ਕੋਰੋਨਾ ਦਾ ਸ਼ੇਅਰ ਬਾਜ਼ਾਰ 'ਤੇ ਅਸਰ, ਸੈਂਸੈਕਸ 3000 ਅੰਕ ਤੋਂ ਜ਼ਿਆਦਾ ਡਿੱਗਾ, ਨਿਫਟੀ ਵੀ ਫਿਸਲਿਆ

03/13/2020 9:48:54 AM

ਨਵੀਂ ਦਿੱਲੀ—ਦੇਸ਼ 'ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਕਾਰੋਬਾਰ ਦੇ ਆਖਿਰੀ ਹਫਤੇ ਭਾਵ ਸ਼ੁੱਕਰਵਾਰ ਨੂੰ ਵੀ ਘਰੇਲੂ ਬਾਜ਼ਾਰਾਂ 'ਚ ਦਹਿਸ਼ਤ ਰਹੀ। ਸ਼ੇਅਰ ਬਾਜ਼ਾਰ ਅੱਜ ਵੀ ਭਾਰੀ ਗਿਰਾਵਟ ਦੇ ਨਾਲ ਖੁੱਲ੍ਹੇ। ਬੀ.ਐੱਸ.ਈ. ਦੇ ਸੈਂਸੈਕਸ 3090.62 ਅੰਕ ਭਾਵ 9.43 ਫੀਸਦੀ ਟੁੱਟ ਕੇ 29687.52 'ਤੇ ਖੁੱਲ੍ਹਿਆ ਹੈ। ਉੱਧਰ ਨਿਫਟੀ 'ਚ ਵੀ ਹੁਣ ਤੱਕ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ। ਨਿਫਟੀ 'ਚ ਭਾਰੀ ਗਿਰਾਵਟ ਦੇ ਚੱਲਦੇ ਇਸ ਦੇ ਇਕ ਘੰਟੇ ਲਈ ਟ੍ਰੇਡਿੰਗ ਰੋਕ ਦਿੱਤੀ ਗਈ। ਨਿਫਟੀ 966.10 ਅੰਕ ਭਾਵ 10.07 ਫੀਸਦੀ ਟੁੱਟ ਕੇ 8624.05 'ਤੇ ਖੁੱਲ੍ਹਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਮਚੀ ਹਫੜਾ-ਤਫੜੀ ਦੇ ਦੌਰਾਨ ਨਿਵੇਸ਼ਕਾਂ ਦੀ 11 ਲੱਖ ਕਰੋੜ ਰੁਪਏ ਦੀ ਪੂੰਜੀ ਡੁੱਬ ਗਈ ਹੈ। ਦੁਨੀਆ ਭਰ ਦੇ ਬਾਜ਼ਾਰਾਂ 'ਚ ਕੋਰੋਨਾ ਵਾਇਰਸ ਦੇ ਮਹਾਮਾਰੀ ਦੇ ਰੂਪ 'ਚ ਫੈਲਣ ਨਾਲ ਘਬਰਾਹਟ ਦਾ ਮਾਹੌਲ ਹੈ। ਸੈਂਸੈਕਸ ਵੀਰਵਾਰ ਨੂੰ 2919.26 ਅੰਕ ਭਾਵ 8.18 ਫੀਸਦੀ ਟੁੱਟ ਕੇ 32,778.14 ਅੰਕ 'ਤੇ ਬੰਦ ਹੋਇਆ।

Aarti dhillon

This news is Content Editor Aarti dhillon