ਅਫਰੀਕੀ ਬਾਜ਼ਾਰਾਂ ''ਚ ਭਾਰਤ ਤੋਂ ਸਸਤਾ ਚੌਲ ਵੇਚ ਰਿਹਾ ਹੈ ਚੀਨ

01/05/2020 1:00:50 PM

ਨਵੀਂ ਦਿੱਲੀ—ਅਫਰੀਕੀ ਦੇਸ਼ਾਂ 'ਚ ਹੁਣ ਤੱਕ ਭਾਰਤੀ ਗੈਰ-ਬਾਸਮਤੀ ਚੌਲਾਂ ਦਾ ਬੋਲਬਾਲਾ ਸੀ ਪਰ ਹੁਣ ਇਨ੍ਹਾਂ ਦੇਸ਼ਾਂ 'ਚ ਚੀਨ ਭਾਰਤ ਤੋਂ ਸਸਤਾ ਚੌਲ ਨਿਰਯਾਤ ਕਰ ਰਿਹਾ ਹੈ ਜਿਸ ਕਾਰਨ ਭਾਰਤ ਤੋਂ ਗੈਰ-ਬਾਸਮਤੀ ਚੌਲ ਦੇ ਨਿਰਯਾਤ 'ਚ ਭਾਰੀ ਕਮੀ ਆਈ ਹੈ ਭਾਵ ਅਫਰੀਕੀ ਬਾਜ਼ਾਰਾਂ 'ਚ ਭਾਰਤ ਦੇ ਦਬਦਬੇ 'ਚ ਹੁਣ ਚੀਨ ਦਖਲ ਦੇ ਰਿਹਾ ਹੈ।
ਚੀਨ ਚੌਲ ਦਾ ਵੱਡਾ ਆਯਾਤਕ ਦੇਸ਼ ਰਿਹਾ ਹੈ ਪਰ ਇਸ ਵਾਰ ਗੈਰ-ਬਾਸਮਤੀ ਚੌਲ ਦਾ ਵੱਡੇ ਪੈਮਾਨੇ 'ਤੇ ਨਿਰਯਾਤ ਕਰ ਰਿਹਾ ਹੈ ਜਿਸ ਦਾ ਸਿੱਧਾ ਅਸਰ ਭਾਰਤ ਤੋਂ ਹੋਣ ਵਾਲੇ ਨਿਰਯਾਤ 'ਤੇ ਪੈ ਰਿਹਾ ਹੈ। ਚੌਲ ਨਿਰਯਾਤ 'ਚ ਭਾਰਤ ਸਭ ਤੋਂ ਵੱਡਾ ਦੇਸ਼ ਰਿਹਾ ਹੈ। ਪਰ ਇਸ ਮੁਕਾਬਲੇ 'ਚ ਹੁਣ ਚੀਨ ਉਤਰ ਆਇਆ ਹੈ। ਸੂਤਰਾਂ ਮੁਤਾਬਕ ਉਦਯੋਗ ਭਵਨ 'ਚ ਪਾਲਿਸੀ ਬਣਾਉਣ ਤੋਂ ਲੈ ਕੇ ਚੌਲ ਨਿਰਯਾਤ ਕਰਨ ਵਾਲੀ ਟਾਪ ਦੀਆਂ ਮਿੱਲਾਂ ਦੀਆਂ ਨਜ਼ਰਾਂ ਵੀ ਬਹੁਤ ਸਾਵਧਾਨੀ ਨਾਲ ਚੀਨ ਨੂੰ ਦੇਖ ਰਹੀਆਂ ਹਨ ਕਿਉਂਕਿ ਇਹ ਅਫਰੀਕੀ ਬਾਜ਼ਾਰਾਂ 'ਚ ਟਨਾਂ ਦੇ ਹਿਸਾਬ ਨਾਲ ਚੌਲ ਪਹੁੰਚ ਰਿਹਾ ਹੈ ਜੋ ਆਮ ਤੌਰ 'ਤੇ ਭਾਰਤ ਦਾ ਕੰਮ ਹੁੰਦਾ ਸੀ। ਉੱਤਰਾਖੰਡ ਦੇ ਵੱਡੇ ਚੌਲ ਨਿਰਯਾਤਕ ਲਕਸ਼ ਅਗਰਵਾਲ ਨੇ ਕਿਹਾ ਕਿ ਅਸੀਂ ਕਰੀਬ 400 ਡਾਲਰ ਪ੍ਰਤੀ ਟਨ ਗੈਰ-ਬਾਸਮਤੀ ਚੌਲ ਨਿਰਯਾਤ ਕਰਦੇ ਹਨ ਪਰ ਚੀਨ ਇਸ ਤੋਂ ਕਾਫੀ ਘੱਟ ਕੀਮਤ 'ਤੇ ਚੌਲ ਉਪਲੱਬਧ ਕਰਵਾ ਰਿਹਾ ਹੈ। ਮਾਰਕਿਟ ਸੂਤਰਾਂ ਦੇ ਅਨੁਸਾਰ ਚੀਨ  300 ਤੋਂ 320 ਡਾਲਰ ਪ੍ਰਤੀ ਟਨ ਗੈਰ-ਬਾਮਸਤੀ ਚੌਲ ਦਾ ਨਿਰਯਾਤ ਕਰ ਰਿਹਾ ਹੈ।

Aarti dhillon

This news is Content Editor Aarti dhillon