ਕੋਲਾ ਮੰਤਰਾਲਾ ਨੇ ਕੋਲ ਇੰਡੀਆ ਦੇ ਧੁਲਾਈ ਪਲਾਂਟ ਸ਼ੁਰੂ ਹੋਣ ''ਚ ਦੇਰੀ ''ਤੇ ਜਤਾਈ ਚਿੰਤਾ

02/10/2019 6:20:19 PM

ਨਵੀਂ ਦਿੱਲੀ— ਕੋਲਾ ਮੰਤਰਾਲਾ ਨੇ ਕੋਲ ਇੰਡੀਆ ਲਿਮਟਿਡ (ਸੀ. ਆਈ. ਐੱਲ.) ਦੀਆਂ 18 ਕੋਲਾ ਧੁਲਾਈ ਇਕਾਈਆਂ ਦੀ ਸ਼ੁਰੂਆਤ 'ਚ ਦੇਰੀ ਹੋਣ 'ਤੇ ਚਿੰਤਾ ਜਤਾਈ ਹੈ ਅਤੇ ਇਨ੍ਹਾਂ ਪ੍ਰਾਜੈਕਟਾਂ ਨੂੰ ਸਮੇਂ 'ਤੇ ਪੂਰਾ ਕਰਨ ਲਈ ਕਿਹਾ ਹੈ।
ਬੈਠਕ ਦੇ ਬਿਊਰੇ ਮੁਤਾਬਕ ਕੋਲਾ ਸਕੱਤਰ ਸੁਮੰਤ ਚੌਧਰੀ ਨੇ ਕਿਹਾ ਕਿ ਪ੍ਰਾਜੈਕਟਾਂ ਨੂੰ ਸਮੇਂ 'ਤੇ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਯੋਗ ਸਾਫਟਵੇਅਰ ਜ਼ਰੀਏ ਧੁਲਾਈ ਇਕਾਈ ਪ੍ਰਾਜੈਕਟਾਂ ਦੀ ਨੇਮੀ ਨਿਗਰਾਨੀ ਕਰਨ ਲਈ ਕਿਹਾ ਹੈ।