ਭੂਚਾਲ, ਦੰਗੇ ਅਤੇ ਹੜ੍ਹ ਕਾਰਨ ਵਾਹਨ ਦੇ ਨੁਕਸਾਨੇ ਜਾਣ 'ਤੇ ਮਿਲੇਗਾ ਕਵਰ - ਇਰਡਾ

06/24/2019 11:22:50 AM

ਨਵੀਂ ਦਿੱਲੀ — ਹੁਣ ਨਵੇਂ ਵਾਹਨ ਖਰੀਦਦੇ ਸਮੇਂ ਥਰਡ ਪਾਰਟੀ ਬੀਮਾ ਦੇ ਨਾਲ ਆਨ ਡੈਮੇਜ ਪਾਲਸੀ ਖਰੀਦਣਾ ਜ਼ਰੂਰੀ ਨਹੀਂ ਹੋਵੇਗਾ। ਬੀਮਾ ਰੈਗੂਲੇਟਰੀ 'ਇਰਡਾ' ਨੇ 1 ਸਤੰਬਰ ਤੋਂ ਆਨ ਡੈਮੇਜ ਪਾਲਸੀ ਵੱਖ ਤੋਂ ਦੇਣ ਲਈ ਕਿਹਾ ਹੈ। ਇਹ ਪਾਲਸੀ ਨਵੇਂ-ਪੁਰਾਣੇ ਦੋਵੇਂ ਅਤੇ 2 ਪਹੀਆ-4 ਪਹੀਆ ਵਾਹਨਾਂ ਵਾਸਤੇ ਲਈ ਜਾ ਸਕੇਗੀ। ਸੁਪਰੀਮ ਕੋਰਟ ਦੀਆਂ ਗਾਈਡਲਾਈਨ ਦੇ ਤਹਿਤ ਹੁਣ ਆਨ ਡੈਮੇਜ ਪਾਲਸੀ ਵਿਚ ਭੂਚਾਲ, ਹੜ੍ਹ ਅਤੇ ਦੰਗਿਆਂ ਵਿਚ ਹੋਣ ਵਾਲੇ ਵਾਹਨਾਂ ਦੇ ਨੁਕਸਾਨ ਵੀ ਕਵਰ ਕਰਵਾਉਣ ਦੇ ਵਿਕਲਪ ਦਿੱਤੇ ਜਾਣਗੇ। ਹਾਲਾਂਕਿ ਵਾਹਨ ਖਰੀਦਦੇ ਸਮੇਂ ਥਰਡ ਪਾਰਟੀ ਬੀਮਾ ਲੈਣਾ ਜ਼ਰੂਰੀ ਹੀ ਰਹੇਗਾ। ਹੁਣ ਲੰਮੀ ਮਿਆਦ ਲਈ ਆਨ ਡੈਮੇਜ ਪਾਲਸੀ ਵੱਖ ਤੋਂ ਨਹੀਂ ਮਿਲ ਰਹੀ ਹੈ ਜੇਕਰ  ਵਾਹਨ ਮਾਲਕ ਕੋਲ ਬੰਡਲ 'ਚ ਥਰਡ ਪਾਰਟੀ ਦੇ ਨਾਲ ਆਨ ਡੈਮੇਜ ਪਾਲਸੀ ਹੈ ਅਤੇ 1 ਸਤੰਬਰ 2019 ਦੇ ਬਾਅਦ ਉਸਦਾ ਰੀਨਿਊਅਲ ਹੋਣਾ ਹੈ ਤਾਂ ਆਨ ਡੈਮੇਜ ਦੇਣ ਵਾਲੀ ਕੰਪਨੀ ਜਾਂ ਦੂਜੀ ਕੰਪਨੀ ਕੋਂ ਸਾਲਾਨਾ ਰੀਨਿਊਅਲ ਕਰਵਾ ਸਕਦੀ ਹੈ।

ਲਾਗਤ 13,976 ਰੁਪਏ ਤੱਕ ਹੋ ਜਾਵੇਗੀ ਘੱਟ

2.79 ਲੱਖ ਵੈਲਿਊ ਵਾਲੀ ਕਾਰ ਲਈ 3 ਸਾਲ ਦਾ ਥਰਡ ਪਾਰਟੀ ਕਵਰ 5286 ਅਤੇ ਆਨ ਡੈਮੇਜ ਕਵਰ 18,008 ਰੁਪਏ ਦਾ ਹੁੰਦਾ ਹੈ। ਕਾਰ ਦੀ ਵੈਲਿਊ ਦਾ 3.039%। ਇਕ ਸਾਲ ਦਾ ਬੀਮਾ ਜਿਹੜਾ 10,541 ਰੁਪਏ ਹੁੰਦਾ ਹੈ ਉਹ ਤਿੰਨ ਸਾਲ ਲਈ ਵਧ ਕੇ 30,142 ਰੁਪਏ ਹੋ ਜਾਂਦਾ ਹੈ। ਇਸ ਦੀ ਲਾਗਤ 13,976 ਰੁਪਏ ਘੱਟ ਹੋ ਜਾਵੇਗੀ। ਵਾਹਨਾਂ ਦੀ ਵਿਕਰੀ ਵਧ ਸਕਦੀ ਹੈ। 

ਸਸਤਾ ਕੀਤਾ ਜਾ ਸਕਦਾ ਹੈ ਆਨ ਡੈਮੇਜ ਬੀਮਾ

ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਨੁਸਾਰ ਥਰਡ ਪਾਰਟੀ ਤੋਂ ਵੱਖ ਹੋਣ ਤੋਂ ਬਾਅਦ ਆਨ ਡੈਮੇਜ ਬੀਮਾ ਸਸਤਾ ਹੋ ਸਕਦਾ ਹੈ। ਹੁਣ ਤੱਕ ਥਰਡ ਪਾਰਟੀ ਬੀਮਾ ਲਾਜ਼ਮੀ ਹੋਣ ਦੇ ਕਾਰਨ ਕਈ ਗਾਹਕ ਮਰਜ਼ੀ ਨਾਲ ਹੋਣ 'ਤੇ ਵੀ ਆਨ ਡੈਮੇਜ ਬੀਮਾ ਲੈਂਦੇ ਸਨ। ਹਾਲਾਂਕਿ ਬੀਮਾ ਕੰਪਨੀਆਂ ਨੂੰ ਇਸ ਨਾਲ ਕੋਈ ਲਾਭ ਨਹੀਂ ਹੋਵੇਗਾ। ਇਹ ਥਰਡ ਪਾਰਟੀ ਦੀ ਕੀਮਤ ਨਹੀਂ ਵਧਾ ਸਕਦੇ।
ਹੁਣ ਤੱਕ ਥਰਡ ਪਾਰਟੀ ਬੀਮਾ ਦੇ ਨਾਲ 1 ਸਾਲ ਦੇ ਪਰਸਨਲ ਐਕਸੀਡੈਂਟ ਕਵਰ ਲੈਣਾ ਹੁੰਦਾ ਹੈ। ਇਸ ਦਾ 2250 ਰੁਪਏ ਇਕ ਸਾਲ ਅਤੇ ਥਰਡ ਪਾਰਟੀ ਬੀਮਾ ਪ੍ਰੀਮੀਅਮ 5286 ਰੁਪਏ ਦਾ ਹੁੰਦਾ ਹੈ। 18,008 ਰੁਪਏ ਦਾ ਆਨ ਡੈਮੇਜ ਘੱਟ ਹੋਣ 'ਤੇ 3241 ਰੁਪਏ ਜੀ.ਐਸ.ਟੀ. ਦੇ ਬਚਣਗੇ।