ਚੀਨ ਦੀ GDP 2023 ਦੀ ਪਹਿਲੀ ਤਿਮਾਹੀ 'ਚ 4.5 ਫੀਸਦੀ ਵਧੀ

04/18/2023 10:54:09 AM

ਨਵੀਂ ਦਿੱਲੀ - ਚੀਨ ਦਾ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) 2023 ਦੀ ਪਹਿਲੀ ਤਿਮਾਹੀ ਵਿੱਚ 4.5 ਫੀਸਦੀ ਵਧੀ ਹੈ। ਮੰਗਲਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਦੌਰਾਨ ਖਪਤ ਅਤੇ ਪ੍ਰਚੂਨ ਵਿਕਰੀ ਵਧਣ ਨਾਲ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੀ। ਮਾਹਿਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਕੋਵਿਡ ਮਹਾਮਾਰੀ ਨੂੰ ਲੈ ਕੇ ਸਖਤ ਨੀਤੀ ਛੱਡਣ ਤੋਂ ਬਾਅਦ ਆਰਥਿਕ ਗਤੀਵਿਧੀਆਂ ਵਧੀਆਂ ਹਨ।

ਪਿਛਲੇ ਸਾਲ (ਜਨਵਰੀ-ਮਾਰਚ 2022) ਦੀ ਇਸੇ ਮਿਆਦ 'ਚ ਅਰਥਵਿਵਸਥਾ ਦੀ ਵਿਕਾਸ ਦਰ 2.9 ਫੀਸਦੀ ਸੀ। ਜੀਡੀਪੀ ਨੂੰ ਸਮਰਥਨ ਦੇਣ ਵਾਲੇ ਕੋਵਿਡ-19 ਪਾਬੰਦੀਆਂ ਨੂੰ ਹਟਾਉਣ ਤੋਂ ਬਾਅਦ ਬਾਜ਼ਾਰਾਂ ਅਤੇ ਰੈਸਟੋਰੈਂਟਾਂ ਵਿੱਚ ਲੋਕਾਂ ਦੀ ਆਵਾਜਾਈ ਵਧੀ। ਖਪਤਕਾਰ ਵਸਤੂਆਂ ਦੀ ਪ੍ਰਚੂਨ ਵਿਕਰੀ ਮਾਰਚ ਵਿੱਚ ਸਾਲ-ਦਰ-ਸਾਲ 10.6 ਪ੍ਰਤੀਸ਼ਤ ਵਧੀ। ਸਾਲ ਦੇ ਪਹਿਲੇ ਦੋ ਮਹੀਨਿਆਂ 'ਚ ਇਹ ਅੰਕੜਾ 7.1 ਫੀਸਦੀ ਸੀ। ਮਾਰਚ 2023 ਵਿੱਚ ਉਦਯੋਗਿਕ ਉਤਪਾਦਨ ਵਿੱਚ ਸਾਲਾਨਾ ਆਧਾਰ 'ਤੇ 3.9 ਫੀਸਦੀ ਦਾ ਵਾਧਾ ਹੋਇਆ।

ਇਹ ਵੀ ਪੜ੍ਹੋ : Infosys ਦੇ ਸ਼ੇਅਰ 10% ਟੁੱਟੇ-ਲੋਅਰ ਸਰਕਟ ਲੱਗਾ, ਇੱਕ ਸਾਲ ਵਿੱਚ ਸਭ ਤੋਂ ਘੱਟ ਕੀਮਤ

ਮਾਰਚ 2023 ਦੀ ਤਿਮਾਹੀ ਵਿੱਚ ਚੀਨ ਦੀ ਜੀਡੀਪੀ 4 ਪ੍ਰਤੀਸ਼ਤ ਤੋਂ ਵੱਧ ਦੀ ਦਰ ਨਾਲ ਵਧੀ। ਹਾਲਾਂਕਿ, ਇਸ ਨੂੰ ਕੋਰੋਨਾ ਤੋਂ ਪਹਿਲਾਂ ਵਿਕਾਸ ਦੀ ਗਤੀ ਨੂੰ ਜਾਰੀ ਰੱਖਣ ਵਿੱਚ ਅਜੇ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗਲਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ, ਚੀਨ ਦੀ ਜੀਡੀਪੀ ਜਨਵਰੀ-ਮਾਰਚ 2023 ਵਿੱਚ 4.5 ਪ੍ਰਤੀਸ਼ਤ ਦੀ ਦਰ ਨਾਲ ਵਧੀ ਹੈ। ਪਿਛਲੀ ਤਿਮਾਹੀ ਅਕਤੂਬਰ-ਦਸੰਬਰ 2022 ਵਿੱਚ ਜੀਡੀਪੀ ਵਾਧਾ 2.9 ਪ੍ਰਤੀਸ਼ਤ ਸੀ। ਉਮੀਦ ਨਾਲੋਂ ਬਿਹਤਰ ਜੀਡੀਪੀ ਵਾਧਾ ਪ੍ਰਾਪਤ ਕਰਨ ਦੇ ਬਾਵਜੂਦ ਜਾਇਦਾਦ ਸੈਕਟਰ ਅਤੇ ਸੈਮੀਕੰਡਕਟਰਾਂ ਨਾਲ ਸਬੰਧਤ ਚੁਣੌਤੀਆਂ ਪ੍ਰੇਸ਼ਾਨ ਕਰ ਰਹੀਆਂ ਹਨ। ਜ਼ੀਰੋ ਕੋਵਿਡ ਨੀਤੀ ਨੂੰ ਵਾਪਸ ਲਏ ਜਾਣ ਦੇ ਬਾਅਦ ਖ਼ਪਤ ਵਿਚ ਵਾਧਾ ਅਤੇ ਖ਼ੁਦਰਾ ਵਿਕਰੀ ਵਿਚ ਵਾਧੇ ਨਾਲ ਜੀਡੀਪੀ ਨੂੰ ਸਪੋਰਟ ਮਿਲਿਆ ਹੈ।

ਇਹ ਵੀ ਪੜ੍ਹੋ : Coca-Cola ਪਹਿਲੀ ਵਾਰ ਕਰੇਗੀ ਭਾਰਤ ਦੇ ਸਟਾਰਟਅੱਪ 'ਚ ਨਿਵੇਸ਼ , Swiggy-Zomato ਨਾਲ ਹੋਵੇਗਾ ਮੁਕਾਬਲਾ

ਚੀਨ ਦੀ ਜੀਡੀਪੀ ਵਾਧਾ ਉਮੀਦ ਨਾਲੋਂ ਬਿਹਤਰ ਸੀ। ਹਾਲਾਂਕਿ, ਇਸ ਦੇ ਬਾਵਜੂਦ, ਬਾਜ਼ਾਰ ਚਿੰਤਤ ਹੈ ਕਿਉਂਕਿ ਰਿਕਵਰੀ ਅਸਮਾਨ ਹੈ, ਯਾਨੀ ਹਰ ਹਿੱਸੇ ਵਿੱਚ ਵਾਧਾ ਵਧੀਆ ਨਹੀਂ ਹੈ। ਇਸ ਦੇ ਨਾਲ ਹੀ ਘਰੇਲੂ ਪੱਧਰ 'ਤੇ ਵੀ ਖਤਰਾ ਪੈਦਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਅਮਰੀਕਾ ਤੋਂ ਤਣਾਅ ਦਰਮਿਆਨ ਬਰਾਮਦ ਆਦੇਸ਼ਾਂ ਨੂੰ ਲੈ ਕੇ ਚਿੰਤਾ ਹੈ। ਰੁਜ਼ਗਾਰ ਦੇ ਲੋੜੀਂਦੇ ਮੌਕੇ ਪੈਦਾ ਕਰਨ ਦਾ ਦਬਾਅ ਹੈ। ਚੀਨ ਦੇ ਤਕਨੀਕੀ ਅਤੇ ਦੂਰਸੰਚਾਰ ਉਦਯੋਗਾਂ ਨੂੰ ਉੱਚ ਪੱਧਰੀ ਚਿਪਸ ਅਤੇ ਹੋਰ ਉੱਚ-ਤਕਨੀਕੀ ਉਤਪਾਦਾਂ 'ਤੇ ਅਮਰੀਕੀ ਪਾਬੰਦੀਆਂ ਦਾ ਅਸਰ ਪਿਆ ਹੈ। ਮਾਈਕ੍ਰੋ ਕੰਪਿਊਟਿੰਗ ਯੰਤਰਾਂ ਦਾ ਉਤਪਾਦਨ ਮਾਰਚ ਵਿਚ 21.6 ਫ਼ੀਸਦੀ ਅਤੇ ਮੋਬਾਈਲ ਫ਼ੋਨ ਆਊਟਪੁੱਟ 6.7 ਫ਼ੀਸਦੀ ਡਿੱਗ ਗਿਆ। ਇੰਟੀਗ੍ਰੇਟੇਡ ਸਰਕਿਟਸ ਪ੍ਰੋਡਕਸ਼ਨ ਵੀ ਪਿਛਲੇ ਮਹੀਨੇ ਸਾਲਾਨਾ ਆਧਾਰ 'ਤੇ 3 ਫ਼ੀਸਦੀ ਡਿੱਗ ਗਿਆ।

ਇਹ ਵੀ ਪੜ੍ਹੋ : OPEC ਦੇਸ਼ਾਂ ਦੇ ਫੈਸਲੇ ਤੋਂ ਬਾਅਦ ਰੂਸ ਤੋਂ ਕੱਚੇ ਤੇਲ ਦੀ ਖ਼ਰੀਦਦਾਰੀ ਵਧਾ ਸਕਦਾ ਹੈ ਭਾਰਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur