ਸਿਟੀ ਯੂਨੀਅਨ ਬੈਂਕ ਦਾ ਦੂਜੀ ਤਿਮਾਹੀ ''ਚ ਮੁਨਾਫਾ 18.5 ਫੀਸਦੀ ਘੱਟ ਕੇ 158 ਕਰੋੜ ਰੁਪਏ

11/03/2020 12:05:55 PM

ਨਵੀਂ ਦਿੱਲੀ: ਸਿਟੀ ਯੂਨੀਅਨ ਬੈਂਕ ਨੇ ਸੋਮਵਾਰ ਨੂੰ ਕਿਹਾ ਕਿ ਸਤੰਬਰ 'ਚ ਖਤਮ ਦੂਜੀ ਤਿਮਾਹੀ 'ਚ ਉਸ ਦਾ ਸ਼ੁੱਧ ਲਾਭ 18.5 ਫੀਸਦੀ ਘੱਟ ਕੇ 157.67 ਕਰੋੜ ਰੁਪਏ ਰਹਿ ਗਿਆ ਹੈ। ਫਸੇ ਕਰਜ਼ ਲਈ ਪ੍ਰਬੰਧ ਵਧਾਉਣ ਨਾਲ ਮੁਨਾਫੇ 'ਚ ਗਿਰਾਵਟ ਆਈ ਹੈ। ਨਿੱਜੀ ਖੇਤਰ ਦੇ ਬੈਂਕ ਨੇ ਦੱਸਿਆ ਕਿ ਇਕ ਸਾਲ ਪਹਿਲਾ ਇਸ ਤਿਮਾਹੀ 'ਚ ਉਸ ਦਾ ਸ਼ੁੱਧ ਲਾਭ 193.53 ਕਰੋੜ ਰੁਪਏ ਰਿਹਾ ਸੀ। 
ਚਾਲੂ ਵਿੱਤੀ ਸਾਲ 'ਚ ਜੁਲਾਈ ਤੋਂ ਸਤੰਬਰ ਤਿਮਾਹੀ ਦੌਰਾਨ ਬੈਂਕ ਦਾ ਸੰਚਾਲਨ ਲਾਭ 384.66 ਕਰੋੜ ਰੁਪਏ ਰਿਹਾ ਜੋ ਕਿ ਪਿਛਲੇ ਸਾਲ ਦੀ ਇਸ ਤਿਮਾਹੀ ਦੇ ਮੁਕਾਬਲੇ ਜ਼ਿਆਦਾ ਰਿਹਾ। ਪਿਛਲੇ ਸਾਲ ਇਸ ਦੌਰਾਨ ਉਸ ਦਾ ਸੰਚਾਲਨ ਲਾਭ 346.48 ਕਰੋੜ ਰੁਪਏ ਰਿਹਾ ਸੀ। ਬੈਂਕ ਨੇ ਰੈਗੂਲੇਟਰ ਸੂਚਨਾ 'ਚ ਕਿਹਾ ਕਿ ਜੁਲਾਈ-ਸਤੰਬਰ 2020 ਮਿਆਦ 'ਚ ਉਸ ਦੀ ਕੁੱਲ ਆਮਦਨ ਮਾਮੂਲੀ ਘੱਟ ਕੇ 1,230.28 ਕਰੋੜ ਰੁਪਏ ਰਹੀ ਜੋ ਕਿ ਇਕ ਸਾਲ ਪਹਿਲਾਂ ਇਸ ਮਿਆਦ 'ਚ 1,231.80 ਕਰੋੜ ਰੁਪਏ ਰਹੀ ਸੀ। 
ਪਿਛਲੀ ਮਿਆਦ 'ਚ ਕੁੱਲ ਗੈਰ-ਲਾਗੂ ਰਾਸ਼ੀ 'ਚ ਮਾਮੂਲੀ ਵਾਧਾ ਹੋਇਆ ਅਤੇ ਇਹ 3.44 ਫੀਸਦੀ (1,220.58 ਕਰੋੜ ਰੁਪਏ) ਹੋ ਗਈ। ਇਕ ਸਾਲ ਪਹਿਲਾ ਇਸ ਮਿਆਦ 'ਚ ਇਹ 3.41 ਫੀਸਦੀ (1,135.44 ਕਰੋੜ ਰੁਪਏ) ਰਹੀ ਸੀ। ਹਾਲਾਂਕਿ ਇਸ ਦੌਰਾਨ ਸ਼ੁੱਧ ਐੱਨ.ਪੀ.ਏ. ਸ਼ੁੱਧ ਪੇਸ਼ਗੀ ਦੇ ਮੁਕਾਬਲੇ-ਸੁਧਰ ਕੇ 1.81 ਫੀਸਦੀ (631.44 ਕਰੋੜ ਰੁਪਏ) ਹੋ ਗਿਆ ਹੈ। ਪਿਛਲੇ ਸਾਲ ਇਸ ਮਿਆਦ 'ਚ ਸ਼ੁੱਧ ਐੱਨ.ਪੀ.ਏ. 1.90 ਫੀਸਦੀ (624.08 ਕਰੋੜ ਰੁਪਏ) ਰਿਹਾ ਸੀ।

Aarti dhillon

This news is Content Editor Aarti dhillon