ਕੱਚੇ ਤੇਲ ''ਚ ਤੇਜ਼ੀ ਕਾਰਨ ਡਾਲਰ ਦੇ ਮੁਕਾਬਲੇ ਰੁਪਏ ''ਚ ਆਈ ਗਿਰਾਵਟ

11/12/2018 9:00:09 PM

ਨਵੀਂ ਦਿੱਲੀ— ਸਾਊਦੀ ਅਰਬ ਵਲੋਂ ਕੱਚੇ ਤੇਲ ਦੇ ਉਤਪਾਦਨ 'ਚ ਕਟੌਤੀ ਕਰਨ ਇੱਛਾ ਜ਼ਾਹਿਰ ਕਰਨ ਨਾਲ ਗਲੋਬਲ ਬਾਜ਼ਾਰਾਂ 'ਚ ਸੋਮਵਾਰ ਨੂੰ ਕੱਚੇ ਤੇਲ ਦੀ ਕੀਮਤ 'ਚ ਤੇਜ਼ੀ ਆਉਣ ਕਾਰਨ ਡਾਲਰ ਦੇ ਮੁਕਾਬਲੇ ਰੁਪਇਆ 39 ਪੈਸੇ ਡਿੱਗ ਕੇ 72.89 'ਤੇ ਬੰਦ ਹੋਇਆ। ਰੁਪਇਆ ਸਵੇਰੇ ਪ੍ਰਤੀ ਡਾਲਰ 72.74 'ਤੇ ਕਮਜ਼ੋਰ ਹੋ ਕੇ ਖੁੱਲਿਆ। ਦਿਨ ਦੇ ਕੱਚੇ ਤੇਲ ਦੀ ਕੀਮਤ ਇਕ ਫੀਸਦੀ ਤੋਂ ਵਧ ਕੇ 71 ਡਾਲਰ ਪ੍ਰਤੀ ਬੈਰਲ ਤੱਕ ਚਲੀ ਗਈ। ਇਸ ਨਾਲ ਰੁਪਏ 'ਤੇ ਦਬਾਅ ਵਧ ਗਿਆ ਤੇ ਡਾਲਰ ਇਕ ਸਮੇਂ 73.07 ਰੁਪਏ ਤੱਕ ਚੜ੍ਹ ਗਿਆ ਸੀ। ਆਖੀਰ 'ਚ ਰੁਪਏ ਦੀ ਵਿਨਿਮਯ ਦਰ 39 ਪੈਸੇ ਜਾਣੀ ਕਿ 0.54 ਫੀਸਦੀ ਦੀ ਹਾਨੀ ਦੇ ਨਾਲ ਪ੍ਰਤੀ ਡਾਲਰ 72.89 'ਤੇ ਟਿਕਿਆ।
ਬਾਜ਼ਾਰ ਸੂਤਰਾਂ ਨੇ ਕਿਹਾ ਕਿ ਕੱਚੇ ਤੇਲ ਦੀ ਗਲੋਬਲ ਕੀਮਤਾਂ 'ਚ ਤੇਜ਼ੀ ਆਉਣ ਦੇ ਵਿਚਾਲੇ ਆਯਾਤਕਾਂ ਨੇ ਡਾਲਰ ਦੇ ਮੁਕਾਬਲੇ ਮੰਗ ਵਧਾ ਦਿੱਤੀ ਸੀ। ਹੋਰ ਮੁਦਰਾਵਾਂ ਦੀ ਤੁਲਨਾ 'ਚ ਡਾਲਰ ਦੇ ਮਜ਼ਬੂਤ ਹੋਣ ਦਾ ਵੀ ਰੁਪਏ 'ਤੇ ਦਬਾਅ ਸੀ। ਸਾਊਦੀ ਅਰਬ ਤੋਂ ਕੱਚੇ ਤੇਲ ਦੇ ਉਤਪਾਦਨ 'ਚ ਪੰਜ ਲੱਖ ਬੈਰਲ ਪ੍ਰਤੀਦਿਨ ਦੀ ਕਟੌਤੀ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ।
ਤੇਲ ਉਤਪਾਦਨ ਅਤੇ ਨਿਰਯਾਤਕ ਦੇਸ਼ ਗਲੋਬਲ ਉਤਪਾਦਨ 'ਚ ਕੁਲ ਮਿਲਾ ਕੇ 10 ਲੱਖ ਬੈਰਲ ਪ੍ਰਤੀਦਿਨ ਦੀ ਕਟੌਤੀ ਕੀਤੇ ਜਾਣ 'ਤੇ ਬਲ ਦੇ ਰਹੇ ਹਨ ਤਾਂ ਕਿ ਜਿੱਗਦੇ ਬਾਜ਼ਾਰ 'ਚ ਸਥਿਰਤਾ ਲਿਆਈ ਜਾ ਸਕੇ। ਘਰੇਲੂ ਸ਼ੇਅਰ ਬਾਜ਼ਾਰ 'ਚ ਵੀ ਗਿਰਾਵਟ ਦਾ ਰੁੱਖ ਰਿਹਾ।
ਅਗਲੇ 3 ਮਹੀਨੇ 'ਚ ਡਿੱਗ ਸਕਦਾ ਹੈ 76 ਦੇ ਪੱਧਰ 'ਤੇ
ਹਾਲ ਹੀ 'ਚ ਸਵਿਟਜ਼ਰਲੈਂਡ ਦੀ ਬ੍ਰੋਕਰੇਜ਼ ਕੰਪਨੀ ਯੂ.ਬੀ.ਐੱਸ. ਦੀ ਇਕ ਰਿਪੋਰਟ ਆਈ ਸੀ ਜਿਸ 'ਚ ਰੁਪਏ ਦੇ ਅਗਲੇ ਤਿੰਨ ਮਹੀਨੇ 'ਚ 76 ਦੇ ਪੱਧਰ 'ਤੇ ਡਿੱਗਣ ਦੀ ਗੱਲ ਕਹੀ ਸੀ। ਰਿਪੋਰਟ 'ਚ ਕਿਹਾ ਕਿ ਇਹ ਮੰਨ ਲਿਆ ਜਾਵੇ ਕਿ ਗਲੋਬਲ ਪੱਧਰ 'ਤੇ ਕੱਚੇ ਤੇਲ ਦੀ ਕੀਮਤ ਉੱਚ ਬਣੀ ਰਹਿੰਦੀ ਹੈ ਅਤੇ ਇਹ 80 ਡਾਲਰ ਬੈਰਲ ਤੋਂ 'ਤੇ ਰਹਿੰਦਾ ਹੈ ਤਾਂ ਸਾਡਾ ਅਨੁਮਾਨ ਹੈ ਕਿ ਰੁਪਇਆ ਅਗਲੇ ਤਿੰਨ ਮਹੀਨੇ 'ਚ ਟੁੱਟ ਕੇ 76 ਦੇ ਪੱਧਰ 'ਤੇ ਜਾ ਸਕਦਾ ਹੈ।