ਵਿੰਡੋਜ਼, ਐਂਡਰੌਇਡ ਅਤੇ ਫੇਸਬੁੱਕ ਨੂੰ ਚੁਣੌਤੀ ਦੇ ਰਿਹੈ ਆਧਾਰ: ਸੱਤਿਆ ਨਡੇਲਾ

09/26/2017 6:48:38 PM

ਜਲੰਧਰ—ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ ਨੇ ਆਧਾਰ ਕਾਰਡ ਨੂੰ ਲੈ ਕੇ ਆਪਣੀ ਕਿਤਾਬ ਹਿਟ ਰਿਫ੍ਰੇਸ਼ 'ਚ ਵੱਡੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਆਧਾਰ ਆਈਡੈਂਟਿਟੀ ਸਿਸਟਮ ਵਿੰਡੋਜ, ਐਂਡਰੌਇਡ ਅਤੇ ਫੇਸਬੁੱਕ ਵਰਗੇ ਇਨੋਵੇਟਿਵ ਪਲੇਟਫਾਰਮ ਦੇ ਵਿਸਤਾਰ ਨੂੰ ਚੁਣੌਤੀ ਦੇ ਰਿਹਾ ਹੈ। ਦੱਸਣਯੋਗ ਹੈ ਕਿ ਨਡੇਲਾ ਦੀ ਕਿਤਾਬ ਮਾਈਕ੍ਰੋਸਾਫਟ ਇਗਨਾਈਟ 2017 ਕਾਨਫਰੰਸ 'ਚ ਰਿਲੀਜ਼ ਕੀਤੀ ਗਈ ਹੈ। ਨਡੇਲਾ ਨੇ ਕਿਹਾ ਕਿ ਭਾਰਤ ਨੇ ਡਿਜੀਟਲ ਅਤੇ ਤਕਨੀਕ ਦੀ ਦੁਨੀਆ 'ਚ ਕਾਫੀ ਤਰਕੀ ਕੀਤੀ ਹੈ। ਨਡੇਲਾ ਨੇ ਆਪਣੀ ਕਿਤਾਬ 'ਚ ਲਿਖਿਆ ਹੈ ਕਿ ਭਾਰਤ 'ਚ ਆਧਾਰ ਹੁਣ ਤਕ ਇਕ ਅਰਬ ਤੋਂ ਜ਼ਿਆਦਾ ਲੋਕਾਂ ਤਕ ਪਹੁੰਚ ਗਿਆ ਹੈ ਅਤੇ ਹੁਣ ਇਹ ਵਿੰਡੋਜ, ਐਂਡਰੌਇਡ ਅਤੇ ਫੇਸਬੁੱਕ ਵਰਗੇ ਪਲੇਟਫਾਰਮ ਨੂੰ ਚੁਣੌਤੀ ਦੇ ਰਿਹਾ ਹੈ। ਨਡੇਲਾ ਨੇ ਆਪਣੀ ਕਿਤਾਬ 'ਚ ਭਾਰਤ 'ਚ ਨਵੇਂ ਡਿਜੀਟਲ ਇਕੋਸਿਸਮਟ ਇੰਡੀਆ ਸਟੈਕ ਦੀ ਤਾਰੀਫ ਕੀਤੀ ਹੈ। 
ਉਨ੍ਹਾਂ ਨੇ ਲਿਖਿਆ ਹੈ ਕਿ ਇੰਡੀਆ ਸਟੇਕ ਏ.ਪੀ.ਆਈ. (ਐਪਲੀਕੇਸ਼ਨ ਪ੍ਰੋਗਰਾਮ ਇੰਟਰਫੇਸ) ਦਾ ਇਕ ਸੈੱਟ ਹੈ, ਜੋ ਸਰਕਾਰ, ਬਿਜਨਸ, ਸਟਾਰਟਅਪ ਅਤੇ ਡਿਵੈੱਲਪਰਸ ਨੂੰ ਅਜਿਹਾ ਯੂਨੀਕ ਢਾਂਚਾ ਉਪਲੱਬਧ ਕਰਵਾ ਰਿਹਾ ਹੈ, ਜੋ ਭਾਰਤ ਦੇ ਪ੍ਰੇਜੈਂਸਲੈਸ, ਪੇਪਰਲੈੱਸ, ਕੈਸ਼ਲੈੱਸ ਹੋਣ ਦੀ ਰਾਹ 'ਚ ਆਉਣ ਵਾਲੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਸੱਤਿਆ ਨਡੇਲਾ ਨੇ ਕਿਹਾ ਕਿ ਚੀਨ ਨੇ ਆਪਣੇ ਘਰੇਲੂ ਬਾਜ਼ਾਰ ਨੂੰ ਵਧਾਉਣ ਲਈ ਅਤੇ ਆਰਥਿਕ ਵਿਕਾਸ ਲਈ ਰਣਨੀਤੀ ਤਹਿਤ ਗਲੋਬਲ ਸਪਲਾਈ ਚੈਨ ਦੀ ਵਰਤੋਂ ਕੀਤੀ ਹੈ। ਨਡੇਲਾ ਨੇ ਕਿਹਾ ਕਿ ਉਦਯੋਗ ਨੀਤੀ, ਜਨਤਕ ਖੇਤਰ 'ਚ ਨਿਵੇਸ਼ ਅਤੇ ਉਦਮਸ਼ੀਲਤਾ ਉਹ ਚੀਜ਼ਾਂ ਹਨ, ਜਿਨ੍ਹਾਂ ਦੇ ਬਲ 'ਤੇ ਦੂਸਰੇ ਦੇਸ਼ ਚੀਨ ਦੀ ਸਫਲਤਾ ਨੂੰ ਦੁਹਰਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇੰਡੀਆ ਸਟੈਕ ਵਰਗੇ ਨਵੇਂ ਡਿਜੀਟਲ ਇਕੋਸਿਸਮਟ ਨਾਲ ਭਾਰਤ 'ਚ ਇਸ ਦੀ ਸ਼ੁਰੂਆਤ ਹੁੰਦੀ ਦਿਖ ਰਹੀ ਹੈ।