ਰਸੋਈ ਤੇਲ ਕੀਮਤਾਂ ''ਤੇ ਵੱਡੀ ਰਾਹਤ, ਇੰਨਾ ਹੋਣ ਜਾ ਰਿਹਾ ਹੈ ਸਸਤਾ

03/03/2020 3:33:44 PM

ਨਵੀਂ ਦਿੱਲੀ— ਜਲਦ ਹੀ ਰਸੋਈ ਤੇਲ ਕੀਮਤਾਂ ਦਾ ਬੋਝ ਤੁਹਾਡੀ ਜੇਬ 'ਤੇ ਘੱਟ ਹੋਣ ਜਾ ਰਿਹਾ ਹੈ। ਇੰਡਸਟਰੀ ਦੇ ਅਧਿਕਾਰੀਆਂ ਨੇ ਕਿਹਾ ਕਿ ਅਗਲੇ ਇਕ ਹਫਤੇ ਵਿਚ ਰਸੋਈ ਤੇਲ 10 ਫੀਸਦੀ ਤੱਕ ਸਸਤੇ ਹੋ ਜਾਣਗੇ ਕਿਉਂਕਿ ਕੋਰੋਨਾ ਵਾਇਰਸ ਕਾਰਨ ਗਲੋਬਲ ਕੀਮਤਾਂ ਘੱਟ ਰਹੀਆਂ ਹਨ। ਗਲੋਬਲ ਕੀਮਤਾਂ ਦਾ ਭਾਰਤੀ ਕੁਕਿੰਗ ਤੇਲ ਬਾਜ਼ਾਰ 'ਤੇ ਤਕੜਾ ਪ੍ਰਭਾਵ ਪੈਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਭਾਰਤ ਆਪਣੀ ਸਾਲਾਨਾ 2.35 ਕਰੋੜ ਟਨ ਖਪਤ ਦਾ ਲਗਭਗ 70 ਫੀਸਦੀ ਦਰਾਮਦ ਕਰਦਾ ਹੈ।

 

ਇਹ ਬ੍ਰਾਂਡਿਡ ਰਸੋਈ ਤੇਲ ਹੋਣਗੇ ਸਸਤੇ
ਇੰਡਸਟਰੀ ਮੁਤਾਬਕ, ਚੀਨ ਕੁਕਿੰਗ ਤੇਲ ਦਾ ਸਭ ਤੋਂ ਵੱਡਾ ਖਪਤਕਾਰ ਹੈ, ਜਦੋਂ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਿਹਤ ਸੰਬੰਧੀ ਮੁਸ਼ਕਲਾਂ ਕਾਰਨ ਉਸ ਵੱਲੋਂ ਮੰਗ ਘੱਟ ਗਈ ਹੈ, ਜਿਸ ਕਾਰਨ ਗਲੋਬਲ ਮਾਰਕੀਟ ਵਿਚ ਰਸੋਈ ਤੇਲ ਸਸਤੇ ਹੋ ਰਹੇ ਹਨ ਤੇ ਇਸ ਨਾਲ ਘਰੇਲੂ ਬਜ਼ਾਰ ਵਿਚ ਵੀ ਕੀਮਤਾਂ ਵਿਚ ਗਿਰਾਵਟ ਹੋ ਰਹੀ ਹੈ। ਇੰਡਸਟਰੀ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਸ ਦਾ ਫਾਇਦਾ ਗਾਹਕਾਂ ਨੂੰ ਪਾਸ ਕੀਤਾ ਜਾਵੇਗਾ। ਇਸ ਨਾਲ ਬ੍ਰਾਂਡਿਡ ਰਸੋਈ ਤੇਲਾਂ ਦੀ ਪੈਕਿੰਗ 'ਤੇ ਲੱਗੇ ਸਟਿੱਕਰਾਂ 'ਤੇ ਜਲਦ ਹੀ ਤੁਹਾਨੂੰ ਕੀਮਤਾਂ 'ਚ ਕਟੌਤੀ ਹੋਈ ਨਜ਼ਰ ਆਵੇਗੀ।

ਪਾਮ ਤੇ ਸੋਇਆਬੀਨ ਤੇਲ 8 ਰੁਪਏ ਪ੍ਰਤੀ ਲਿਟਰ ਅਤੇ ਸੂਰਜਮੁਖੀ ਦਾ ਤੇਲ 7 ਫੀਸਦੀ ਯਾਨੀ 5 ਰੁਪਏ ਪ੍ਰਤੀ ਲਿਟਰ ਤੱਕ ਸਸਤਾ ਹੋ ਸਕਦਾ ਹੈ। ਮੌਜੂਦਾ ਸਮੇਂ ਬ੍ਰਾਂਡਿਡ ਸੋਇਆਬੀਨ ਅਤੇ ਪਾਮ ਤੇਲ ਦੀਆਂ ਥੋਕ ਕੀਮਤਾਂ 78 ਰੁਪਏ ਪ੍ਰਤੀ ਲਿਟਰ ਹਨ, ਜਦੋਂ ਕਿ ਸੂਰਜਮੁਖੀ ਦੇ ਤੇਲ ਦੀ ਕੀਮਤ 82 ਰੁਪਏ ਪ੍ਰਤੀ ਲੀਟਰ ਹੈ। ਉੱਥੇ ਹੀ, ਕੋਰੋਨਾ ਵਾਇਰਸ ਦਾ ਪ੍ਰਭਾਵ ਇਸ ਤਰ੍ਹਾਂ ਹੀ ਜਾਰੀ ਰਿਹਾ ਤਾਂ ਕੀਮਤਾਂ 'ਚ 3 ਰੁਪਏ ਪ੍ਰਤੀ ਲਿਟਰ ਹੋਰ ਕਮੀ ਹੋਣ ਦੀ ਸੰਭਾਵਨਾ ਹੈ। ਇੰਡੀਅਨ ਵੈਜੀਟੇਬਲ ਆਇਲ ਪ੍ਰੋਡਿਊਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਧਾਕਰ ਦੇਸਾਈ ਮੁਤਾਬਕ, ਅੰਤਰਰਾਸ਼ਟਰੀ ਬਾਜ਼ਾਰ ਵਿਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਪਿਛਲੇ 50 ਦਿਨਾਂ ਵਿਚ 15-22 ਫੀਸਦੀ ਘੱਟ ਗਈਆਂ ਹਨ।

ਇਹ ਵੀ ਪੜ੍ਹੋ ►GoAir ਦੇ ਰਹੀ ਹੈ ਚੰਡੀਗੜ੍ਹ ਤੋਂ ਦਿੱਲੀ ਦੀ ਸਸਤੀ ਟਿਕਟ, ਜਾਣੋ ਕਿਰਾਏਇਨ੍ਹਾਂ ਦਵਾਈਆਂ ਦਾ ਸਟਾਕ ਹੋ ਸਕਦਾ ਹੈ ਖਤਮ, ਡਾਕਟਰਾਂ ਨੂੰ ਵੀ ਪੈ ਗਈ ਚਿੰਤਾPAN ਨੂੰ ਆਧਾਰ ਨਾਲ ਲਿੰਕ ਨਾ ਕਰਨ 'ਤੇ ਲੱਗ ਸਕਦਾ ਹੈ ਭਾਰੀ ਜੁਰਮਾਨਾIPHONE ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਐਪਲ ਨੇ ਕੀਮਤਾਂ 'ਚ ਕੀਤਾ ਇੰਨਾ ਵਾਧਾ ►ਹੁਣ ਫਲਾਈਟ 'ਚ ਲੈ ਸਕੋਗੇ Wi-Fi ਦਾ ਮਜ਼ਾ, ਸਰਕਾਰ ਨੇ ਦਿੱਤੀ ਹਰੀ ਝੰਡੀ