ਵਾਹਨ ਚਾਲਕਾਂ ''ਤੇ CCTV ਨਾਲ ਰੱਖੀ ਜਾਵੇਗੀ ਨਜ਼ਰ, ਹੁਣ ਮੋਬਾਇਲ ਅਤੇ ਈ-ਮੇਲ ''ਤੇ ਆਵੇਗਾ ਚਾਲਾਨ

07/27/2019 1:04:21 PM

ਨਵੀਂ ਦਿੱਲੀ—ਵਾਹਨ ਨਿਯਮਾਂ ਦਾ ਉਲੰਘਣ ਕਰਨ ਵਾਲੇ ਵਾਹਨ ਚਾਲਕਾਂ 'ਤੇ ਦਿੱਲੀ ਸਰਕਾਰ ਕਾਫੀ ਸਖਤ ਨਜ਼ਰ ਆ ਰਹੀ ਹੈ। ਵਾਹਨ ਚਾਲਕਾਂ 'ਤੇ ਹੁਣ ਸੀ.ਸੀ.ਟੀ.ਵੀ. ਰਾਹੀਂ ਨਜ਼ਰ ਰੱਖੀ ਜਾਵੇਗੀ। ਸੀ.ਸੀ.ਟੀ.ਵੀ. ਕੈਮਰੇ ਹੁਣ ਸਿੱਧੇ ਕੋਰਟ ਨਾਲ ਜੋੜੇ ਜਾਣਗੇ। ਇਸ ਦੇ ਬਾਅਦ ਚਾਲਾਨ ਸਿੱਧੇ ਨਿਯਮ ਤੋੜਣ ਵਾਲੇ ਦੇ ਮੋਬਾਇਲ ਜਾਂ ਈ-ਮੇਲ 'ਤੇ ਆਵੇਗਾ। ਇਸ ਦਾ ਭੁਗਤਾਨ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਰਾਹੀਂ ਕੀਤਾ ਜਾ ਸਕੇਗਾ। ਇਹ ਕਾਰਜਪ੍ਰਣਾਲੀ ਵਰਚੁਅਲ ਕੋਰਟ ਦੀ ਹੈ।
ਵਰਚੁਅਲ ਕੋਰਟ ਦੀ ਸ਼ੁਰੂਆਤ
ਰਾਜਧਾਨੀ ਦੇ ਪਹਿਲੇ ਵਰਚੁਅਲ ਕੋਰਟ ਸ਼ੁੱਕਰਵਾਰ ਨੂੰ ਤੀਹ ਹਜ਼ਾਰੀ ਅਦਾਲਤ 'ਚ ਸ਼ੁਰੂ ਹੋ ਗਈ ਅਤੇ ਇਸ ਦਾ ਉਦਘਾਟਨ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਮਦਦ ਬੀ ਲੋਕੁਰ ਨੇ ਕੀਤਾ। ਦਿੱਲੀ ਦੀ ਪਹਿਲੀ ਵਰਚੁਅਲ ਕੋਰਟ ਨੂੰ ਪ੍ਰਭਾਰੀ ਮਹਾਨਗਰ ਦੰਡਾਧਿਕਾਰੀ ਰੂਚੀ ਅਗਰਵਾਲ ਅਸਰਾਨੀ ਨੂੰ ਦੱਸਿਆ ਗਿਆ ਹੈ। ਇਸ ਮੌਕੇ 'ਤੇ ਹਾਈਕੋਰਟ ਦੇ ਮੁੱਖ ਜੱਜ ਡੀ ਐੱਨ.ਪਟੇਲ ਅਤੇ ਪੁਲਸ ਕਮਿਸ਼ਨਰ ਅਮੁੱਲ ਪਟਨਾਇਕ ਵੀ ਮੌਜੂਦ ਰਹੇ। ਇਨ੍ਹ੍ਹਾਂ ਦੇ ਇਲਾਵਾ ਜਸਟਿਸ ਰਾਜੀਵ ਸ਼ਕਧਰ, ਜਸਟਿਸ ਸੰਜੀਵ ਸਚਦੇਵਾ, ਜਸਟਿਸ ਨਵੀਨ ਚਾਵਲਾ ਸਮੇਤ ਜ਼ਿਲਾ ਅਦਾਲਤਾਂ ਦੇ ਕਈ ਜੱਜ ਹਾਜ਼ਰ ਸਨ।
ਘਰ ਬੈਠੇ ਕਰ ਸਕਦੇ ਹੋ ਭੁਗਤਾਨ 
ਵਰਚੁਅਲ ਕੋਰਟ ਨੂੰ ਰਾਜਧਾਨੀ ਦੀਆਂ ਸੜਕਾਂ 'ਤੇ ਲੱਗਣ ਵਾਲੇ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਜੋੜਿਆ ਜਾਵੇਗਾ। ਇਹ ਸੀ.ਸੀ.ਟੀ.ਵੀ. ਫੁਟੇਜ਼ ਕੋਰਟ ਦੇ ਕੋਲ ਆਵੇਗੀ ਅਤੇ ਚਾਲਕ ਦੇ ਮੋਬਾਇਲ ਅਤੇ ਈ-ਮੇਲ 'ਤੇ ਚਾਲਾਨ ਭੇਜਿਆ ਜਾਵੇਗਾ। ਕੋਰਟ ਦੀ ਵੈੱਬਸਾਈਟ https://vcourts.gov.in 'ਤੇ ਵੀ ਜਾ ਕੇ ਫੋਟੋ ਸਮੇਤ ਚਾਲਾਨ ਦੇਖ ਸਕੋਗੇ। ਇਸ ਚਾਲਾਨ 'ਚ ਉਹ ਫੋਟੋ ਜਾਰੀ ਹੋਵੇਗੀ। ਜਿਸ ਨੇ ਉਸ ਸਮੇਂ ਨਿਯਮ ਤੋੜਿਆ ਹੋਵੇਗਾ। ਇਸ ਸ਼ਖਸ ਨੂੰ ਘਰ ਬੈਠੇ ਆਨਲਾਈਨ ਚਾਲਾਨ ਭੁਗਤਾਨ ਦੀ ਸੁਵਿਧਾ ਵੀ ਇਸ ਕੋਰਟ ਦੇ ਮਾਧਿਅਮ ਨਾਲ ਮਿਲੇਗੀ।

Aarti dhillon

This news is Content Editor Aarti dhillon