆਂ ਫ਼ਸਲਾਂ ਦੀ ਕਟਾਈ ਅਤੇ ਅਰਥਵਿਵਸਥਾ 'ਚ ਸੁਧਾਰ ਦੇ ਕਾਰਨ ਅਪ੍ਰੈਲ 'ਚ ਪੈਟਰੋਲ ਅਤੇ ਡੀਜ਼ਲ ਦੀ ਮੰਗ 'ਚ ਤੇਜ਼ੀ ਆਈ ਹੈ। ਉਦਯੋਗਿਕ ਗਤੀਵਿਧੀਆਂ ਵਧਣ ਕਾਰਨ ਦੇਸ਼ ਵਿੱਚ ਈਂਧਨ ਦੀ ਮੰਗ ਵੀ ਵਧ ਰਹੀ ਹੈ। ਇੱਕ ਸਾਲ ਪਹਿਲਾਂ ਦੇ ਮੁਕਾਬਲੇ ਅਪ੍ਰੈਲ ਵਿੱਚ ਰਸੋਈ ਗੈਸ ਐੱਲ.ਪੀ.ਜੀ. ਦੀ ਵਿਕਰੀ 2.7 ਫ਼ੀਸਦੀ ਘੱਟ ਕੇ 2.19 ਮਿਲੀਅਨ ਟਨ ਰਹਿ ਗਈ। ਇਸ ਦੇ ਨਾਲ ਹੀ ਐੱਲ.ਪੀ.ਜੀ. ਦੀ ਖਪਤ ਫਰਵਰੀ ਦੇ ਮੁਕਾਬਲੇ 8.1 ਫੀਸਦੀ ਘਟੀ ਹੈ।

ਇਹ ਵੀ ਪੜ੍ਹੋ- ਯੂਰਪ ’ਚ ਰਿਫਾਇੰਡ ਪੈਟਰੋਲ ਉਤਪਾਦਾਂ ਦਾ ਸਭ ਤੋਂ ਵੱਡਾ ਸਪਲਾਇਰ ਬਣਿਆ ਭਾਰਤ

rajwinder kaur

This news is Content Editor rajwinder kaur