ਫਰਵਰੀ ’ਚ ਕੋਲ ਇੰਡੀਆ ਦਾ ਕੋਲਾ ਉਤਪਾਦਨ 13 ਫ਼ੀਸਦੀ ਵਧ ਕੇ 6.6 ਕਰੋਡ਼ ਟਨ ਰਹਿਣ ਦਾ ਅੰਦਾਜ਼ਾ

03/01/2020 1:02:53 AM

ਕੋਲਕਾਤਾ (ਭਾਸ਼ਾ)-ਕੋਲ ਇੰਡੀਆ ਦਾ ਕੋਲਾ ਉਤਪਾਦਨ ਫਰਵਰੀ ਮਹੀਨੇ ’ਚ ਸਾਲਾਨਾ ਆਧਾਰ ’ਤੇ 13 ਫ਼ੀਸਦੀ ਵਧ ਕੇ 6.6 ਕਰੋਡ਼ ਟਨ ਰਹਿਣ ਦਾ ਅੰਦਾਜ਼ਾ ਹੈ। ਇਕ ਸੂਤਰ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਕੰਪਨੀ ਨੇ ਪਿਛਲੇ ਸਾਲ ਫਰਵਰੀ ’ਚ 5.805 ਕਰੋਡ਼ ਟਨ ਕੋਲੇ ਦਾ ਉਤਪਾਦਨ ਕੀਤਾ ਸੀ। ਚਾਲੂ ਵਿੱਤੀ ਸਾਲ ’ਚ ਅਪ੍ਰੈਲ ਤੋਂ ਫਰਵਰੀ ਦੌਰਾਨ ਕੰਪਨੀ ਦਾ ਉਤਪਾਦਨ 51.75 ਕਰੋਡ਼ ਟਨ ਰਹਿ ਸਕਦਾ ਹੈ। ਸੂਤਰ ਨੇ ਦੱਸਿਆ, ‘‘ਔਸਤ ਰੋਜ਼ਾਨਾ ਉਤਪਾਦਨ ਵਧ ਕੇ ਲਗਭਗ 25 ਲੱਖ ਟਨ ’ਤੇ ਪਹੁੰਚ ਗਿਆ ਹੈ ਜੋ ਜਨਵਰੀ ’ਚ 20 ਲੱਖ ਟਨ ਸੀ। 28 ਫਰਵਰੀ ਤਕ ਕੰਪਨੀ ਦਾ ਕੁਲ ਮਹੀਨਾਵਾਰੀ ਉਤਪਾਦਨ 6.35 ਕਰੋਡ਼ ਟਨ ਰਿਹਾ ਹੈ।’’ ਹਾਲਾਂਕਿ ਕੋਲੇ ਦੀ ਮੰਗ ’ਚ ਸੁਸਤੀ ਬਣੀ ਹੋਈ ਹੈ।

Karan Kumar

This news is Content Editor Karan Kumar