ਠੰਡਾ-ਠੰਡਾ ਕੂਲ-ਕੂਲ 'ਰੂਹ ਅਫਜ਼ਾ' ਮਾਰਕਿਟ 'ਚੋਂ ਹੋਇਆ ਗਾਇਬ

05/07/2019 5:30:20 PM

ਨਵੀਂ ਦਿੱਲੀ—ਰਮਜ਼ਾਨ ਦਾ ਪਾਕਿ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਭਾਰਤੀ ਮੁਸਲਿਮ ਇਸ ਵਾਰ ਜਿਸ ਚੀਜ਼ ਨੂੰ ਸਭ ਤੋਂ ਜ਼ਿਆਦਾ ਯਾਦ ਕਰਨਗੇ ਉਹ ਗਰਮੀਆਂ 'ਚ ਹਰ ਘਰ 'ਚ ਰਹਿਣ ਵਾਲਾ ਮਸ਼ਹੂਰ ਸ਼ਰਬਤ ਡਰਿੰਕ ਰੂਹ ਅਫਜ਼ਾ ਹੈ। ਪਿਛਲੇ ਕਈ ਮਹੀਨਿਆਂ ਤੋਂ ਰੂਹ ਅਫਜ਼ਾ ਬਾਜ਼ਾਰ 'ਚੋਂ ਗਾਇਬ ਹੈ। ਬਾਜ਼ਾਰ 'ਚ ਅਟਕਲਾਂ ਹਨ ਕਿ ਇਸ ਨੂੰ ਬਣਾਉਣ ਵਾਲੀ ਕੰਪਨੀ ਹਮਦਰਦ ਦੇ ਮਾਲਕਾਂ ਵਿਚਕਾਰ ਤਨਾਤਨੀ ਦੇ ਕਾਰਨ ਰੂਹ ਅਫਜ਼ਾ ਦੇ ਉਤਪਾਦਨ 'ਤੇ ਅਸਰ ਪਿਆ ਹੈ। ਹਾਲਾਂਕਿ ਕੰਪਨੀ ਦਾ ਕੁਝ ਹੋਰ ਹੀ ਕਹਿਣਾ ਹੈ। ਪਿਛਲੇ ਕਈ ਦਹਾਕਿਆਂ ਤੋਂ ਰੂਹ ਅਫਜ਼ਾ ਗਰਮੀਆਂ 'ਚ ਸਾਡਾ ਪਸੰਦੀਦਾ ਡਰਿੰਕ ਰਿਹਾ ਹੈ ਪਰ ਇਸ ਵਾਰ ਜਦੋਂ ਲੋਕ ਬਾਜ਼ਾਰ 'ਚ ਰੂਹ ਅਫਜ਼ਾ ਖਰੀਦਣ ਪਹੁੰਚ ਰਹੇ ਹਨ ਤਾਂ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਆਉਣਾ ਪੈ ਰਿਹਾ ਹੈ। ਖੁਦ ਦੁਕਾਨਦਾਰ ਰੂਹ ਅਫਜ਼ਾ ਦੇ ਸਟਾਕ 'ਤੇ ਕੰਪਨੀ ਵਲੋਂ ਹੀ ਨਹੀਂ ਆ ਪਾਉਣ ਦੀ ਗੱਲ ਮੰਨ ਰਹੇ ਹਨ।
1960 'ਚ ਹਕੀਮ ਹਾਫਿਜ਼ ਅਬਦੁੱਲ ਮਾਜ਼ਿਦ ਨੇ ਰੂਹ ਅਫਜ਼ਾ ਦਾ ਉਤਪਾਦਨ ਸ਼ੁਰੂ ਕੀਤਾ ਸੀ। ਹੁਣ ਇਸ ਦੀ ਕਮਾਨ ਉਨ੍ਹਾਂ ਦੇ ਪੋਤਿਆਂ ਦੇ ਹੱਥ 'ਚ ਹੈ। ਰੂਹ ਅਫਜ਼ਾ ਭਾਰਤ ਤੋਂ ਇਲਾਵਾ ਪਾਕਿਸਤਾਨ ਅਤੇ ਬੰਗਲਾਦੇਸ਼ 'ਚ ਵੀ ਕਾਫੀ ਲੋਕਪ੍ਰਿਯ ਹੈ। ਖਬਰ ਇਹ ਆ ਰਹੀ ਹੈ ਕਿ ਸੰਪਤੀ ਵਿਵਾਦ ਕਾਰਨ ਰੂਹ ਅਫਜ਼ਾ ਦਾ ਉਤਪਾਦਨ ਰੁਕ ਗਿਆ। ਹਾਲਾਂਕਿ ਕੰਪਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਤਪਾਦਨ ਬੰਦ ਕਰਨਾ ਪਿਆ ਅਤੇ ਇਹ ਛੇਤੀ ਹੀ ਫਿਰ ਤੋਂ ਸ਼ੁਰੂ ਹੋ ਜਾਵੇਗਾ। ਕੰਪਨੀ ਨੇ ਮਾਲਕਾਂ 'ਚ ਕਿਸੇ ਦੇ ਵਿਵਾਦ ਤੋਂ ਵੀ ਇਨਕਾਰ ਕੀਤਾ।  
ਉਂਝ ਬਾਜ਼ਾਰ 'ਚ ਰੂਹ ਅਫਜ਼ਾ ਦੇ ਬਦਲ ਦੇ ਰੂਪ 'ਚ ਡਾਬਰ ਦੇ 'ਸ਼ਰਬਤੇ ਆਜ਼ਮ' ਅਤੇ 'ਪਤੰਜਲੀ ਦਾ ਗੁਲਾਬ ਸ਼ਰਬਤ' ਵੀ ਹੈ ਜਿਨ੍ਹਾਂ ਨੂੰ ਇਸ ਕਮੀ ਨਾਲ ਫਾਇਦਾ ਹੋ ਸਕਦਾ ਹੈ ਪਰ ਰੂਹ ਅਫਜ਼ਾ ਦੀ ਗੱਲ ਹੀ ਕੁਝ ਹੋਰ ਹੈ। ਉਡੀਕ ਹੈ ਕਿ ਰੂਹ ਅਫਜ਼ਾ ਬਾਜ਼ਾਰ 'ਚ ਛੇਤੀ ਵਾਪਸ ਆਏ।

Aarti dhillon

This news is Content Editor Aarti dhillon