ਕੋਰੋਨਾ ਆਫ਼ਤ : ਹੁਣ JCB ਇੰਡੀਆ ਨੇ 400 ਕਾਮੇ ਨੌਕਰੀਓਂ ਕੱਢੇ

06/13/2020 10:22:12 AM

ਨਵੀਂ ਦਿੱਲੀ (ਭਾਸ਼ਾ) : ਅਰਥਮੂਵਿੰਗ ਅਤੇ ਨਿਰਮਾਣ ਉਪਕਰਣ ਕੰਪਨੀ ਜੇ.ਸੀ.ਬੀ. ਇੰਡੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ 400 ਸਥਾਈ ਕਾਮਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਇਹ ਛਾਂਟੀ ਮੰਗ ਵਿਚ ਕਮੀ ਕਾਰਨ ਕਾਰਜਬਲ ਨੂੰ ਅਨੁਕੂਲ ਕਰਨ ਲਈ ਕੀਤੀ ਗਈ। ਕੰਪਨੀ ਨੇ ਕਿਹਾ ਕਿ ਮਈ ਅਤੇ ਜੂਨ ਵਿਚ ਉਸ ਦੇ ਉਦਪਾਦਾਂ ਦੀ ਮੰਗ ਵਿਚ ਇਸ ਤੋਂ ਪਛਿਲੇ ਸਾਲ ਦੀ ਮਿਆਦ ਦੇ ਮੁਕਾਬਲੇ 80 ਫ਼ੀਸਦੀ ਦੀ ਕਮੀ ਆਈ ਹੈ।

ਜੇ.ਸੀ.ਬੀ. ਇੰਡੀਆ ਦੇ ਇਕ ਬੁਲਾਰੇ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਨਿਰਮਾਣ ਉਪਕਰਣ ਦੇ ਖੇਤਰ ਵਿਚ ਕਈ ਹੋਰ ਖੇਤਰਾਂ ਦੀ ਤਰ੍ਹਾਂ ਮਾੜਾ ਪ੍ਰਭਾਵ ਪਿਆ ਹੈ। ਨਿਰਮਾਣ ਕੰਮ ਹੋਲੀ ਹੋਣ ਕਾਰਨ ਅਪ੍ਰੇਲ ਮਹੀਨੇ ਵਿਚ ਨਿਰਮਾਣ ਉਪਕਰਨ ਦੀ ਮੰਗ ਲਗਭਗ ਨਾ ਦੇ ਬਰਾਬਰ ਸੀ। ਬੁਲਾਰੇ ਨੇ ਦੱਸਿਆ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਮਈ ਅਤੇ ਜੂਨ ਵਿਚ ਉਤਪਾਦਾਂ ਦੀ ਮੰਗ ਵਿਚ 80 ਫ਼ੀਸਦੀ ਦੀ ਗਿਰਾਵਟ ਆਈ ਹੈ। ਉਨ੍ਹਾਂ ਕਿਹਾ, ਸਾਡਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਅਸਾਧਾਰਣ ਸਥਿਤੀ ਵਿਚ ਟਿਕਣ ਲਈ ਸਾਨੂੰ ਆਪਣੇ ਕਾਮਿਆਂ ਦੀ ਗਿਣਤੀ ਨੂੰ ਫਿਰ ਤੋਂ ਅਨੁਕੂਲ ਕਰਨ ਲਈ ਮੁਸ਼ਕਲ ਅਤੇ ਦੁਖਦਾਈ ਫੈਸਲਾ ਲੈਣਾ ਪਿਆ, ਜਿਸ ਕਾਰਨ 400 ਤੋਂ ਵੱਧ ਅਹੁਦੇ ਖ਼ਤਮ ਹੋ ਗਏ ਹਨ।”ਭਾਰਤ 2007 ਤੋਂ ਜੇ.ਸੀ.ਬੀ. ਦੇ ਸਭ ਤੋਂ ਵੱਡੇ ਬਾਜ਼ਾਰਾਂ ਵਿਚੋਂ ਇਕ ਹੈ। ਜੇ.ਸੀ.ਬੀ. ਇੰਡੀਆ ਇਸ ਸਮੇਂ 5000 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ।

cherry

This news is Content Editor cherry