ਦਿੱਲੀ-NCR 'ਚ ਸਸਤੀ ਹੋਈ CNG, ਜਾਣੋ ਨਵਾਂ ਰੇਟ

03/06/2024 9:17:51 PM

ਨਵੀਂ ਦਿੱਲੀ - ਮੁੰਬਈ ਤੋਂ ਬਾਅਦ ਦਿੱਲੀ-ਐੱਨ.ਸੀ.ਆਰ. ਖੇਤਰਾਂ ਵਿੱਚ ਸੀ.ਐੱਨ.ਜੀ. ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਦਿੱਲੀ ਤੋਂ ਇਲਾਵਾ ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ, ਰੇਵਾੜੀ, ਕਰਨਾਲ ਅਤੇ ਕੈਥਲ ਵਿੱਚ ਵੀ ਸੀ.ਐੱਨ.ਜੀ. ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਦਿੱਲੀ ਅਤੇ ਆਸਪਾਸ ਦੇ ਸ਼ਹਿਰਾਂ ਵਿੱਚ ਸੀ.ਐੱਨ.ਜੀ. 2.5 ਰੁਪਏ ਸਸਤੀ ਹੋ ਗਈ ਹੈ। ਨਵੀਆਂ ਦਰਾਂ ਕੱਲ੍ਹ ਸਵੇਰੇ 6 ਵਜੇ ਤੋਂ ਲਾਗੂ ਹੋਣਗੀਆਂ।

ਇਹ ਵੀ ਪੜ੍ਹੋ - ਧਾਰਾ 370 ਹਟਾਉਣ ਤੋਂ ਬਾਅਦ ਪਹਿਲੀ ਵਾਰ ਕੱਲ੍ਹ ਸ਼੍ਰੀਨਗਰ ਜਾਣਗੇ ਪ੍ਰਧਾਨ ਮੰਤਰੀ ਮੋਦੀ

ਦਿੱਲੀ ਤੋਂ ਕਰਨਾਲ ਲਈ CNG ਦੀਆਂ ਨਵੀਆਂ ਦਰਾਂ:

ਹੁਣ ਦਿੱਲੀ ਵਿੱਚ ਇੱਕ ਕਿਲੋ ਸੀ.ਐੱਨ.ਜੀ. ਦੀ ਕੀਮਤ 74.09 ਰੁਪਏ ਹੈ, ਪਹਿਲਾਂ ਇਹ 76.59 ਰੁਪਏ ਸੀ।
ਨੋਇਡਾ ਵਿੱਚ ਇੱਕ ਕਿਲੋ ਸੀ.ਐੱਨ.ਜੀ. ਦੀ ਕੀਮਤ ਹੁਣ 78.70 ਰੁਪਏ ਹੈ, ਪਹਿਲਾਂ ਇਹ 81.20 ਰੁਪਏ ਸੀ।
ਗੁਰੂਗ੍ਰਾਮ ਵਿੱਚ ਇੱਕ ਕਿਲੋ ਸੀ.ਐੱਨ.ਜੀ. ਦੀ ਕੀਮਤ ਹੁਣ 80.12 ਰੁਪਏ ਹੈ, ਪਹਿਲਾਂ ਇਹ 82.62 ਰੁਪਏ ਸੀ।
ਰੇਵਾੜੀ ਵਿੱਚ ਇੱਕ ਕਿਲੋ ਸੀ.ਐੱਨ.ਜੀ. ਦੀ ਕੀਮਤ ਹੁਣ 78.70 ਰੁਪਏ ਹੈ, ਪਹਿਲਾਂ ਇਹ 81.20 ਰੁਪਏ ਸੀ।
ਕਰਨਾਲ ਵਿੱਚ ਇੱਕ ਕਿਲੋ ਸੀ.ਐੱਨ.ਜੀ. ਦੀ ਕੀਮਤ ਹੁਣ 80.43 ਰੁਪਏ ਹੈ, ਪਹਿਲਾਂ ਇਹ 81.93 ਰੁਪਏ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Inder Prajapati

This news is Content Editor Inder Prajapati