ਪਾਊਡਰ ਨਾਲ ਕੈਂਸਰ: ਜਾਨਸਨ ਨੇ ਵਾਪਸ ਮੰਗਵਾਏ ਪ੍ਰਾਡੈਕਟਸ

10/19/2019 1:06:22 PM

ਨਿਊਯਾਰਕ—ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੂੰ ਕੈਂਸਰਕਾਰਕ ਐਸਬੇਸਟਸ ਦੇ ਸਬੂਤ ਮਿਲਣ ਦੇ ਬਾਅਦ ਜਾਨਸਨ ਐਂਡ ਜਾਨਸਨ ਨੇ ਬੇਬੀ ਪਾਊਡਰ ਦੀ ਇਕ ਖੇਪ ਨੂੰ ਵਾਪਸ ਬੁਲਾ ਲਿਆ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਨਿਊਯਾਰਕ ਟਾਈਮਸ ਦੀ ਖਬਰ ਮੁਤਾਬਕ ਪਾਊਡਰ 'ਚ ਕੈਂਸਰਕਾਰਕ ਤੱਤ ਦੀ ਮੌਜੂਦਗੀ ਨੂੰ ਮਹੀਨੇ ਤੱਕ ਨਕਾਰਨ ਦੇ ਬਾਅਦ ਕੰਪਨੀ ਨੇ ਕਿਹਾ ਕਿ ਰੈਗੂਲੇਟਰ ਨੂੰ ਆਨਲਾਈਨ ਰਿਟੇਲਰ ਤੋਂ ਖਰੀਦੇ ਗਏ ਬੇਬੀ ਪਾਊਡਰ ਸੈਂਪਲ 'ਚ ਕ੍ਰਾਈਸੋਟਾਈਲ ਐਸਬੇਸਟਸ ਦਾ ਪਤਾ ਚੱਲਦਾ ਹੈ। ਇਸ ਖਬਰ ਦੇ ਬਾਅਦ ਕੰਪਨੀ ਦੇ ਸ਼ੇਅਰ ਸ਼ੁੱਕਰਵਾਰ ਨੂੰ 4.6 ਫੀਸਦੀ ਡਿੱਗ ਗਏ।


ਜਾਨਸਨ ਐਂਡ ਜਾਨਸਨ ਦੇ ਇਕ ਬੁਲਾਰੇ ਨੇ ਕਿਹਾ ਕਿ #22318ਆਰ.ਬੀ. ਲਾਟ ਨੂੰ ਵਾਪਸ ਬੁਲਾਇਆ ਗਿਆ ਹੈ ਜਿਸ ਦੇ 33 ਹਜ਼ਾਰ ਬਾਲਟਸ ਇਕ ਅਣਪਛਾਤੇ ਰਿਟੇਲਰ ਨੇ ਵੇਚੇ ਹਨ। ਇਹ ਪਹਿਲੀ ਵਾਰ ਹੈ ਜਦੋਂ ਜਾਨਸਾਨ ਐਂਡ ਜਾਨਸਨ ਨੇ ਬੇਬੀ ਪਾਊਡਰ ਨੂੰ ਬਾਜ਼ਾਰ ਤੋਂ ਵਾਪਸ ਬੁਲਾਇਆ ਹੈ।
ਕੰਪਨੀ ਨੇ ਕਿਹਾ ਕਿ ਉਸ ਨੇ ਅਮਰੀਕਾ 'ਚ ਪ੍ਰਾਡੈਕਟ ਵਾਪਸੀ ਦਾ ਕਦਮ ਸਾਵਧਾਨੀ ਦੇ ਤੌਰ 'ਤੇ ਚੁੱਕਿਆ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਪਿਛਲੇ 40 ਸਾਲ 'ਚ ਹਜ਼ਾਰਾਂ ਟੈਸਟ ਨੇ ਵਾਰ-ਵਾਰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਾਡੇ ਪਾਊਡਰ 'ਚ ਐਸਬੇਸਟਸ ਨਹੀਂ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਇਸ ਦੀ ਜਾਂਚ 'ਚ 30 ਹੋਰ ਦਿਨ ਲੱਗ ਸਕਦੇ ਹਨ।


ਕੰਪਨੀ ਨੇ ਪਹਿਲਾਂ ਵੀ ਇਹ ਦੋਸ਼ ਲੱਗਦੇ ਰਹੇ ਹਨ ਕਿ ਇਸ ਦੇ ਪਾਊਡਰ 'ਚ ਕੈਂਸਰਕਾਰਕ ਤੱਤ ਮੌਜੂਦ ਹਨ। ਕੰਪਨੀ ਦੇ ਖਿਲਾਫ ਹਜ਼ਾਰਾਂ ਲੋਕਾਂ ਨੇ ਕੇਸ ਕੀਤਾ ਹੈ ਉਨ੍ਹਾਂ ਨੂੰ ਬੇਬੀ ਪਾਊਡਰ ਦੀ ਵਜ੍ਹਾ ਨਾਲ ਮੇਸੋਥੋਲੀਓਮਾ ਹੋ ਗਿਆ ਹੈ, ਜੋ ਕਿ ਇਕ ਆਕਰਮਕ ਕੈਂਸਰ ਹੈ। ਐਸਬੇਸਟਸ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ ਜਾਂਦਾ ਹੈ।

Aarti dhillon

This news is Content Editor Aarti dhillon