ਕੋਰੋਨਾ ਵਾਇਰਸ ਨਾਲ ਕੌਮਾਂਤਰੀ ਵਾਧਾ ਹੋਵੇਗਾ ਪ੍ਰਭਾਵਿਤ, ਭਾਰਤ ’ਤੇ ਪਵੇਗਾ ਸੀਮਤ ਪ੍ਰਭਾਵ : ਦਾਸ

02/19/2020 10:07:50 PM

ਨਵੀਂ ਦਿੱਲੀ (ਭਾਸ਼ਾ)-ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦਾ ਭਾਰਤ ’ਤੇ ਸੀਮਤ ਪ੍ਰਭਾਵ ਹੀ ਪਵੇਗਾ ਪਰ ਚੀਨੀ ਅਰਥਵਿਵਸਥਾ ਦੇ ਆਕਾਰ ਨੂੰ ਵੇਖਦੇ ਹੋਏ ਕੌਮਾਂਤਰੀ ਜੀ. ਡੀ. ਪੀ. ਅਤੇ ਵਪਾਰ ’ਤੇ ਨਿਸ਼ਚਿਤ ਰੂਪ ਨਾਲ ਇਸ ਦਾ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਭਾਰਤ ’ਚ ਸਿਰਫ ਇਕ-ਦੋ ਖੇਤਰਾਂ ’ਤੇ ਉਲਟ ਪ੍ਰਭਾਵ ਪੈ ਸਕਦਾ ਹੈ ਪਰ ਉਨ੍ਹਾਂ ਮਸਲਿਆਂ ਦੇ ਹੱਲ ਲਈ ਬਦਲਾਂ ’ਤੇ ਗੌਰ ਕੀਤਾ ਜਾ ਰਿਹਾ ਹੈ।

ਚੀਨ ’ਚ ਫੈਲੇ ਖਤਰਨਾਕ ਵਿਸ਼ਾਣੂ ਕਾਰਣ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਰੁਕ ਜਿਹੀ ਗਈ ਹੈ ਅਤੇ ਉਸ ਦਾ ਪ੍ਰਭਾਵ ਸਮੁੱਚੇ ਉਦਯੋਗ ਜਗਤ ’ਤੇ ਵੇਖਿਆ ਜਾ ਰਿਹਾ ਹੈ। ਦਾਸ ਨੇ ਕਿਹਾ ਕਿ ਦੇਸ਼ ਦਾ ਔਸ਼ਧੀ ਅਤੇ ਇਲੈਕਟ੍ਰਾਨਿਕ ਵਿਨਿਰਮਾਣ ਖੇਤਰ ਕੱਚੇ ਮਾਲ ਲਈ ਕਾਫੀ ਹੱਦ ਤੱਕ ਚੀਨ ’ਤੇ ਨਿਰਭਰ ਹੈ ਅਤੇ ਉਨ੍ਹਾਂ ’ਤੇ ਇਸ ਦਾ ਅਸਰ ਦਿਸ ਸਕਦਾ ਹੈ। ਉਨ੍ਹਾਂ ਕਿਹਾ, ‘‘ਨਿਸ਼ਚਿਤ ਰੂਪ ਨਾਲ ਇਹ ਮੁੱਦਾ ਹੈ, ਜਿਸ ’ਤੇ ਭਾਰਤ ਜਾਂ ਹੋਰ ਕਿਸੇ ਵੀ ਦੇਸ਼ ’ਚ ਹਰ ਇਕ ਨੀਤੀ ਨਿਰਮਾਤਾਵਾਂ ਨੂੰ ਨਜ਼ਰ ਰੱਖਣ ਦੀ ਲੋੜ ਹੈ। ਹਰ ਨੀਤੀ ਨਿਰਮਾਤਾ, ਕਰੰਸੀ ਅਥਾਰਟੀ ਨੂੰ ਕੋਰੋਨਾ ਵਾਇਰਸ ਦੇ ਮਾਮਲੇ ’ਚ ਸਖਤ ਨਜ਼ਰ ਰੱਖਣ ਦੀ ਲੋੜ ਹੈ।’’

ਦਾਸ ਨੇ ਕਿਹਾ ਕਿ 2003 ’ਚ ਫੈਲੇ ਸਾਰਸ (ਸੇਵੀਅਰ ਐਕਿਊਟ ਰੇਸਪਿਰੇਟਰੀ ਸਿੰਡਰੋਮ) ਦੇ ਮੁਕਾਬਲੇ ਇਹ ਜ਼ਿਆਦਾ ਵੱਡਾ ਹੈ। ਉਸ ਸਮੇਂ ਚੀਨ ਦੀ ਅਰਥਵਿਵਸਥਾ ’ਚ ਕਰੀਬ ਇਕ ਫੀਸਦੀ ਸੁਸਤੀ ਆਈ ਸੀ। ਸਾਰਸ ਦੇ ਫੈਲਣ ਦੇ ਸਮੇਂ ਚੀਨ 6ਵੀਂ ਸਭ ਤੋਂ ਵੱਡੀ ਅਰਥਵਿਵਸਥਾ ਸੀ ਅਤੇ ਕੌਮਾਂਤਰੀ ਜੀ. ਡੀ. ਪੀ. ’ਚ ਉਸ ਦਾ ਯੋਗਦਾਨ ਕੇਵਲ 4.2 ਫੀਸਦੀ ਸੀ। ਹੁਣ ਇਹ ਏਸ਼ੀਆਈ ਦੇਸ਼ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਕੌਮਾਂਤਰੀ ਜੀ. ਡੀ. ਪੀ. ’ਚ ਇਸ ਦਾ 16.3 ਫੀਸਦੀ ਯੋਗਦਾਨ ਹੈ। ਅਜਿਹੇ ’ਚ ਉਥੇ ਨਰਮੀ ਦਾ ਪ੍ਰਭਾਵ ਦੁਨੀਆ ਭਰ ’ਚ ਦਿਸੇਗਾ।’’

ਉਨ੍ਹਾਂ ਕਿਹਾ,‘‘ਜਿੱਥੋਂ ਤੱਕ ਭਾਰਤ ਦਾ ਸਵਾਲ ਹੈ ਕਿ ਚੀਨ ਮਹੱਤਵਪੂਰਨ ਵਪਾਰ ਹਿੱਸੇਦਾਰ ਹੈ ਅਤੇ ਸਰਕਾਰ ਅਤੇ ਕਰੰਸੀ ਅਥਾਰਟੀ ਦੋਵਾਂ ਪੱਧਰਾਂ ’ਤੇ ਨੀਤੀ ਨਿਰਮਾਤਾਵਾਂ ਨੂੰ ਇਸ ਨੂੰ ਲੈ ਕੇ ਚੌਕਸ ਰਹਿਣ ਦੀ ਲੋੜ ਹੈ।’’

Karan Kumar

This news is Content Editor Karan Kumar