ਮਈ ''ਚ ਵਸਤੂਆਂ ਦੇ ਨਿਰਯਾਤ ਨੇ ਬਣਾਇਆ ਰਿਕਾਰਡ, 15.46 ਫੀਸਦੀ ਦਾ ਹੋਇਆ ਵਾਧਾ

06/02/2022 10:51:28 PM

ਬਿਜ਼ਨੈੱਸ ਡੈਸਕ-ਦੇਸ਼ 'ਚ ਵਸਤੂਆਂ ਦਾ ਨਿਰਯਾਤ ਮਈ 'ਚ 15.46 ਫੀਸਦੀ ਵਧ ਕੇ 37.29 ਅਰਬ ਡਾਲਰ 'ਤੇ ਪਹੁੰਚ ਗਿਆ ਹੈ। ਇਹ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਨਿਰਯਾਤ ਹੈ। ਵਣਜ ਮੰਤਰਾਲਾ ਵੱਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਮੁੱਖ ਰੂਪ ਨਾਲ ਪੈਟ੍ਰੋਲੀਅਮ ਉਤਪਾਦ, ਇਲੈਕਟ੍ਰਾਨਿਕਸ ਸਾਮਾਨ ਅਤੇ ਰਸਾਇਣ ਖੇਤਰ ਦਾ ਪ੍ਰਦਰਸ਼ਨ ਚੰਗਾ ਰਹਿਣ ਨਾਲ ਨਿਰਯਾਤ ਵਧਿਆ ਹੈ।

ਇਹ ਵੀ ਪੜ੍ਹੋ : ਚੀਨ 'ਚ ਆਏ ਜ਼ਬਰਦਸਤ ਭੂਚਾਲ ਕਾਰਨ 13,000 ਤੋਂ ਵੱਧ ਲੋਕ ਹੋਏ ਪ੍ਰਭਾਵਿਤ

ਮਈ 'ਚ ਆਯਾਤ 56.14 ਫੀਸਦੀ ਵਧ ਕੇ 60.62 ਅਰਬ ਡਾਲਰ ਰਿਹਾ ਹੈ। ਹਾਲਾਂਕਿ ਇਸ ਦੌਰਾਨ ਵਪਾਰ ਘਾਟਾ ਵੀ ਵਧ ਕੇ 23.33 ਅਰਬ ਡਾਲਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਮਈ 2021 'ਚ ਵਪਾਰ ਘਾਟਾ 6.53 ਅਰਬ ਡਾਲਰ ਰਿਹਾ ਸੀ। ਵਣਜ ਮੰਤਰਾਲਾ ਨੇ ਕਿਹਾ ਕਿ ਦੇਸ਼ 'ਚ ਵਸਤੂਆਂ ਦਾ ਨਿਰਯਾਤ ਅਪ੍ਰੈਲ-ਮਈ, 2022-23 'ਚ 22.6 ਫੀਸਦੀ ਵਧ ਕੇ 77.08 ਅਰਬ ਡਾਲਰ 'ਤੇ ਪਹੁੰਚ ਗਿਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੇ ਪਹਿਲੇ ਦੋ ਮਹੀਨੇ 'ਚ ਨਿਰਯਾਤ ਦਾ ਅੰਕੜਾ 63.05 ਅਰਬ ਡਾਲਰ ਰਿਹਾ ਸੀ।

ਇਹ ਵੀ ਪੜ੍ਹੋ : ਜੇਕਰ ਰੂਸ ਜੰਗ ਜਿੱਤਦਾ ਹੈ ਤਾਂ ਯੂਰਪ 'ਚ ਸਾਰਿਆਂ ਲਈ ਖਰਾਬ ਸਮਾਂ ਆ ਜਾਵੇਗਾ : ਜ਼ੇਲੇਂਸਕੀ

ਪੈਟਰੋਲੀਅਮ ਅਤੇ ਕੱਚੇ ਤੇਲ ਦਾ ਆਯਾਤ 91.6 ਫੀਸਦੀ ਉਛਲਿਆ
ਮਈ, 2022 'ਚ ਪੈਟਰੋਲੀਅਮ ਅਤੇ ਕੱਚੇ ਤਾਲ ਦਾ ਆਯਾਤ 91.6 ਫੀਸਦੀ ਉਛਲ ਕੇ 18.14 ਅਰਬ ਡਾਲਰ 'ਤੇ ਪਹੁੰਚ ਗਿਆ। ਇਸ ਦੌਰਾਨ ਕੋਲਾ, ਕੋਕ ਅਤੇ ਬ੍ਰਿਕੇਟਸ ਦਾ ਆਯਾਤ ਵਧ ਕੇ 5.33 ਅਰਬ ਡਾਲਰ 'ਤੇ ਪਹੁੰਚ ਗਿਆ ਹੈ ਜੋ ਪਿਛਲੇ ਸਾਲ ਦੇ ਸਾਮਾਨ ਮਹੀਨੇ 'ਚ ਦੋ ਅਰਬ ਡਾਲਰ ਰਿਹਾ ਸੀ। ਸਮੀਖਿਆ ਅਧੀਨ ਮੀਹਨੇ 'ਚ ਸੋਨੇ ਦਾ ਆਯਾਤ ਵਧ ਕੇ 5.82 ਅਰਬ ਡਾਲਰ 'ਤੇ ਪਹੁੰਚ ਗਿਆ, ਜੋ ਮਈ 2021 'ਚ 67.7 ਕਰੋੜ ਡਾਲਰ ਰਿਹਾ ਸੀ।

ਇਹ ਵੀ ਪੜ੍ਹੋ :ਦਿੱਲੀ 'ਚ ਕੋਰੋਨਾ ਦੇ ਇਕ ਦਿਨ 'ਚ 373 ਨਵੇਂ ਮਾਮਲੇ ਆਏ ਸਾਹਮਣੇ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar