ਬਾਜ਼ਾਰ ਰਿਕਾਰਡ 'ਤੇ ਬੰਦ, ਸੈਂਸੈਕਸ 35260 ਅਤੇ ਨਿਫਟੀ 10817 'ਤੇ ਬੰਦ

01/18/2018 4:42:26 PM

ਨਵੀਂ ਦਿੱਲੀ—ਏਸ਼ੀਆਈ ਅਤੇ ਅਮਰੀਕੀ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਰਿਕਾਰਡ ਪੱਧਰ 'ਤੇ ਹੋਈ ਸੀ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 178.47 ਅੰਕ ਭਾਵ 0.51 ਫੀਸਦੀ ਵਧ ਕੇ 35,260.29 'ਤੇ ਅਤੇ ਨਿਫਟੀ 28.45 ਅੰਕ ਭਾਵ 0.26 ਫੀਸਦੀ ਵਧ ਕੇ 10,817.00 'ਤੇ ਬੰਦ ਹੋਇਆ ਹੈ। 

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਜਮ ਕੇ ਪਿਟਾਈ ਹੋਈ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 1.7 ਫੀਸਦੀ ਡਿੱਗ ਕੇ 17,630 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ 'ਚ ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 18,060 ਤੱਕ ਪਹੁੰਚਿਆ ਸੀ। ਨਿਫਟੀ ਦਾ ਮਿਡਕੈਪ 100 ਇੰਡੈਕਸ ਕਰੀਬ 2 ਫੀਸਦੀ ਦੀ ਕਮਜ਼ੋਰੀ ਦੇ ਨਾਲ 21,098 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਦਾ ਕਾਰੋਬਾਰ 'ਚ ਨਿਫਟੀ ਦਾ ਮਿਡਕੈਪ 100 ਇੰਡੈਕਸ 21,707.3 ਤੱਕ ਪਹੁੰਚਿਆ ਸੀ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 2 ਫੀਸਦੀ ਟੁੱਟ ਕੇ 19,285.8 ਦੇ ਪੱਧਰ 'ਤੇ ਬੰਦ ਹੋਇਆ। ਅੱਜ ਦੇ ਕਾਰੋਬਾਰ 'ਚ ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 19,889 ਤੱਕ ਪਹੁੰਚਿਆ ਸੀ।
ਮੈਟਲ, ਮੀਡੀਆ, ਫਾਰਮਾ, ਪੀ.ਐੱਸ.ਯੂ ਬੈਂਕ, ਰਿਐਲਟੀ, ਕੰਜ਼ਿਊਮਰ ਡਿਊਰੇਬਲਸ, ਪਾਵਰ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਬਿਕਵਾਲੀ ਦੇਖਣ ਨੂੰ ਮਿਲੀ ਹੈ। ਨਿਫਟੀ ਦੇ ਮੈਟਲ ਇੰਡੈਕਸ 'ਚ 2.9 ਫੀਸਦੀ, ਮੀਡੀਆ ਇੰਡੈਕਸ 'ਚ 1.3 ਫੀਸਦੀ, ਫਾਰਮਾ ਇੰਡੈਕਸ 'ਚ 1.2 ਫੀਸਦੀ ਅਤੇ ਪੀ. ਐੈੱਸ. ਯੂ. ਬੈਂਕ ਇੰਡੈਕਸ 'ਚ 1.6 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀ.ਐੱਸ.ਈ ਦੇ ਰਿਐਲਟੀ ਇੰਡੈਕਸ 'ਚ 4 ਫੀਸਦੀ, ਕੰਜ਼ਿਊਮਰ ਡਿਊਰੇਬਲਸ ਇੰਡੈਕਸ 'ਚ 1 ਫੀਸਦੀ, ਪਾਵਰ ਇੰਡੈਕਸ 'ਚ 1.8 ਫੀਸਦੀ ਅਤੇ ਆਇਲ ਐਂਡ ਗੈਸ ਇੰਡੈਕਸ 'ਚ 1.4 ਫੀਸਦੀ ਦੀ ਕਮਜ਼ੋਰੀ ਆਈ ਹੈ।
ਅੱਜ ਦੇ ਟਾਪ ਗੇਨਰ

GRUH    
MINDTREE    
MPHASIS    
BLUESTARCO    
FSL
ਅੱਜ ਦੇ ਟਾਪ ਲੂਸਰ

JUSTDIAL    
RCOM    
ADANIPOWER    
JPASSOCIAT    
RNAVAL