ਚੀਨ ਦੀ ਕਰਤੂਤ ਕਾਰਨ ਭਾਰਤੀ ਲੂਣ ਕਾਰੋਬਾਰ ਨੂੰ ਝਟਕਾ, 70 ਫ਼ੀਸਦੀ ਡਿੱਗਾ ਨਿਰਯਾਤ

08/03/2021 1:56:15 PM

ਨਵੀਂ ਦਿੱਲੀ - ਦੇਸ਼ ਦੇ ਲੂਣ ਨਿਰਯਾਤ 'ਚ ਭਾਰੀ ਗਿਰਾਵਟ ਆਈ ਹੈ। ਕੋਵਿਡ-19 ਮਹਾਮਾਰੀ , ਵਧਦੇ ਫਰੇਂਟ ਚਾਰਜਿਸ , ਭਾਰਤੀ ਕਰੂ  ਅਤੇ ਕਾਰਗੋ 'ਤੇ ਚੀਨ ਦੀਆਂ ਪਾਬੰਦੀਆਂ ਕਾਰਨ ਲੂਣ ਦੇ ਨਿਰਯਾਤ ਵਿਚ 70 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਚੀਨ ਭਾਰਤੀ ਲੂਣ ਦਾ ਸਭ ਤੋਂ ਵੱਡਾ ਆਯਾਤਕ ਹੈ। ਭਾਰਤ ਤੋਂ ਹਰ  ਸਾਲ ਲਗਭਗ 50 ਲੱਖ ਟਨ ਲੂਣ ਭੇਜਿਆ ਜਾਂਦਾ ਹੈ। ਪਰ ਜੂਨ 2020 ਤੋਂ ਲੈ ਕੇ 2021 ਦਰਮਿਆਨ ਚੀਨ ਨੂੰ ਭਾਰਤ ਦਾ ਨਿਰਯਾਤ ਡਿੱਗ ਕੇ 15 ਲੱਖ ਟਨ ਰਹਿ ਗਿਆ ਹੈ। ਇੰਡੀਅਨ ਸਾਲਟ ਮੈਨੂਫੈਕਚਰਜ਼ ਐਸੋਸੀਏਸ਼ਨ(ISMA) ਵਲੋਂ ਜਾਰੀ ਆਂਕੜਿਆਂ ਤੋਂ ਇਹ ਗੱਲ ਸਾਹਮਣੇ ਆਈ ਹੈ।

ਲਗਾਤਾਰ ਦੂਜੇ ਸਾਲ ਚੀਨ ਨੂੰ ਲੂਣ ਦੀ ਬਰਾਮਦ ਘਟ ਗਈ ਹੈ। ਪਿਛਲੇ ਸਾਲ ਵਿਸ਼ਵਵਿਆਪੀ ਤਾਲਾਬੰਦੀ ਅਤੇ ਯੂ.ਐਸ.-ਚੀਨ ਵਪਾਰ ਯੁੱਧ ਦੇ ਕਾਰਨ ਨਮਕ ਦੀ ਬਰਾਮਦ ਪ੍ਰਭਾਵਤ ਹੋਈ ਸੀ। ਬਰਾਮਦਕਾਰਾਂ ਦੇ ਅਨੁਸਾਰ ਚੀਨ ਦੀਆਂ ਕਈ ਬੰਦਰਗਾਹਾਂ ਵਿੱਚ ਭਾਰਤੀ ਚਾਲਕ ਦਲ ਦੇ ਨਾਲ ਜਹਾਜ਼ਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਅਤੇ ਕਈ ਹੋਰ ਬੰਦਰਗਾਹਾਂ ਵਿੱਚ ਸਖਤ ਨਿਯਮ ਬਣਾਏ ਗਏ ਹਨ। ਚੀਨ ਦੇ ਬੰਦਰਗਾਹ ਖੇਤਰ ਵਿੱਚ ਜਾਣ ਤੋਂ ਪਹਿਲਾਂ ਭਾਰਤ ਵਿਚ 21 ਦਿਨ ਰਹੇ ਚਾਲਕ ਦਲ ਦੇ ਮੈਂਬਰਾਂ ਨੂੰ ਐਨਏਟੀ ਟੈਸਟ ਕਰਵਾਉਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਕਸ਼ਮੀਰ ਦੇ ਚਮਕਦੇ ਸਿਤਾਰੇ : ਇਨ੍ਹਾਂ ਨੌਜਵਾਨਾਂ ਨੇ ਆਪਣੇ ਦਮ 'ਤੇ ਕਾਰੋਬਾਰ ਨੂੰ ਦਿੱਤਾ ਨਵਾਂ ਮੁਕਾਮ

ਬੰਦਰਗਾਹਾਂ 'ਤੇ ਸਖ਼ਤੀ

ਸਾਰੇ ਚਾਲਕ ਦਲ ਦੇ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਕਾਰਗੋ ਸੰਚਾਲਨ ਸ਼ੁਰੂ ਕਰਨ ਦੀ ਆਗਿਆ ਦਿੱਤੀ ਜਾ ਰਹੀ ਹੈ। ਬਹੁਤ ਸਾਰੇ ਬੰਦਰਗਾਹਾਂ ਵਿੱਚ ਭਾਰਤ ਤੋਂ ਆਉਣ ਵਾਲੇ ਜਹਾਜ਼ਾਂ ਤੋਂ ਵਿਸ਼ੇਸ਼ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ। ਅਰਜ਼ੀ ਮਨਜ਼ੂਰ ਹੋਣ ਤੋਂ ਬਾਅਦ, ਜਹਾਜ਼ ਨੂੰ ਵਿਸ਼ੇਸ਼ ਬਰਥਿੰਗ ਖੇਤਰ ਵਿੱਚ ਲਿਜਾਇਆ ਜਾ ਰਿਹਾ ਹੈ। ਜੇ ਚਾਲਕ ਦਲ ਦੇ ਕਿਸੇ ਮੈਂਬਰ ਵਿੱਚ ਕੋਵਿਡ ਦੇ ਲੱਛਣ ਮਿਲ ਜਾਂਦੇ ਹਨ ਤਾਂ ਜਹਾਜ਼ ਦੇ ਦਾਖਲੇ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਪਿਛਲੇ ਹਫਤੇ ਆਲ ਇੰਡੀਆ ਸੀਫਰਰਜ਼ ਐਂਡ ਜਨਰਲ ਵਰਕਰਜ਼ ਯੂਨੀਅਨ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਦੋਸ਼ ਲਾਇਆ ਸੀ ਕਿ ਚੀਨ ਨੇ ਭਾਰਤੀ ਚਾਲਕ ਦਲ ਦੇ ਮੈਂਬਰਾਂ 'ਤੇ ਅਣ-ਅਧਿਕਾਰਕ ਪਾਬੰਦੀ ਲਗਾਈ ਹੈ।

ਇਹ ਵੀ ਪੜ੍ਹੋ : 5 ਕਰੋੜ ਤੋਂ ਵਧ ਦਾ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਰਾਹਤ, ਸਵੈ-ਪ੍ਰਮਾਣਿਤ ਹੋ ਸਕੇਗੀ GST ਰਿਟਰਨ

ਨਮਕ ਦੀ ਕੀਮਤ ਬਹੁਤ ਘੱਟ ਹੈ ਪਰ ਭਾੜੇ ਦੇ ਖਰਚਿਆਂ ਵਿੱਚ ਬਹੁਤ ਵਾਧਾ ਹੋਇਆ ਹੈ। ਇਸਮਾ ਦੇ ਉਪ ਪ੍ਰਧਾਨ ਸ਼ਾਮਜੀ ਕਾਂਗੜ ਨੇ ਕਿਹਾ ਕਿ ਵਿਸ਼ਵਵਿਆਪੀ ਭਾੜੇ ਦੇ ਖਰਚੇ ਲਗਭਗ 12 ਡਾਲਰ ਪ੍ਰਤੀ ਟਨ ਵਧ ਕੇ 25 ਡਾਲਰ ਹੋ ਗਏ ਹਨ। ਪਰ ਭਾਰਤੀ ਅਮਲੇ 'ਤੇ ਪਾਬੰਦੀਆਂ ਦੇ ਕਾਰਨ ਚੀਨ ਲਈ ਇਹ ਤਿੰਨ ਗੁਣਾ ਵਧ ਗਿਆ ਹੈ। ਇਸਦੇ ਕਾਰਨ ਚੀਨੀ ਬੰਦਰਗਾਹਾਂ ਤੇ ਸਮੁੰਦਰੀ ਜਹਾਜ਼ਾਂ ਦੇ ਆਉਣ ਦਾ ਸਮਾਂ ਵੀ ਵਧਿਆ ਹੈ।

ਕਿਹੜੇ ਦੇਸ਼ਾਂ ਨੂੰ ਨਿਰਯਾਤ ਕੀਤਾ ਜਾਂਦਾ ਹੈ

ਚੀਨ ਦੁਨੀਆ ਦਾ ਸਭ ਤੋਂ ਵੱਡਾ ਨਮਕ ਉਤਪਾਦਕ ਹੈ ਪਰ ਇਹ ਭਾਰਤ ਤੋਂ ਵੱਡੀ ਮਾਤਰਾ ਵਿੱਚ ਲੂਣ ਆਯਾਤ ਕਰਦਾ ਹੈ। ਇਹ ਫਿਰ ਇਸਨੂੰ ਯੂ.ਐਸ. ਅਤੇ ਯੂਰਪੀਅਨ ਦੇਸ਼ਾਂ ਨੂੰ ਨਿਰਯਾਤ ਕਰਦਾ ਹੈ ਜਿੱਥੇ ਇਸਨੂੰ ਉਦਯੋਗਾਂ ਅਤੇ ਡੀ-ਆਈਸਿੰਗ ਲਈ ਵਰਤਿਆ ਜਾਂਦਾ ਹੈ। ਇਹ ਦੇਸ਼ ਲੌਜਿਸਟਿਕਸ ਦੀ ਸਹੂਲਤ ਦੇ ਕਾਰਨ ਚੀਨ ਤੋਂ ਲੂਣ ਆਯਾਤ ਕਰਨਾ ਪਸੰਦ ਕਰਦੇ ਹਨ। ਇਸਮਾ ਦੇ ਪ੍ਰਧਾਨ ਭਰਤ ਰਾਵਲ ਨੇ ਕਿਹਾ ਕਿ ਚੀਨ ਤੋਂ ਇਲਾਵਾ ਕਤਰ, ਜਾਪਾਨ, ਥਾਈਲੈਂਡ, ਵੀਅਤਨਾਮ, ਬੰਗਲਾਦੇਸ਼, ਨੇਪਾਲ, ਇੰਡੋਨੇਸ਼ੀਆ ਅਤੇ ਭੂਟਾਨ ਭਾਰਤ ਤੋਂ ਵੱਡੀ ਮਾਤਰਾ ਵਿੱਚ ਲੂਣ ਆਯਾਤ ਕਰਦੇ ਹਨ। ਨਿਰਯਾਤ ਵਿੱਚ ਕਮੀ ਲਈ ਕੋਵਿਡ -19 ਅਤੇ ਫਰੰਟ ਰੇਟ ਮੁੱਖ ਕਾਰਨ ਹਨ।

ਇਹ ਵੀ ਪੜ੍ਹੋ : ਅੱਜ ਤੋਂ ਬਦਲ ਗਏ ਹਨ ਇਹ ਅਹਿਮ ਨਿਯਮ, ਦੇਸ਼ ਦੇ ਹਰ ਵਿਅਕਤੀ ਲਈ ਜਾਣਨਾ ਹੈ ਜ਼ਰੂਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਆਪਣੇ ਕੁਮੈਂਟ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur