ਕੱਚੇ ਤੇਲ ਦੇ ਘਟੇ ਭਾਅ, ਪਰ ਪੈਟਰੋਲ-ਡੀਜ਼ਲ ਦੀ ਕੀਮਤ ''ਚ ਉਛਾਲ ਜਾਰੀ

01/10/2020 10:09:16 AM

ਨਵੀਂ ਦਿੱਲੀ—ਅਮਰੀਕਾ ਅਤੇ ਈਰਾਨ ਦੇ ਵਿਚਕਾਰ ਤਣਾਅ ਘੱਟ ਹੋਣ ਦੇ ਕਾਰਨ ਵੀਰਵਾਰ ਨੂੰ ਇੰਟਰਨੈਸ਼ਨਲ ਮਾਰਕਿਟ 'ਚ ਬ੍ਰੈਂਟ ਕਰੂਡ ਦੀ ਕੀਮਤ 'ਚ ਕਮੀ ਹੋਈ। ਸ਼ੁੱਕਰਵਾਰ ਸਵੇਰੇ ਇੰਟਰਨੈਸ਼ਨਲ ਮਾਰਕਿਟ 'ਚ ਬ੍ਰੈਂਟ ਕਰੂਡ ਦੀ ਕੀਮਤ ਘਟ ਕੇ 65.19 ਡਾਲਰ ਪ੍ਰਤੀ ਬੈਰਲ ਹੈ।
ਡਬਲਿਊ.ਟੀ.ਆਈ. ਕਰੂਡ ਦੀ ਕੀਮਤ 'ਚ ਵੀ ਕਮੀ ਆਈ ਅਤੇ ਇਹ 59.38 ਡਾਲਰ ਪ੍ਰਤੀ ਬੈਰਲ ਹੈ। ਕੀਮਤ 'ਚ ਆਈ ਕਮੀ ਦੇ ਬਾਵਜੂਦ ਭਾਰਤੀ ਬਾਜ਼ਾਰ 'ਚ ਲਗਾਤਾਰ ਦੋ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਉਛਾਲ ਆਇਆ ਹੈ।
ਅੱਜ ਪੈਟਰੋਲ 15 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ
10 ਜਨਵਰੀ ਨੂੰ ਪੈਟਰੋਲ 15 ਪੈਸੇ ਅਤੇ ਡੀਜ਼ਲ 11 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਵੀਰਵਾਰ ਨੂੰ ਪੈਟਰੋਲ 7 ਪੈਸੇ ਅਤੇ ਡੀਜ਼ਲ 15 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਸੀ। ਵਿਚਕਾਰ 'ਚ ਅੱਠ ਜਨਵਰੀ ਨੂੰ ਛੱਡ ਕੇ ਲਗਾਤਾਰ ਛੇ ਦਿਨਾਂ ਤੱਕ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਉਛਾਲ ਆਇਆ ਸੀ। ਜਨਵਰੀ ਮਹੀਨੇ 'ਚ ਹੁਣ ਤੱਕ ਪੈਟਰੋਲ 82 ਪੈਸਾ ਅਤੇ ਡੀਜ਼ਲ 1.10 ਰੁਪਿਆ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ।
ਦਿੱਲੀ 'ਚ ਪੈਟਰੋਲ 75.96 ਰੁਪਏ ਪ੍ਰਤੀ ਲੀਟਰ
ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ 75.96 ਰੁਪਏ ਅਤੇ ਡੀਜ਼ਲ 69.05 ਰੁਪਏ ਪ੍ਰਤੀ ਲੀਟਰ ਹੈ। ਮੁੰਬਈ 'ਚ ਪੈਟਰੋਲ 81.55 ਰੁਪਏ ਅਤੇ ਡੀਜ਼ਲ 72.41 ਰੁਪਏ, ਕੋਲਕਾਤਾ 'ਚ ਪੈਟਰੋਲ 78.54 ਰੁਪਏ ਅਤੇ ਡੀਜ਼ਲ 71.42 ਰੁਪਏ, ਚੇਨਈ 'ਚ ਪੈਟਰੋਲ 78.92 ਰੁਪਏ ਅਤੇ ਡੀਜ਼ਲ 72.97 ਰੁਪਏ, ਨੋਇਡਾ 'ਚ ਪੈਟਰੋਲ 77 ਰੁਪਏ ਅਤੇ ਡੀਜ਼ਲ 69.33 ਰੁਪਏ ਅਤੇ ਗੁਰੂਗ੍ਰਾਮ 'ਚ ਪੈਟਰੋਲ 75.20 ਰੁਪਏ ਅਤੇ ਡੀਜ਼ਲ 67.88 ਰੁਪਏ ਪ੍ਰਤੀ ਲੀਟਰ ਹੈ।

Aarti dhillon

This news is Content Editor Aarti dhillon