DCB ਬੈਂਕ ਦਾ ਮੁਨਾਫਾ 16.6 ਫੀਸਦੀ ਵਧਿਆ

07/17/2019 11:02:24 AM


ਨਵੀਂ ਦਿੱਲੀ—ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ 'ਚ ਡੀ.ਸੀ.ਬੀ. ਬੈਂਕ ਦਾ ਮੁਨਾਫਾ 16.6 ਫੀਸਦੀ ਵਧ ਕੇ 81.1 ਕਰੋੜ ਰੁਪਏ ਸੀ ਜਦੋਂਕਿ ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਡੀ.ਸੀ.ਬੀ. ਬੈਂਕ ਦਾ ਮੁਨਾਫਾ 69.5 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ 'ਚ ਡੀ.ਸੀ.ਬੀ. ਬੈਂਕ ਦੀ ਵਿਆਜ ਆਮਦਨ 16.6 ਫੀਸਦੀ ਚੜ੍ਹ ਕੇ 81.1 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਡੀ.ਸੀ.ਬੀ. ਬੈਂਕ ਦੀ ਵਿਆਜ ਆਮਦਨ 980 ਕਰੋੜ ਰੁਪਏ ਰਹੀ ਸੀ। 
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਡੀ.ਸੀ.ਬੀ. ਬੈਂਕ ਦਾ ਗ੍ਰਾਸ ਐੱਨ.ਪੀ.ਏ. 1.84 ਫੀਸਦੀ ਤੋਂ ਵਧ ਕੇ 1.96 ਫੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਡੀ.ਸੀ.ਬੀ. ਬੈਂਕ ਦਾ ਨੈੱਟ ਐੱਨ.ਪੀ.ਏ. 0.65 ਫੀਸਦੀ ਤੋਂ ਵਧ ਕੇ 0.81 ਫੀਸਦੀ ਰਿਹਾ ਹੈ।
ਰੁਪਏ 'ਚ ਦੇਖੀਏ ਤਾਂ ਤਿਮਾਹੀ ਦਰ ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਡੀ.ਸੀ.ਬੀ. ਬੈਂਕ ਦਾ ਗ੍ਰਾਸ ਐੱਨ.ਪੀ.ਏ.439.5 ਕਰੋੜ ਰੁਪਏ ਤੋਂ ਵਧ ਕੇ 476.4 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਡੀ.ਸੀ.ਬੀ. ਬੈਂਕ ਦਾ ਨੈੱਟ ਐੱਨ.ਪੀ.ਏ. 153.8 ਕਰੋੜ ਰੁਪਏ ਤੋਂ ਵਧ ਕੇ 195.8 ਕਰੋੜ ਰੁਪਏ ਰਿਹਾ ਹੈ। 

Aarti dhillon

This news is Content Editor Aarti dhillon