ਕੋਰੋਨਾਕਾਲ 'ਚ ਜਲਦ ਬਿਨਾਂ ਕੋਈ ਬਟਨ ਦਬਾਏ ਕਢਾ ਸਕੋਗੇ ATM 'ਚੋਂ ਪੈਸੇ

06/05/2020 8:55:31 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਤੋਂ ਗਾਹਕਾਂ ਨੂੰ ਬਚਾਉਣ ਲਈ ਬੈਂਕਾਂ ਨੇ ਤਿਆਰੀ ਸ਼ੁਰੂ ਕਰ ਲਈ ਹੈ। ਜਲਦ ਹੀ ਦੇਸ਼ ਦੇ ਕਈ ਬੈਂਕ ਹੁਣ ਕੰਟੈਕਟਲੈੱਸ ਏ. ਟੀ. ਐੱਮ. ਮਸ਼ੀਨ ਲਾਉਣ ਦੀ ਤਿਆਰੀ ਵਿਚ ਹਨ। ਮੀਡੀਆ ਰਿਪੋਰਟਾਂ ਮੁਤਾਬਕ ਏ. ਟੀ. ਐੱਮ. ਤਕਨਾਲੋਜੀ 'ਤੇ ਕੰਮ ਕਰਨ ਵਾਲੀ ਏ. ਜੀ. ਐੱਸ. ਟ੍ਰਾਂਜੈਕਸ ਤਕਨਾਲੋਜੀ ਨੇ ਨਵੀਂ ਮਸ਼ੀਨ ਤਿਆਰ ਕੀਤੀ ਹੈ। ਇਸ ਵਿਚ ਤੁਸੀਂ ਆਪਣੇ ਮੋਬਾਇਲ ਐਪ ਰਾਹੀਂ QR ਕੋਡ ਨੂੰ ਸਕੈਨ ਕਰ ਕੇ ਪੈਸੇ ਕਢਾ ਸਕੋਗੇ। 

ਮੌਜੂਦਾ ਸਮੇਂ  ਏ. ਟੀ. ਐੱਮ. ਕਾਰਡ ਵਿਚ ਮੈਗਨੇਟਿਕ ਸਟ੍ਰਿਪ ਹੁੰਦੀ ਹੈ। ਇਸ ਵਿਚ ਗਾਹਕ ਦਾ ਪੂਰਾ ਡਾਟਾ ਹੁੰਦਾ ਹੈ । ਇਹ ਏ. ਟੀ. ਐੱਮ. ਮਸ਼ੀਨ 'ਤੇ ਪਿੰਨ ਨੰਬਰ ਭਰਨ ਤੋਂ ਬਾਅਦ ਡਾਟਾ ਨੂੰ ਚੈੱਕ ਕਰਦੀ ਹੈ, ਇਸ ਤੋਂ ਬਾਅਦ ਗਾਹਕਾਂ ਨੂੰ ਪੈਸੇ ਕਢਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। 

ਹੁਣ ਬੈਂਕ ਕੰਟੈਕਟਲੈੱਸ ਏ. ਟੀ. ਐੱਮ. ਮਸ਼ੀਨ ਲਗਾ ਰਹੇ ਹਨ। ਇਨ੍ਹਾਂ ਮਸ਼ੀਨਾਂ ਵਿਚੋਂ ਪੈਸੇ ਕਢਵਾਉਣ ਲਈ ਗਾਹਕਾਂ ਨੂੰ ਏ. ਟੀ. ਐੱਮ. ਮਸ਼ੀਨ ਨੂੰ ਨਹੀਂ ਛੂਹਣਾ ਪਵੇਗਾ। ਜੀ ਹਾਂ, ਬਿਨਾਂ ਕੋਈ ਚੀਜ਼ ਨੂੰ ਹੱਥ ਲਾਏ ਗਾਹਕ ਆਪਣੇ ਮੋਬਾਇਲ ਫੋਨ ਜ਼ਰੀਏ ਪੈਸੇ ਕਢਵਾ ਸਕਣਗੇ। ਇਸ ਲਈ ਏ. ਟੀ. ਐੱਮ. ਮਸ਼ੀਨ 'ਤੇ ਦਿੱਤੇ QR ਕੋਡ ਨੂੰ ਸਕੈਨ ਕਰਨਾ ਹੋਵੇਗਾ ਫਿਰ ਆਪਣੇ ਮੋਬਾਇਲ 'ਤੇ ਪੈਸੇ ਭਰਨੇ ਹੋਣਗੇ ਅਤੇ ਪੈਸੇ ਏ. ਟੀ. ਐੱਮ. ਵਿਚੋਂ ਨਿਕਲ ਆਉਣਗੇ।
ਕੰਟੈਕਟਲੈੱਸ ਏ. ਟੀ. ਐੱਮ. ਮਸ਼ੀਨ ਦੀ ਜਾਣਕਾਰੀ ਦਿੰਦੇ ਹੋਏ ਏ. ਜੀ. ਐੱਸ. ਟ੍ਰਾਂਜ਼ੈਸਟ ਦੇ ਸੀ. ਟੀ. ਓ. ਮਹੇਸ਼ ਪਟੇਲ ਮੁਤਾਬਕ QR ਕੋਡ ਜ਼ਰੀਏ ਪੈਸੇ ਕੱਢਣੇ ਬਹੁਤ ਸੁਰੱਖਿਅਤ ਹੋ ਜਾਣਗੇ। ਇਸ ਨਾਲ ਕਲੋਨਿੰਗ ਭਾਵ ਨਕਲੀ ਏ. ਟੀ. ਐੱਮ. ਦਾ ਕੋਈ ਖਤਰਾ ਨਹੀਂ ਰਹੇਗਾ। ਸਿਰਫ 25 ਸਕਿੰਟ ਵਿਚ ਪੈਸੇ ਕਢਵਾਏ ਜਾ ਸਕਣਗੇ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਇਸ ਦੌਰ ਵਿਚ ਸਰੀਰਕ ਦੂਰੀ ਅਤੇ ਸੈਨੇਟਾਈਜੇਸ਼ਨ ਦੀ ਬਹੁਤ ਅਹਿਮੀਅਤ ਹੈ। ਸੈਨੇਟਾਈਜੇਸ਼ਨ ਤੇ ਜਾਗਰੂਕਤਾ ਦੀ ਕਮੀ ਵਿਚ ਏ. ਟੀ. ਐੱਮ. ਮਸ਼ੀਨ ਰਾਹੀਂ ਵੀ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਰਹਿੰਦਾ ਹੈ। ਅਜਿਹੇ ਵਿਚ ਕੰਟੈਕਟਲੈੱਸ ਏ. ਟੀ. ਐੱਮ. ਮਸ਼ੀਨਾਂ ਗਾਹਕਾਂ ਲਈ ਕਾਫੀ ਫਾਇਦੇਮੰਦ ਸਿੱਧ ਹੋ ਸਕਦੀਆਂ ਹਨ। 
  

Sanjeev

This news is Content Editor Sanjeev