ਕਲੀਅਰਟੈਕਸ ਨੇ ਲਾਂਚ ਕੀਤਾ ਕੁਇੱਕ ਜੀ.ਐੱਸ.ਟੀ.ਆਰ.-9

06/19/2019 6:42:10 PM

ਬੇਂਗਲੁਰੂ— ਫਾਈਨਾਂਸ਼ੀਅਲ ਟੈਕਨਾਲੋਜੀ ਪਲੇਟਫਾਰਮ ਕਲੀਅਰਟੈਕਸ ਨੇ ਜੀ. ਐੱਸ. ਟੀ. ਆਰ.-9 ਪਾਲਣਾ ਲਈ ‘ਕੁਇੱਕ ਜੀ. ਐੱਸ. ਟੀ. ਆਰ.-9’ ਲਾਂਚ ਕੀਤਾ ਹੈ, ਜਿਸ ਨਾਲ 10 ਮਿੰਟ ਤੋਂ ਘੱਟ ਸਮੇਂ ’ਚ ਜੀ. ਐੱਸ. ਟੀ. ਰਿਟਰਨ ਦਾਖਲ ਕੀਤੀ ਜਾ ਸਕਦੀ ਹੈ।

ਕੰਪਨੀ ਨੇ ਕਿਹਾ ਕਿ ਇਹ ਜੀ. ਐੱਸ. ਟੀ. ਆਰ.-9 ਰਿਟਰਨ ਫਾਰਮ ਨੂੰ ਜੀ. ਐੱਸ. ਟੀ. ਪੋਰਟਲ ਦੇ ਆਟੋ-ਕੰਪਿਊਟਿਡ ਜੀ. ਐੱਸ. ਟੀ. ਆਰ.-9 ਸਮਰੀ ਅਤੇ ਕਾਰੋਬਾਰ ਵੱਲੋਂ ਦਾਖਲ ਜੀ. ਐੱਸ. ਟੀ. ਆਰ.-3ਬੀ ਦੇ ਡਾਟੇ ਦੀ ਵਰਤੋਂ ਕਰ ਕੇ ਖੁਦ ਭਰ ਸਕਦਾ ਹੈ। ਪੋਰਟਲ ਦੀ ਤੁਲਨਾ ’ਚ ਹੀ ਇਸ ਨਾਲ ਉਤਪਾਦਕਤਾ ’ਚ 5 ਗੁਣਾ ਸੁਧਾਰ ਹੋਇਆ ਹੈ।

ਉਸ ਨੇ ਕਿਹਾ ਕਿ ਜੀ. ਐੱਸ. ਟੀ. ਆਰ.-9 ਇਕ ਮੁਸ਼ਕਿਲ ਰਿਟਰਨ ਫਾਰਮ ਹੈ। ਟੈਕਸ ਐਡਵਾਈਜ਼ਰਾਂ ਨੂੰ ਜੀ. ਐੱਸ. ਟੀ. ਆਰ.-9 ਜਲਦੀ ਤੋਂ ਦਾਖਲ ਕਰਨ ਅਤੇ ਮੁਸ਼ਕਿਲ ਕਾਰੋਬਾਰਾਂ ਦੇ ਕੰਪਲਾਇੰਸ ਲਈ ਜ਼ਿਆਦਾ ਸਮਾਂ ਦਿਵਾਉਣ ਲਈ ਕਲੀਅਰਟੈਕਸ ਨੇ ਅਾਪਣੇ ਜੀ. ਐੱਸ. ਟੀ. ਆਰ.-9 ਮਾਡਿਊਲ ’ਚ ਇਕ ਨਵਾਂ ‘ਕੁਇੱਕ ਜੀ. ਐੱਸ. ਟੀ. ਆਰ.-9’ ਪ੍ਰੋਡਕਟ ਲਾਂਚ ਕੀਤਾ ਹੈ। ਇਹ ਉਤਪਾਦ ਯਕੀਨੀ ਕਰਦਾ ਹੈ ਕਿ ਜੀ. ਐੱਸ. ਟੀ. ਆਰ.-9 ਆਟੋ ਕੰਪਿਊਟਿਡ ਮੁੱਲਾਂ (ਜੀ. ਐੱਸ. ਟੀ. ਆਰ.-1 ’ਤੇ ਆਧਾਰਿਤ) ਅਤੇ ਜੀ. ਐੱਸ. ਟੀ. ਆਰ.-3ਬੀ ਨਾਲ ਮੁਕਾਬਲਾ ਕਰ ਕੇ ਜੀ. ਐੱਸ. ਟੀ. ਆਰ.-3ਬੀ ਦੇ ਆਧਾਰ ’ਤੇ ਆਈ. ਟੀ. ਸੀ. ਲਈ ਯੋਗ ਦਾਅਵਾ ਪੇਸ਼ ਕੀਤਾ ਜਾਵੇ ।

Inder Prajapati

This news is Content Editor Inder Prajapati