ਕੈਟ ਨੇ ਕੀਤਾ ਜ਼ੂਮ ਐਪ ਦਾ ਬਾਈਕਾਟ

07/07/2020 10:43:23 PM

ਨਵੀਂ ਦਿੱਲੀ-ਵਪਾਰੀਆਂ ਦੇ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ ਚੀਨੀ ਵਸਤਾਂ ਦੇ ਬਾਈਕਾਟ ਦੀ ਆਪਣੀ ਰਾਸ਼ਟਰੀ ਮੁਹਿੰਮ ਤਹਿਤ ਜ਼ੂਮ ਐਪ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਹੁਣ ਵਪਾਰੀਆਂ ਨਾਲ ਗੱਲਬਾਤ ਲਈ ਕੈਟ ਰਿਲਾਇੰਸ ਦੀ ‘ਜਿਓਮੀਟ’ ਐਪ ਦਾ ਇਸਤੇਮਾਲ ਕਰੇਗਾ। ਕੈਟ ਨੇ ਦੇਸ਼ ਭਰ ਦੇ ਵਪਾਰੀਆਂ ਅਤੇ ਸਾਰੇ ਸੂਬਿਆਂ ’ਚ ਫੈਲੇ ਵਪਾਰੀਆਂ ਸੰਗਠਨਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਉਹ ਗੱਲਬਾਤ ਲਈ ਹੁਣ ਜ਼ੂਮ ਦੀ ਵਰਤੋਂ ਨਾ ਕਰਨ।

ਕੈਟ ਦੇ ਜਨਕਰ ਸਕੱਤਰ ਪ੍ਰਵੀਣ ਖੰਡੇਵਾਲ ਨੇ ਕਿਹਾ ਕਿ ਸਾਡੀ ਤਕਨਾਲੋਜੀ ਦੀ ਟੀਮ ਹੋਰ ਐਪ ਦਾ ਵੀ ਮੁਲਾਂਕਣ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਜ਼ੂਮ ਦੇ ਬਾਰੇ ’ਚ ਦੇਸ਼ਭਰ ਦੇ ਵਪਾਰੀ ਨੇਤਾਵਾਂ ਤੋਂ ਪ੍ਰਾਪਤ ਸੁਝਾਅ ਨੂੰ ਧਿਆਨ ’ਚ ਰੱਖ ਕੇ ਲਿਆ ਹੈ। ਕੈਟ ਨੇ ਕਿਹਾ ਕਿ ਉਸ ਨੇ ਇਹ ਕਦਮ ਆਪਣੇ ‘ਭਾਰਤੀ ਸਾਮਾਨ-ਸਾਡਾ ਮਾਣ’ ਨੂੰ ਮਜ਼ਬੂਤ ਬਣਾਉਣ ਲਈ ਚੁੱਕਿਆ ਹੈ। ਕੈਟ ਨੇ ਕਿਹਾ ਕਿ ਜ਼ੂਮ ਹਾਲਾਂਕਿ ਅਮਰੀਕੀ ਐਪ ਹੈ ਪਰ ਪ੍ਰਾਪਤ ਜਾਣਕਾਰੀ ਮੁਤਾਬਕ ਉਸ ਦਾ ਕਾਫੀ ਡਾਟਾ ਚੀਨ ਰਾਹੀਂ ਜਾਂਦਾ ਹੈ ਅਤੇ ਜ਼ੂਮ ਦੇ ਕੁਝ ਸਰਵਰ ਚੀਨ ’ਚ ਵੀ ਹਨ ਜਿਸ ਕਾਰਣ ਡਾਟਾ ਦੇ ਲੀਕ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਸ਼ੱਕ ਨੂੰ ਵੀ ਖਾਰਿਜ ਨਹੀਂ ਕੀਤਾ ਜਾਂਦਾ ਕਿ ਇਸ ਦੀ ਦੁਰਵਰਤੋਂ ਭਾਰਤ ਦੇ ਹਿੱਤਾਂ ਦੇ ਵਿਰੁੱਧ ਵੀ ਹੋ ਸਕਦੀ ਹੈ।

Karan Kumar

This news is Content Editor Karan Kumar