PNB ਨੇ ਸ਼ੁਰੂ ਕੀਤੀ ਗ੍ਰਾਮ ਸੰਪਰਕ ਮੁਹਿੰਮ

10/04/2020 2:22:28 PM

ਨਵੀਂ ਦਿੱਲੀ (ਇੰਟ.) – ਭਾਰਤ ਦੇ ਜਨਤਕ ਖੇਤਰ ਦੇ ਮੋਹਰੀ ਬੈਂਕ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਰਾਸ਼ਟਰਪਿਤਾ ਦੀ 150ਵੀਂ ਜਯੰਤੀ ’ਤੇ ‘ਗ੍ਰਾਮ ਸੰਪਰਕ ਮੁਹਿੰਮ’ ਸ਼ੁਰੂ ਕਰ ਕੇ ਮਹਾਤਮਾ ਗਾਂਧੀ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਨਰਿੰਦਰ ਸਿੰਘ ਤੋਮਰ ਖੇਤੀਬਾੜੀ ਅਤੇ ਕਿਸਾਨ ਕਲਿਆਣ, ਗ੍ਰਾਮੀਣ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ, ਭਾਰਤ ਸਰਕਾਰ ਨੇ ਅਧਿਕਾਰਕ ਤੌਰ ’ਤੇ ਇਸ ਦੇਸ਼ਵਿਆਪੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ’ਤੇ ਸੀ. ਐੱਚ. ਐੱਸ. ਐੱਸ. ਮਲਿਕਾਰੁਜਨ ਰਾਵ, ਐੱਮ. ਡੀ. ਅਤੇ ਸੀ. ਈ. ਓ., ਕਾਰਜਕਾਰੀ ਡਾਇਰੈਕਟਰ ਅਤੇ ਮੁੱਖ ਜਨਰਲ ਸਕੱਤਰਾਂ ਸਮੇਤ ਪੀ. ਐੱਨ. ਬੀ. ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਕਿਸਾਨਾਂ ਦਾ 'ਰੇਲ ਰੋਕੋ' ਅੰਦੋਲਨ ਜਾਰੀ, ਐਤਵਾਰ ਨੂੰ ਰੱਦ ਹੋਈਆਂ ਇਹ ਰੇਲ ਗੱਡੀਆਂ

ਇਹ ਮੁਹਿੰਮ 4 ਪ੍ਰਮੁੱਖ ਬਿੰਦੂਆਂ ਡਿਜੀਟਲ, ਕ੍ਰੈਡਿਟ, ਸਮਾਜਿਕ ਸੁਰੱਖਿਆ ਅਤੇ ਵਿੱਤੀ ਸਾਖਰਤਾ ’ਤੇ ਕੇਂਦਰਿਤ ਹੈ, ਜੋ ਵੱਖ-ਵੱਖ ਸਰਗਰਮੀਆਂ ਨੂੰ ਬੜਾਵਾ ਦੇਵੇਗਾ ਅਤੇ ‘ਆਤਮ ਨਿਰਭਰ ਭਾਰਤ’ ਦੀ ਸੰਕਲਪਾ ਨੂੰ ਸਾਰਥਕ ਕਰੇਗਾ। ਪੀ. ਐੱਨ. ਬੀ. ਦਾ 3930 ਗ੍ਰਾਮੀਣ ਅਤੇ 2752 ਅਰਧ-ਸ਼ਹਿਰੀ ਬ੍ਰਾਂਚਾਂ ਦੇ ਮਾਧਿਅਮ ਰਾਹੀਂ ਦੇਸ਼ ਦੇ 526 ਜ਼ਿਲਿਆਂ ’ਚ ਇਹ ਮੁਹਿੰਮ ਚਲਾਉਣ ਦਾ ਟੀਚਾ ਹੈ ਅਤੇ ਇਸ ਦੌਰਾਨ ਹਰ ਮਹੀਨੇ ਪ੍ਰਤੀ ਬ੍ਰਾਂਚ ਪ੍ਰਤੀ ਮਹੀਨਾ 2 ਕੈਂਪ ਆਯੋਜਿਤ ਕੀਤੇ ਜਾਣਗੇ।

ਇਹ ਵੀ ਪੜ੍ਹੋ : ਇਸ ਬੈਂਕ ਦੇ ਖ਼ਾਤਾਧਾਰਕਾਂ ਨਾਲ ਨਹੀਂ ਹੋ ਸਕੇਗਾ ਧੋਖਾ, ਆਨਲਾਈਨ ਲੈਣ-ਦੇਣ ਹੋਵੇਗਾ ਸੁਰੱਖਿਅਤ

Harinder Kaur

This news is Content Editor Harinder Kaur