ਸਿੰਗਾਪੁਰ ਦੇ ਸਭ ਤੋਂ ਅਮੀਰ ਪਰਿਵਾਰ ਦਾ ਵਿਵਾਦ ਆਇਆ ਸਾਹਮਣੇ, 13 ਹਜ਼ਾਰ ਕਰੋੜ ਦਾ ਹੋਇਆ ਨੁਕਸਾਨ

12/11/2020 4:20:36 PM

ਸਿੰਗਾਪੁਰ — ਸਿੰਗਾਪੁਰ ਦਾ ਕਵੇਕ ਪਰਿਵਾਰ ਆਪਣੇ ਹਾਂਗ ਲਿਓਂਗ ਗਰੁੱਪ ਦੀ ਦੁਨੀਆ ਭਰ 'ਚ ਸਾਖ਼ ਬਣਾਉਣ ਲਈ ਦਹਾਕਿਆਂ ਤੋਂ ਪਰਿਵਾਰਕ ਵਿਵਾਦ ਤੋਂ ਦੂਰ ਰਿਹਾ। ਪਰ ਹੁਣ ਇੰਨੇ ਲੰਮੇ ਵਕਫੇ ਬਾਅਦ ਪਰਿਵਾਰਕ ਵਿਵਾਦ ਉਭਰ ਕੇ ਸਾਹਮਣੇ ਆ ਰਿਹਾ ਹੈ। ਪਰਿਵਾਰਕ ਵਿਵਾਦ ਉਸ ਸਮੇਂ ਸਾਹਮਣੇ ਆਇਆ ਜਦੋਂ ਪਰਿਵਾਰ ਦੀ ਦੂਜੀ ਪੀੜ੍ਹੀ ਦੇ ਮੈਂਬਰ ਕਵੇਕ ਲੇਂਗ ਪੇਕ(64) ਨੇ ਗਰੁੱਪ ਦੇ ਪ੍ਰਾਪਰਟੀ ਕਾਰੋਬਾਰ ਦੇ ਬੋਰਡ ਵਿਚੋਂ ਅਸਤੀਫਾ ਦੇ ਦਿੱਤਾ। 

ਇਹ ਹੈ ਮਾਮਲਾ 

ਮਈ 2019 ਵਿਚ ਪਰਿਵਾਰ ਦੀ ਮਾਲਕੀ ਵਾਲੀ ਕੰਪਨੀ ਸਿਟੀ ਡਵੈਲਪਮੈਂਟਸ ਲਿਮਟਿਡ ਨੇ ਚੀਨ ਦੇ ਸਿੰਸਿਅਰ ਪ੍ਰਾਪਰਟੀ ਗਰੁੱਪ ਵਿਚ 82.1 ਕਰੋੜ ਡਾਲਰ ਵਿਚ 24 ਫ਼ੀਸਦੀ ਹਿੱਸੇਦਾਰੀ ਖ਼ਰੀਦਣ ਦਾ ਫ਼ੈਸਲਾ ਕੀਤਾ ਸੀ। ਹਾਲਾਂਕਿ ਇਹ ਸਿਰੇ ਨਹੀਂ ਚੜ੍ਹ ਸਕੀਂ। ਕਰੀਬ 1 ਸਾਲ ਬਾਅਦ ਲਗਭਗ ਇੰਨੀ ਹੀ ਰਕਮ ਵਿਚ 51 ਫ਼ੀਸਦੀ ਸ਼ੇਅਰ ਖਰੀਦਣ ਦੀ ਡੀਲ ਹੋਈ। ਇਸ ਡੀਲ ਨਾਲ ਲੇਂਗ ਪੇਕ ਨਾਰਾਜ਼ ਸਨ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਇਹ ਡੀਲ ਸਹੀ ਨਹੀਂ ਹੈ। 

ਇਹ ਵੀ ਦੇਖੋ : ਵੋਟਰ ਕਾਰਡ ਦਾ ਜਲਦ ਬਦਲੇਗਾ ਰੂਪ, ਆਧਾਰ ਕਾਰਡ ਦੀ ਤਰ੍ਹਾਂ ਹੋ ਸਕੇਗਾ 'ਡਾਊਨਲੋਡ'

ਸੂਤਰਾਂ ਮੁਤਾਬਕ ਚੀਨ ਦੀ ਰਿਅਲ ਅਸਟੇਟ ਕੰਪਨੀ ਸਿੰਸਿਅਰ ਪ੍ਰਾਪਰਟੀ ਗਰੁੱਪ ਵਿਚ ਨਿਵੇਸ਼ ਅਤੇ ਬ੍ਰਿਟੇਨ ਦੇ ਹੋਟਲ ਗਰੁੱਪ ਦੇ ਮੈਨੇਜਮੈਂਟ ਨੂੰ ਲੈ ਕੇ ਪਰਿਵਾਰ ਵਿਚ ਵਿਵਾਦ ਚਲ ਰਿਹਾ ਹੈ।  ਵੈਲਥ ਮੈਨੇਜਮੈਂਟ ਫਰਮ ਫਲੇਅਰ ਕੈਪੀਟਲ ਦੇ ਬਾਨੀ ਅਤੇ ਸੀ.ਈ.ਓ. ਯੈਪ ਚੀ ਵੀ ਕਹਿੰਦੇ ਹਨ ਕਿ ਉਹ ਇਹ ਖ਼ਬਰ ਸੁਣ ਕੇ ਹੈਰਾਨ ਹੋ ਗਏ ਹਨ। ਕਵੇਕ ਪਰਿਵਾਰ ਦੀ ਨਵੀਂ ਪੀੜ੍ਹੀ ਨੇ ਕੁਝ ਹੀ ਸਮਾਂ ਪਹਿਲਾਂ ਕਾਰੋਬਾਰ ਦੀ ਜਿੰਮੇਵਾਰੀ ਸੰਭਾਲੀ ਹੈ। ਅਜਿਹੇ 'ਚ ਵਿਵਾਦ ਪੈਦਾ ਹੋਣ ਮੰਦਭਾਗਾ ਹੈ। 

ਇਹ ਵੀ ਦੇਖੋ : ਹੁਣ ਸ਼ਰਧਾਲੂ ਘਰ ਬੈਠੇ ਮੰਗਵਾ ਸਕਦੇ ਹਨ ਸਬਰੀਮਾਲਾ ਮੰਦਿਰ ਦਾ ਪ੍ਰਸਾਦ

ਬਲੂਮਬਰਗ ਬਿਲਿਅਨੇਯਰੀਜ਼ ਇੰਡੈਕਸ ਵਿਚ ਏਸ਼ੀਆ ਦੇ ਅਮੀਰ ਪਰਿਵਾਰਾਂ ਦੀ ਸੂਚੀ ਮੁਤਾਬਕ ਕਵੇਕ ਘਰਾਣੇ ਦੀ ਜਾਇਦਾਦ 1,650 ਕਰੋੜ ਡਾਲਰ ਹੈ। ਹੁਣ ਇਸ ਮਤਭੇਦ ਕਾਰਨ ਇਸ ਕਾਰੋਬਾਰੀ ਘਰਾਣੇ ਦਾ ਸੰਚਾਲਨ ਦਾਅ 'ਤੇ ਲੱਗ ਗਿਆ ਹੈ। ਜੁਲਾਈ 2019 ਤੋਂ ਹੁਣ ਤੱਕ ਭਾਵ ਬੀਤੇ ਡੇਢ ਸਾਲ 'ਚ ਕਵੇਕ ਪਰਿਵਾਰ ਦੀ ਜਾਇਦਾਦ 180 ਕਰੋੜ ਡਾਲਰ(ਕਰੀਬ 13,320 ਕਰੋੜ ਰੁਪਏ) ਤੱਕ ਘੱਟ ਚੁੱਕੀ ਹੈ।

ਇਹ ਵੀ ਦੇਖੋ : 2 ਸ਼ਤਾਬਦੀਆਂ ਤੋਂ ਕਿਸਾਨਾਂ ਦੇ ਹੱਕ ਦੀ ਕਮਾਈ ਖਾ ਰਹੇ ਇਹ ਲੋਕ, ਨਹੀਂ ਮਿਲਿਆ ਇੰਨਸਾਫ

ਨੋਟ - ਸਿੰਗਾਪੁਰ ਦੇ ਪਰਿਵਾਰ ਦੀ ਇਹ ਜਾਣਕਾਰੀ ਤੁਹਾਡੇ ਲਈ ਕਿੰਨੀ ਲਾਹੇਵੰਦ ਹੈ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Harinder Kaur

This news is Content Editor Harinder Kaur