ਕੱਚਾ ਤੇਲ ਹੋਇਆ ਠੰਡਾ, ਸੋਨੇ-ਚਾਂਦੀ ਦੀ ਚਾਲ ''ਚ ਵੀ ਸੁਸਤੀ

10/07/2019 10:11:58 AM

ਮੁੰਬਈ — ਅੰਤਰਰਾਸ਼ਟਰੀ ਬਜ਼ਾਰ 'ਚ ਕੱਚੇ ਤੇਲ 'ਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਨਾਇਮੈਕਸ 'ਤੇ ਕੱਚਾ ਤੇਲ 0.32 ਫੀਸਦੀ ਦੀ ਕਮਜ਼ੋਰੀ ਦੇ ਨਾਲ 52.64 ਡਾਲਰ 'ਤੇ ਦਿਖ ਰਹੀ ਹੈ ਅਤੇ ਬ੍ਰੇਂਡ ਕਰੂਡ 0.51 ਫੀਸਦੀ ਦੀ ਗਿਰਾਵਟ ਦੇ ਨਾਲ 58.07 ਡਾਲਰ 'ਤੇ ਕਾਰੋਬਾਰ ਰਿਹਾ ਹੈ। ਸੋਨੇ-ਚਾਂਦੀ 'ਚ ਵੀ ਹਲਕੀ ਕਮਜ਼ੋਰੀ ਦਿਖ ਰਹੀ ਹੈ। ਕੋਮੈਕਸ 'ਤੇ ਸੋਨਾ 0.01 ਫੀਸਦੀ ਦੀ ਕਮਜ਼ੋਰੀ ਦੇ ਨਾਲ 1,512.80 ਡਾਲਰ ਦੇ ਕਾਰੋਬਾਰ ਕਰ ਰਿਹਾ ਹੈ। ਚਾਂਦੀ 0.09 ਫੀਸਦੀ ਦੀ ਹਲਕੀ ਕਮਜ਼ੋਰੀ ਦੇ ਨਾਲ 17.61 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ।