ਭਾਰਤ 'ਚ ਬਣੇ iPhone 15 ਨੇ ਵਧਾਈ ਚੀਨ ਦੀ ਪਰੇਸ਼ਾਨੀ! ਅਫ਼ਵਾਹਾਂ ਫੈਲਾ ਕੇ ਰਚ ਰਿਹਾ ਬੈਨ ਦੀ ਸਾਜ਼ਿਸ਼

10/05/2023 8:16:26 PM

ਗੈਜੇਟ ਡੈਸਕ- ਆਈਫੋਨ 15 ਨੂੰ ਇਸ ਵਾਰ ਭਾਰਤ 'ਚ ਬਣਾਇਆ ਜਾ ਰਿਹਾ ਹੈ। ਸੇਲ ਦੇ ਪਹਿਲੇ ਦਿਨ ਤੋਂ 'ਮੇਡ ਇਨ ਇੰਡੀਆ' ਆਈਫੋਨ 15 ਨੂੰ ਵਿਕਰੀ ਲਈ ਉਪਲੱਬਧ ਕਰਵਾ ਦਿੱਤਾ ਗਿਆ ਸੀ ਪਰ ਚੀਨ ਨੂੰ ਦੁਨੀਆ ਭਰ 'ਚ ਵਿਕਣ ਵਾਲੇ ਇਹ 'ਮੇਡ ਇਨ ਇੰਡੀਆ' ਆਈਫੋਨ ਪਸੰਦ ਨਹੀਂ ਆ ਰਹੇ। ਸ਼ਾਇਦ ਇਹੀ ਕਾਰਨ ਹੈ ਕਿ ਚੀਨ ਨੇ ਭਾਰਤ 'ਚ ਬਣੇ ਆਈਫੋਨ 15 ਨੂੰ ਲੈ ਕੇ ਸਾਜ਼ਿਸ਼ ਰਚਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਭਾਰਤੀਆਂ ਨੇ ਚੀਨ ਦੀ ਸਾਜ਼ਿਸ਼ ਦੀ ਹਵਾ ਕੱਢਣੀ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਚੀਨੀ ਧੋਖੇ ਦਾ ਸ਼ਿਕਾਰ ਹੋਏ ਨੀਰਜ ਚੋਪੜਾ, 87 ਮੀਟਰ ਦੀ ਥ੍ਰੋਅ ਨਹੀਂ ਮੰਨੀ ਗਈ ਜਾਇਜ਼, ਪ੍ਰਸ਼ੰਸਕਾਂ ਨੇ ਇੰਝ ਕੱਢਿਆ ਗੁੱਸਾ

ਚੀਨ ਰਚ ਰਿਹਾ ਭਾਰਤ ਖਿਲਾਫ ਸਾਜ਼ਿਸ਼

ਭਾਰਤ ਦੇ 'ਮੇਡ ਇਨ ਇੰਡੀਆ' ਦੇ ਬ੍ਰਾਂਡ ਬਣਨ ਨਾਲ ਚੀਨ ਦੀ ਮੁਸੀਬਤ ਵੱਧ ਗਈ ਹੈ ਕਿਉਂਕਿ ਚੀਨ ਨੂੰ ਕਾਰੋਬਾਰੀ ਲਿਹਾਜ ਨਾਲ ਨੁਕਸਾਨ ਦਾ ਡਰ ਸਤਾਉਣ ਲੱਗਾ ਹੈ। ਇਹੀ ਕਾਰਨ ਹੈ ਕਿ ਉਸਨੇ ਭਾਰਤ ਦੇ ਖਿਲਾਫ ਪ੍ਰੋਪੋਗੈਂਡਾ ਵਾਰ ਸ਼ੁਰੂ ਕਰ ਦਿੱਤੀ ਹੈ। ਇਹ ਵਾਰ ਸੋਸ਼ਲ ਮੀਡੀਆ 'ਤੇ ਚੱਲ ਰਹੀ ਹੈ, ਜਿਸ ਵਿਚ ਚੀਨ ਭਾਰਤ 'ਚ ਬਣੇ ਆਈਫੋਨ 15 ਨੂੰ ਲੈ ਕੇ ਯੂਜ਼ਰਜ਼ ਨੂੰ ਗੁੰਮਰਾਹ ਕਰ ਰਿਹਾ ਹੈ।

ਇਹ ਵੀ ਪੜ੍ਹੋ- WhatsApp ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, 74 ਲੱਖ ਤੋਂ ਵੱਧ ਅਕਾਊਂਟਸ ਕੀਤੇ ਬੈਨ

ਕੀ ਹੈ ਪੂਰਾ ਮਾਮਲਾ

ਦਰਅਸਲ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ Weibo 'ਤੇ ਭਾਰਤ 'ਚ ਬਣੇ ਆਈਫੋਨ 15 ਦੇ ਬਾਈਕਾਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕੁਝ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਭਾਰਤ 'ਚ ਬਣੇ ਆਈਫੋਨ 15 ਅਤੇ ਆਈਫੋਨ 15 ਪਲੱਸ ਮਾਡਲਾਂ 'ਤੇ ਯੂਰਪ ਅਤੇ ਅਮਰੀਕਾ 'ਚ ਵਿਕਰੀ ਲਈ ਬੈਨ ਲਗਾ ਦਿੱਤਾ ਗਿਆ ਹੈ। ਚੀਨੀ ਦਾਅਵਾ ਕਰ ਰਹੇ ਹਨ ਕਿ ਭਾਰਤ 'ਚ ਬਣੇ ਆਈਫੋਨ 15 ਦੀ ਕੁਆਲਿਟੀ ਖਰਾਬ ਹੈ ਨਾਲ ਹੀ ਉਸ ਵਿਚ ਹੀਟਿੰਗ ਦੀ ਸਮੱਸਿਆ ਆ ਰਹੀ ਹੈ।

ਇਹ ਵੀ ਪੜ੍ਹੋ- ਕੀ ਤੁਸੀਂ ਵੀ ਹੋ iPhone 15 ਦੀ ਓਵਰਹੀਟਿੰਗ ਤੋਂ ਪ੍ਰੇਸ਼ਾਨ? ਸਮੱਸਿਆ ਤੋਂ ਛੁਟਕਾਰੇ ਲਈ ਤੁਰੰਤ ਕਰੋ ਇਹ ਕੰਮ

ਝੂਠੇ ਨਿਕਲੇ ਚੀਨ ਦੇ ਦਾਅਵੇ

ਚੀਨ ਦੇ ਦਾਵਿਆਂ ਨੂੰ ਭਾਰਤੀਆਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਝੂਠਾ ਕਰਾਰ ਦਿੱਤਾ ਗਿਆ ਹੈ। ਨਾਲ ਹੀ ਮਾਹਿਰ ਵੀ ਚੀਨ ਦੇ ਦਾਵਿਆਂ ਨੂੰ ਝੂਠਾ ਦੱਸ ਰਹੇ ਹਨ। ਦਰਅਸਲ, ਹੀਟਿੰਗ ਦੀ ਸਮੱਸਿਆ ਆਈਫੋਨ 15 ਅਤੇ ਆਈਫੋਨ 15 ਪਲੱਸ 'ਚ ਨਹੀਂ ਆ ਰਹੀ। ਹੀਟਿੰਗ ਦੀ ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ 'ਚ ਆ ਰਹੀ ਹੈ, ਜਿਨ੍ਹਾਂ ਨੂੰ ਚੀਨ 'ਚ ਬਣਾਇਆ ਗਿਆ ਹੈ। ਜਦੋਂਕਿ ਭਾਰਤ 'ਚ ਆਈਫੋਨ 15 ਅਤੇ ਆਈਫੋਨ 15 ਪਲੱਸ ਨੂੰ ਬਣਾਇਆ ਜਾ ਰਿਹਾ ਹੈ, ਜਿਸ ਵਿਚ ਹੀਟਿੰਗ ਦੀ ਕੋਈ ਸਮੱਸਿਆ ਨਹੀਂ ਹੈ।

ਇਹ ਵੀ ਪੜ੍ਹੋ- 5G ਦੇ ਚੱਕਰ 'ਚ ਕਿਤੇ ਖ਼ਾਲੀ ਨਾ ਹੋ ਜਾਵੇ ਤੁਹਾਡਾ ਬੈਂਕ ਖਾਤਾ, ਜਾਣੋ ਕੀ ਹੈ ਸਕੈਮ

Rakesh

This news is Content Editor Rakesh