ਚੀਨ ਦੀ ਮੁਦਰਾ ਯੁਆਨ ਡਾਲਰ ਦੇ ਮੁਕਾਬਲੇ 2010 ਦੇ ਬਾਅਦ ਸਭ ਤੋਂ ਹੇਠਲੇ ਪੱਧਰ ''ਤੇ

08/05/2019 3:11:48 PM

ਸੰਘਾਈ — ਚੀਨ ਦੀ ਮੁਦਰਾ(ਕਰੰਸੀ) ਯੁਆਨ 'ਚ ਕਰੀਬ ਇਕ ਦਹਾਕੇ ਦੀ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ। ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਯੁਆਨ ਅਮਰੀਕੀ ਮੁਦਰਾ ਦੇ ਮੁਕਾਬਲੇ ਡਿੱਗ ਕੇ 7 ਯੁਆਨ ਪ੍ਰਤੀ ਡਾਲਰ ਹੇਠਾਂ ਆ ਗਿਆ। ਇਹ ਅਗਸਤ 2010 ਦੇ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਇਸ ਨਾਲ ਇਸ ਸ਼ੱਕ ਨੂੰ ਬਲ ਮਿਲਦਾ ਹੈ ਕਿ ਚੀਨ ਨੇ ਅਮਰੀਕੀ ਡਿਊਟੀ ਦਾ ਜਵਾਬ ਦੇਣ ਲਈ ਆਪਣੀ ਮੁਦਰਾ ਵਿਚ ਡੀਵੈਲਿਊਏਸ਼ਨ ਦੀ ਆਗਿਆ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੀਨ ਦੇ 300 ਡਾਲਰ ਦੀਆਂ ਵਸਤੂਆਂ 'ਤੇ ਡਿਊਟੀ ਲਗਾਉਣ ਦੇ ਐਲਾਨ ਤੋਂ ਬਾਅਦ ਗਲੋਬਲ ਪੱਧਰ 'ਤੇ ਯੁਆਨ ਅਮਰੀਕੀ ਮੁਦਰਾ ਦੇ ਮੁਕਾਬਲੇ ਡਿੱਗ ਕੇ 7.1085 ਯੁਆਨ ਪ੍ਰਤੀ ਡਾਲਰ 'ਤੇ ਚਲ ਰਿਹਾ ਸੀ। ਘਰੇਲੂ ਪੱਧਰ 'ਤੇ ਵੀ ਯੁਆਨ 'ਚ ਗਿਰਾਵਟ ਦਾ ਰੁਖ ਰਿਹਾ। ਸੋਮਵਾਰ ਨੂੰ ਇਹ ਸ਼ੁਰੂਆਤੀ ਕਾਰੋਬਾਰ 'ਚ 7.0307 ਯੁਆਨ ਪ੍ਰਤੀ ਡਾਲਰ 'ਤੇ ਰਿਹਾ। ਇਹ 2008 ਦੇ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਘਰੇਲੂ ਅਤੇ ਗਲੋਬਲ ਮੋਰਚੇ ਦੋਵਾਂ 'ਤੇ ਯੁਆਨ 7 ਦੇ ਹੇਠਲੇ ਪੱਧਰ 'ਤੇ ਆ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਈ ਵਾਰ ਚੀਨ 'ਤੇ ਨਿਰਯਾਤ ਨੂੰ ਵਾਧਾ ਦੇਣ ਲਈ ਆਪਣੀ ਮੁਦਰਾ ਦਾ ਡੀਵੈਲਿਊਏਸ਼ਨ ਕਰਨ ਦਾ ਦੋਸ਼ ਲਗਾਉਂਦੇ ਰਹੇ ਹਨ। ਹਾਲਾਂਕਿ ਚੀਨ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਾ ਰਿਹਾ ਹੈ।