ਸੀ.ਆਈ.ਸੀ. ਨੇ 2016 ਦੇ ਨਵੰਬਰ ''ਚ ਛਾਪੇ ਨੋਟਾਂ ਦਾ ਮੰਗਿਆ ਬਿਓਰਾ

12/09/2018 9:48:11 AM

ਗੁਰੂਗ੍ਰਾਮ—ਕੇਂਦਰੀ ਸੂਚਨਾ ਕਮਿਸ਼ਨ (ਸੀ.ਆਈ.ਸੀ.) ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਨੋਟਬੰਦੀ ਦੇ ਬਾਅਦ 30 ਨਵੰਬਰ 2016 ਤੱਕ ਕੁੱਲ ਕਿੰਨੇ 2000 ਰੁਪਏ ਅਤੇ 500 ਰੁਪਏ ਦੀ ਛਿਪਾਈ ਕੀਤੀ ਗਈ, ਇਸ ਦੀ ਜਾਣਕਾਰੀ ਦਿੱਤੀ  ਜਾਵੇ। ਇਕ ਆਰ.ਟੀ.ਆਈ. ਕਾਰਜਕਰਤਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਗੁਰੂਗ੍ਰਾਮ ਦੇ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਕਾਰਜਕਰਤਾ ਹਰਿੰਦਰ ਢੀਂਗਰਾ ਨੇ 2016 ਤੋਂ 30 ਨਵੰਬਰ 2016 ਦੇ ਵਿਚਕਾਰ ਰੋਜ਼ਾਨਾ ਛਾਪੇ ਗਏ ਨੋਟਾਂ ਦੀ ਜਾਣਕਾਰੀ ਮੰਗੀ ਸੀ। ਢੀਂਗਰਾ ਨੇ ਇਸ ਦੀ ਜਾਣਕਾਰੀ ਲਈ ਆਰ.ਟੀ.ਆਈ. ਐਕਟ ਦੇ ਤਹਿਤ 23 ਫਰਵਰੀ 2017 ਨੂੰ ਅਰਜ਼ੀ ਦਾਖਲ ਕੀਤੀ ਸੀ। ਢੀਂਗਰਾ ਨੇ ਆਈ.ਏ.ਐੱਨ.ਐੱਸ. ਨੂੰ ਦੱਸਿਆ ਕਿ ਕੇਂਦਰੀ ਲੋਕ ਸੂਚਨਾ ਅਧਿਕਾਰੀ ਨੇ ਪਹਿਲਾਂ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਉਸ ਤੋਂ ਬਾਅਦ 16 ਅਗਸਤ 2017 ਨੂੰ ਦੂਜੀ ਅਪੀਲ ਦਾਖਲ ਕੀਤੀ ਗਈ। 
ਢੀਂਗਰਾ ਨੇ ਕਿਹਾ ਕਿ 30 ਨਵੰਬਰ 2018 ਨੂੰ ਸੁਣਵਾਈ ਦੇ ਬਾਅਦ ਸੂਚਨਾ ਕਮਿਸ਼ਨ ਸੁਧੀਰ ਭਾਰਗਵ ਨੇ 5 ਦਸੰਬਰ 2018 ਨੂੰ ਸੂਚਨਾ ਦੇਣ ਦੇ ਆਦੇਸ਼ ਜਾਰੀ ਕੀਤੇ। ਆਦੇਸ਼ 'ਚ ਕਿਹਾ ਗਿਆ ਕਿ 9 ਨਵੰਬਰ 2016 ਤੋਂ 30 ਨਵੰਬਰ 2016 ਤੱਕ ਰੋਜ਼ਾਨਾ ਕਿੰਨੇ ਨੋਟ ਛਾਪੇ ਗਏ, ਇਹ ਕੋਈ ਸੰਵੇਦਨਸ਼ੀਲ ਮਾਮਲਾ ਨਹੀਂ ਹੈ, ਜਿਸ ਨੂੰ ਆਰ.ਟੀ.ਆਈ. ਐਕਟ ਦੀ ਧਾਰਾ 8(1)(ਏ) ਦੇ ਤਹਿਤ ਛੂਟ ਪ੍ਰਦਾਨ ਕੀਤੀ ਜਾਵੇ, ਇਸ ਲਈ ਸੀ.ਪੀ.ਆਈ.ਓ. ਨੂੰ ਨਿਰਦੇਸ਼ਦ ਦਿੱਤਾ ਜਾਂਦਾ ਹੈ ਕਿ ਮੰਗੀ ਗਈ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਸਾਲ 2016 'ਚ 8 ਨਵੰਬਰ ਦੀ ਅੱਧੀ ਰਾਤ ਨੂੰ ਨੋਟਬੰਦੀ ਲਾਗੂ ਕਰਨ ਦੀ ਘੋਸ਼ਣਾ ਕੀਤੀ ਗਈ ਸੀ।

Aarti dhillon

This news is Content Editor Aarti dhillon