CNG ਤੇ PNG ਦੀਆਂ ਕੀਮਤਾਂ ''ਚ ਵੱਡੀ ਕਟੌਤੀ ਦਾ ਐਲਾਨ, ਜਾਣੋ-ਨਵੀਂ ਕੀਮਤ

04/02/2020 11:36:10 PM

ਨਵੀਂ ਦਿੱਲੀ— ਦੇਸ਼ ਦੀ ਵੱਡੀ ਗੈਸ ਸਪਲਾਈ ਕੰਪਨੀ ਇੰਦਰਪ੍ਰਸਥ ਗੈਸ ਲਿਮੀਟਡ (ਆਈ. ਜੀ. ਐੱਲ.) ਨੇ ਨੇਚੁਰਲ ਗੈਸ ਸਸਤੀ ਹੋਣ ਨਾਲ ਸੀ. ਐੱਨ. ਜੀ. ਤੇ ਪੀ. ਐੱਨ. ਜੀ. ਦੀਆਂ ਕੀਮਤਾਂ 'ਚ ਕਟੌਤੀ ਕਰ ਦਿੱਤੀ ਹੈ। ਦਿੱਲੀ 'ਚ ਸੀ. ਐੱਨ. ਜੀ. ਦੀ ਕੀਮਤ 'ਚ 3.20 ਰੁਪਏ ਪ੍ਰਤੀ ਕਿਲੋ ਦੀ ਕਟੌਤੀ ਕਰ ਦਿੱਤੀ ਗਈ ਹੈ। ਨਵੀਂ ਕੀਮਤ ਸ਼ੁੱਕਰਵਾਰ ਸਵੇਰੇ 6 ਵਜੇ ਤੋਂ ਲਾਗੂ ਹੋਵੇਗੀ। ਦਿੱਲੀ 'ਚ ਹੁਣ 42 ਰੁਪਏ ਕਿਲੋ ਸੀ. ਐੱਨ. ਜੀ. ਮਿਲੇਗੀ। ਜਦਕਿ ਨੋਇਡਾ 'ਚ ਸੀ. ਐੱਨ. ਜੀ, 3.60 ਰੁਪਏ ਕਿਲੋ ਸਸਤੀ ਹੋਈ ਹੈ ਤੇ ਨਵੀਂ ਕੀਮਤ ਇੱਥੇ 47.75 ਰੁਪਏ ਕਿਲੋ ਹੈ। ਨਾਲ ਹੀ ਮੁਜੱਫਰਨਗਰ 'ਚ 56.65 ਰੁਪਏ ਕਿਲੋ, ਕਰਨਾਲ 'ਚ 49. 85 ਕਿਲੋ ਤੇ ਗੁਰੂਗ੍ਰਾਮ 'ਚ 54.15 ਰੁਪਏ ਕਿਲੋ ਸੀ. ਐੱਨ. ਜੀ ਮਿਲੇਗੀ।
ਦਰਅਸਲ ਕੇਂਦਰ ਸਰਕਾਰ ਨੇ ਦੇਸ਼ 'ਚ ਕੁਦਰਤੀ ਤਿਆਰ ਗੈਸ ਦੇ ਵਿਕਰੀ ਮੁੱਲ 'ਚ ਮੰਗਲਵਾਰ ਨੂੰ 26 ਫੀਸਦੀ ਦੀ ਵੱਡੀ ਕਟੌਤੀ ਕੀਤੀ ਸੀ ਤੇ ਇਸ ਤਰ੍ਹਾਂ 2014 'ਚ ਘਰੇਲੂ ਗੈਸ ਦਾ ਮੁੱਲ ਮੁਲਾਂਕਣ ਫਾਰਮੂਲਾ ਆਧਾਰਿਤ ਬਣਾਏ ਜਾਣ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ। ਜਿਸ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਗੈਸ ਸਪਲਾਈ ਕਰਨ ਵਾਲੀਆਂ ਕੰਪਨੀਆਂ ਜਲਦ ਹੀ ਗ੍ਰਾਹਕਾਂ ਨੂੰ ਕੀਮਤਾਂ 'ਚ ਰਾਹਤ ਦੇਵੇਗੀ।  

Gurdeep Singh

This news is Content Editor Gurdeep Singh