5ਜੀ ਸੇਵਾਵਾਂ ਲਈ ਖ਼ਪਤਕਾਰਾਂ ਨੂੰ ਵਧੇਰੇ ਖ਼ਰਚ ਦੀ ਲੋੜ ਨਹੀਂ, ਜੀਓ!

10/03/2022 2:17:10 PM

ਨਵੀਂ ਦਿੱਲੀ : ਇਸ ਤਿਉਹਾਰੀ ਸੀਜ਼ਨ 'ਤੇ ਰਿਲਾਇੰਸ ਜੀਓ ਕੰਪਨੀ ਚਾਰ ਸ਼ਹਿਰਾਂ - ਦਿੱਲੀ, ਮੁੰਬਈ, ਚੇਨਈ ਅਤੇ ਕੋਲਕਾਤਾ ਵਿੱਚ ਆਪਣੀਆਂ 5ਜੀ ਸੇਵਾਵਾਂ ਸ਼ੁਰੂ ਕਰ ਸਕਦੀ ਹੈ। ਬਾਅਦ 'ਚ ਕੰਪਨੀ ਹੌਲੀ-ਹੌਲੀ ਇਸ ਨੂੰ ਹੋਰ ਸ਼ਹਿਰਾਂ 'ਚ ਵੀ ਵਧਾਏਗੀ। ਕੰਪਨੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਕੰਪਨੀ 5ਜੀ ਸੇਵਾਵਾਂ ਲਈ ਸ਼ੁਰੂਆਤੀ ਤੌਰ 'ਤੇ ਜ਼ਿਆਦਾ ਚਾਰਜ ਨਹੀਂ ਕਰ ਸਕਦੀ। 5ਜੀ ਸੇਵਾਵਾਂ ਲਾਂਚ ਹੋਣ ਤੋਂ ਬਾਅਦ ਗਾਹਕਾਂ ਦੇ ਦਿਮਾਗ 'ਚ ਇਸ ਦੇ ਹੋਣ ਵਾਲੇ ਖ਼ਰਚ ਨੂੰ ਲੈਕੇ ਵੱਖ- ਵੱਖ ਵਿਚਾਰ ਆ ਰਹੇ ਹਨ ਇਸ 'ਤੇ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਕਿਹ ਕਿ 5ਜੀ ਦੇ ਸ਼ੁਰੂਆਤੀ ਪੜਾਅ ਵਿੱਚ ਕੰਪਨੀ ਜਿਆਦਾ ਕੀਮਤਾਂ ਨਹੀਂ ਲਵੇਗੀ। ਪਹਿਲਾਂ ਗਾਹਕ 5ਜੀ ਸੇਵਾਵਾਂ ਦੀ ਵਰਤੋਂ ਕਰਨਗੇ ਅਤੇ ਉਸ ਤੋਂ ਬਾਅਦ ਹੀ ਕੰਪਨੀ ਇਸ ਦੇ ਚਾਰਜ 'ਤੇ ਵਿਚਾਰ ਕਰੇਗੀ ਅਤੇ ਇਨ੍ਹਾਂ ਸੇਵਾਵਾਂ ਤੋਂ ਕਮਾਈ ਕਰਨ 'ਤੇ ਧਿਆਨ ਦੇਵੇਗੀ।

ਜਿਓ ਦੇ ਇਕ ਸੀਨੀਅਰ ਅਧਿਕਾਰੀ ਦੇ ਮੁਤਾਬਕ ਜੇਕਰ 10 ਕਰੋੜ ਗਾਹਕ ਹਰ ਮਹੀਨੇ 5ਜੀ ਫੋਨ ਨੂੰ ਅਪਗ੍ਰੇਡ ਕਰਦੇ ਹਨ ਤਾਂ ਹਰ ਸਾਲ 120 ਮਿਲੀਅਨ ਨਵੇਂ 5ਜੀ ਗਾਹਕ ਹੋਣਗੇ ।ਜੀਓ 5ਜੀ ਮਾਰਕੀਟ ਬਣਾਉਣ ਲਈ ਤਿੰਨ ਮੁੱਖ ਖੇਤਰਾਂ 'ਤੇ ਨਜ਼ਰ ਰੱਖ ਰਿਹਾ ਹੈ ਜਿਸ ਵਿੱਚ ਮੋਬਾਈਲ, ਹੋਮ (ਫਿਕਸਡ ਵਾਇਰਲੈੱਸ ਬਰਾਡਬੈਂਡ) ਅਤੇ ਛੋਟੇ ਅਤੇ ਦਰਮਿਆਨੇ ਕਾਰੋਬਾਰ (SMB) ਬਾਜ਼ਾਰ ਸ਼ਾਮਲ ਹਨ। ਜਿਓ ਦੇ ਇੱਕ ਸੀਨੀਅਰ ਕਾਰਜਕਾਰੀ ਨੇ ਕਿਹਾ ਕਿ ਦੇਸ਼ ਵਿੱਚ 35-50 ਮਿਲੀਅਨ ਐੱਸ.ਐੱਮ.ਬੀ. ਕਾਰੋਬਾਰ ਹਨ ਅਤੇ ਭਾਰਤ ਦਾ ਸੂਚਨਾ ਅਤੇ ਸੰਚਾਰ ਤਕਨਾਲੋਜੀ ਖ਼ਰਚ ਲਗਭਗ 36 ਬਿਲੀਅਨ ਡਾਲਰ ਹੈ। ਇਸ 'ਚ ਟੈਲੀਕਾਮ 'ਤੇ ਹੋਣ ਵਾਲੇ ਖ਼ਰਚ ਦਾ ਹਿੱਸਾ ਸਿਰਫ 10 ਫ਼ੀਸਦੀ ਹੈ ਪਰ ਅਗਲੇ ਕੁਝ ਸਾਲਾਂ 'ਚ ਆਈ.ਸੀ.ਟੀ. ਦੇ ਖ਼ਰਚੇ ਦੁੱਗਣੇ ਹੋਣ ਦੀ ਉਮੀਦ ਹੈ। ਅਧਿਕਾਰੀ ਨੇ ਇਹ ਵੀ ਕਿਹਾ ਕਿ ਉਹ ਅਸੀਂ 5G ਮੋਬਾਈਲ ਉਪਕਰਣ ਦੇ ਖੇਤਰ 'ਚ  ਉਦੋਂ ਹੀ ਦਾਖਲ ਹੋਣਗੇ ਜਦੋਂ ਮਾਰਕੀਟ ਵਿੱਚ ਉਤਪਾਦਾਂ ਦੀ ਕਮੀ ਹੋਵੇਗੀ ।ਉਸਨੇ ਕਿਹਾ ਉਨ੍ਹਾਂ ਨੂੰ ਬਾਜ਼ਾਰ ਨੂੰ ਤੇਜ਼ ਕਰਨਾ ਹੋਵੇਗਾ। 

Anuradha

This news is Content Editor Anuradha