ਕੋਰੋਨਾ ਖ਼ੌਫ਼ ਕਾਰਨ ਹਾਲਾਤ ਚਿੰਤਾਜਨਕ, ਕੋਲਾ ਮੰਤਰਾਲੇ ਨੇ ਮੁਸ਼ਕਲ ਦੀ ਘੜੀ 'ਚ ਫੜ੍ਹੀ ਆਪਣੇ ਮੁਲਾਜ਼ਮਾਂ ਦੀ ਬਾਂਹ

04/25/2021 6:35:27 PM

ਨਵੀਂ ਦਿੱਲੀ (ਭਾਸ਼ਾ) - ਕੋਲਾ ਮੰਤਰਾਲੇ ਨੇ ਆਪਣੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਆਪਣੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਇਕ ਨਿਗਰਾਨੀ ਸੈੱਲ ਸਥਾਪਤ ਕੀਤਾ ਹੈ। ਇਹ ਸੈੱਲ ਮੰਤਰਾਲੇ ਦੇ ਉਨ੍ਹਾਂ ਅਧਿਕਾਰੀਆਂ ਦੀ ਮਦਦ ਕਰੇਗਾ ਜਿਹੜੇ ਘਰਾਂ ਵਿਚ ਹਨ ਜਾਂ ਲਾਗ ਕਾਰਨ ਹਸਪਤਾਲ ਵਿਚ ਦਾਖਲ ਹਨ। ਮੰਤਰਾਲੇ ਨੇ ਕਿਹਾ ਹੈ ਕਿ ਕੋਲਾ ਮੰਤਰਾਲੇ ਦੇ ਵੱਡੀ ਗਿਣਤੀ ਅਧਿਕਾਰੀ ਕੋਵਿਡ -19 ਤੋਂ ਸੰਕਰਮਿਤ ਹੋਏ ਹਨ। ਇਹ ਅਜਿਹੇ ਸਮੇਂ ਵਾਪਰ ਰਿਹਾ ਹੈ ਜਦੋਂ ਦੇਸ਼ ਕੋਰੋਨਾ ਵਾਇਰਸ ਦੀ ਲਾਗ ਦੀ ਇਕ ਗੰਭੀਰ ਅਤੇ ਖੌਫ਼ਨਾਕ ਲਹਿਰ ਨਾਲ ਜੂਝ ਰਿਹਾ ਹੈ। ਮੰਤਰਾਲੇ ਦੁਆਰਾ ਸਥਾਪਿਤ ਕੀਤਾ ਇਹ ਸੈੱਲ ਅਧਿਕਾਰੀਆਂ ਅਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਦੀ ਵੀ ਸਹਾਇਤਾ ਕਰੇਗਾ ਜੋ ਕੋਰੋਨਾ ਲਾਗ ਦੀ ਬੀਮਾਰੀ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ : ਆਕਸੀਜਨ ਤੇ ਇਸ ਨਾਲ ਸਬੰਧਿਤ ਹੋਰ ਸਾਜ਼ੋ ਸਮਾਨ ਲਿਆਉਣ ਵਾਲੇ ਸਮੁੰਦਰੀ ਜਹਾਜਾਂ ਤੋਂ ਚਾਰਜ ਹਟਾਉਣ 

ਮੁਸ਼ਕਲ ਘੜੀ ਵਿਚ ਵਿਭਾਗ ਨੇ ਫੜ੍ਹੀ ਆਪਣੇ ਮੁਲਾਜ਼ਮਾਂ ਦੀ ਬਾਂਹ

ਕੋਲਾ ਮੰਤਰਾਲੇ ਨੇ ਇਕ ਅਧਿਕਾਰਤ ਮੈਮੋਰੰਡਮ ਵਿਚ ਕਿਹਾ ਹੈ ਕਿ ਇਹ ਦੇਖਿਆ ਗਿਆ ਹੈ ਕਿ ਮੰਤਰਾਲੇ ਦੇ ਵੱਡੀ ਗਿਣਤੀ ਅਧਿਕਾਰੀ ਪਿਛਲੇ ਸਮੇਂ ਵਿਚ ਕੋਵਿਡ -19 ਦੀ ਲਾਗ ਨਾਲ ਪੀੜਤ ਹਨ। ਅਜਿਹੀ ਸਥਿਤੀ ਵਿਚ ਉਹ ਜਾਂ ਤਾਂ ਆਪਣੇ ਘਰਾਂ ਵਿਚ ਹਨ ਜਾਂ ਹਸਪਤਾਲਾਂ ਵਿਚ ਦਾਖਲ ਹਨ। ਇਸ ਸੰਬੰਧ ਵਿਚ ਸਮਰੱਥ ਅਥਾਰਟੀ ਨੇ ਇਕ 'ਕੋਵਿਡ ਨਿਗਰਾਨੀ ਸੈੱਲ' ਬਣਾਇਆ ਹੈ। ਇਹ ਸੈੱਲ ਖ਼ੁਦ ਮੰਤਰਾਲੇ ਦੇ ਵਿਚ ਹੀ ਬਣਾਇਆ ਗਿਆ ਹੈ ਜੋ ਸੰਕਰਮਿਤ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਨਿਗਰਾਨੀ ਕਰੇਗਾ ਅਤੇ ਲੋੜ ਪੈਣ 'ਤੇ ਉਨ੍ਹਾਂ ਦੀ ਮਦਦ ਕਰੇਗਾ।

ਇਹ ਸੈੱਲ ਆਪਣੇ ਕੋਲ ਇੰਡੀਆ ਲਿਮਟਿਡ, ਐਨ.ਐਲ.ਸੀ. ਇੰਡੀਆ ਲਿਮਟਿਡ, ਸੀ.ਸੀ.ਓ. ਅਤੇ ਸੀ.ਐਮ.ਪੀ.ਐਫ.ਓ. ਦੇ ਸਟਾਫ ਮੈਂਬਰਾਂ ਦੀ ਵੀ ਸਹਾਇਤਾ ਕਰੇਗਾ। ਸੰਕਟ ਦੇ ਇਸ ਸਮੇਂ ਸੈੱਲ ਇਨ੍ਹਾਂ ਅਧਿਕਾਰੀਆਂ ਨੂੰ ਲੋੜੀਂਦੀ ਸਹਾਇਤਾ ਅਤੇ ਸਹਿਯੋਗ ਦੇਵੇਗਾ। ਕੋਵਿਡ -19 ਨਿਗਰਾਨੀ ਸੈੱਲ ਦੇ ਉੱਚ ਅਧਿਕਾਰੀ ਸੰਜੀਵ ਭੱਟਾਚਾਰੀਆ ਨੇ ਕਿਹਾ ਕਿ 8 ਅਪ੍ਰੈਲ ਤੋਂ ਮੰਤਰਾਲੇ ਦੇ 30 ਤੋਂ ਵੱਧ ਅਧਿਕਾਰੀ ਕੋਰਾਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ। 

ਇਹ ਵੀ ਪੜ੍ਹੋ : ਭਾਰਤੀ ਰੇਲਵੇ ਦਾ ਵੱਡਾ ਉਪਰਾਲਾ, ਤਿਆਰ ਕੀਤੇ 3816 ਕੋਵਿਡ ਕੇਅਰ ਕੋਚ

ਦੇਸ਼ ਵਿਚ ਕੋਰੋਨਾ ਲਾਗ ਕਾਰਨ ਹਾਲਾਤ ਚਿੰਤਾਜਨਕ

ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਿਸ਼ਾਣੂ ਦੇ ਸੰਕਰਮਣ ਦੇ 3,49,691 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਹੁਣ ਤੱਕ ਦੇਸ਼ ਵਿਚ ਕੁਲ 1,69,60,172 ਸੰਕਰਮਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ, ਕੋਰਾਨਾ ਵਾਇਰਸ ਦੇ ਸਰਗਰਮ ਮਾਮਲੇ 26 ਲੱਖ ਨੂੰ ਪਾਰ ਕਰ ਗਏ ਹਨ।

ਇਹ ਵੀ ਪੜ੍ਹੋ : ਜਾਣੋ ਮਈ ਮਹੀਨੇ ਵਿਚ ਕਿੰਨੇ ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur