Byju's ਦੀ ਮਹਿਲਾ ਮੁਲਾਜ਼ਮ ਦਾ ਛਲਕਿਆ ਦਰਦ, ਅੱਖਾਂ 'ਚ ਹੰਝੂ ਭਰ ਕਿਹਾ- "ਖ਼ੁਦਕੁਸ਼ੀ ਲਈ ਹੋ ਜਾਵਾਂਗੀ ਮਜਬੂਰ..."

07/28/2023 7:19:45 PM

ਬਿਜ਼ਨੈੱਸ ਡੈਸਕ: Byju's ਦੀ ਇਕ ਮਹਿਲਾ ਮੁਲਾਜ਼ਮ ਜੋ ਕਥਿਤ ਤੌਰ 'ਤੇ ਛਾਂਟੀ ਕੀਤੇ ਜਾਣ ਵਾਲੇ ਮੁਲਾਜ਼ਮਾਂ 'ਚ ਸ਼ਾਮਲ ਹੈ, ਉਸ ਨੇ ਰੋਂਦਿਆਂ ਹੋਇਆ ਇਕ ਵੀਡੀਓ ਸਾਂਝੀ ਕਰਦਿਆਂ ਦਾਅਵਾ ਕੀਤਾ ਹੈ ਕਿ ਕੰਪਨੀ ਉਸ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕਰ ਰਹੀ ਹੈ ਤੇ ਅਜਿਹਾ ਨਾ ਕਰਨ 'ਤੇ 1 ਅਗਸਤ ਨੂੰ ਤਨਖ਼ਾਹ ਰੋਕਣ ਦੀ ਧਮਕੀ ਦੇ ਰਹੀ ਹੈ। ਕੰਪਨੀ ਦੀ ਅਕਾਦਮਿਕ ਮਾਹਿਰ ਅਕਾਂਕਸ਼ਾ ਖੇਮਕਾ ਨੇ ਕਿਹਾ ਕਿ ਉਹ ਘਰ 'ਚੋਂ ਇਕੱਲੀ ਕਮਾਉਣ ਵਾਲੀ ਹੈ ਤੇ ਜੇ ਬਾਈਜੂ ਨੇ ਉਸ ਦੇ ਸਾਰੇ ਬਕਾਏ ਅਦਾ ਨਾ ਕੀਤੇ ਤਾਂ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋਵੇਗੀ। ਉਹ ਕਰੀਬ ਡੇਢ ਸਾਲ ਤੋਂ ਕੰਪਨੀ ਵਿਚ ਕੰਮ ਕਰ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ - ਤੜਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਬਜ਼ੁਰਗ ਔਰਤ ਨਾਲ ਵਾਪਰਿਆ ਭਾਣਾ, ਛੱਪੜ 'ਚੋਂ ਮਿਲੀ ਲਾਸ਼

26 ਜੁਲਾਈ ਨੂੰ ਲਿੰਕਡਇਨ 'ਤੇ ਸ਼ੇਅਰ ਕੀਤੇ ਗਏ ਵੀਡੀਓ 'ਚ ਰੋਂਦਿਆਂ ਹੋਇਆ ਖੇਮਕਾ ਨੇ ਕਿਹਾ ਕਿ ਮੈਨੂੰ ਇਕ ਮੀਟਿੰਗ 'ਚ ਅਚਾਨਕ ਕਿਹਾ ਗਿਆ ਕਿ ਮੈਨੂੰ 28 ਜੁਲਾਈ ਤੱਕ ਕੰਪਨੀ ਛੱਡਣੀ ਪਵੇਗੀ, ਨਹੀਂ ਤਾਂ ਮੈਨੂੰ 1 ਅਗਸਤ ਨੂੰ ਤਨਖ਼ਾਹ ਨਹੀਂ ਮਿਲੇਗੀ। ਔਰਤ ਨੇ ਕਿਹਾ ਕਿ ਮੈਂ ਪਰਿਵਾਰ ਦੀ ਇਕਲੌਤੀ ਕਮਾਊ ਮੈਂਬਰ ਹਾਂ, ਮੇਰਾ ਪਤੀ ਬਿਮਾਰ ਹੈ, ਮੈਂ ਕਰਜ਼ਾ ਮੋੜਨਾ ਹੈ, ਜੇਕਰ ਮੇਰੀ ਤਨਖਾਹ ਨਹੀਂ ਦਿੱਤੀ ਗਈ ਤਾਂ ਮੈਂ ਕਿਵੇਂ ਗੁਜ਼ਾਰਾ ਕਰਾਂਗੀ? ਉਸ ਨੇ ਦੱਸਿਆ ਕਿ ਮੀਟਿੰਗ ਵਿਚ ਜਿੱਥੇ ਉਸ ਨੂੰ ਬਰਖਾਸਤ ਕਰਨ ਦਾ ਐਲਾਨ ਕੀਤਾ ਗਿਆ, ਉਸ ਦੇ ਮੈਨੇਜਰ ਨੇ ਦੱਸਿਆ ਕਿ ਮੈਨੂੰ ਮੇਰੀ ਕਾਰਗੁਜ਼ਾਰੀ ਅਤੇ ਵਿਵਹਾਰ ਕਾਰਨ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਪੈਰਿਸ ਲਈ ਰਵਾਨਾ ਹੋਣ ਮਗਰੋਂ ਮੁੜ ਦਿੱਲੀ 'ਚ ਹੀ ਹੋਈ ਫ਼ਲਾਈਟ ਦੀ ਐਮਰਜੈਂਸੀ ਲੈਂਡਿੰਗ, ਜਾਣੋ ਵਜ੍ਹਾ

ਖੇਮਕਾ ਨੇ ਵੀਡੀਓ ਵਿਚ ਕਿਹਾ ਕਿ ਬਾਈਜੂ ਨੇ ਵੇਰੀਏਬਲ ਪੇ ਦਾ ਵੀ ਵਾਅਦਾ ਕੀਤਾ ਸੀ, ਜਿਸ ਤੋਂ ਬਾਅਦ ਮੈਂ ਆਪਣੇ ਪਰਿਵਾਰ ਲਈ ਕਰਜ਼ਾ ਲਿਆ ਸੀ, ਪਰ ਕੰਪਨੀ ਨੇ ਕਦੇ ਭੁਗਤਾਨ ਨਹੀਂ ਕੀਤਾ। ਉਸ ਨੇ ਇਹ ਵੀ ਕਿਹਾ ਕਿ ਜੇਕਰ ਕੰਪਨੀ ਨੇ ਉਸ ਨੂੰ ਘੱਟੋ-ਘੱਟ ਇੱਕ ਮਹੀਨੇ ਦਾ ਨੋਟਿਸ ਦਿੱਤਾ ਹੁੰਦਾ ਤਾਂ ਉਹ ਕੋਈ ਹੋਰ ਨੌਕਰੀ ਲੱਭ ਸਕਦੀ ਸੀ। ਵੀਡੀਓ ਸ਼ੇਅਰ ਕਰਨ ਦੇ ਮਕਸਦ ਬਾਰੇ ਗੱਲ ਕਰਦਿਆਂ ਖੇਮਕਾ ਨੇ ਕਿਹਾ ਕਿ ਜੇਕਰ ਜ਼ਿਆਦਾ ਲੋਕ ਇਸ ਨੂੰ ਦੇਖਦੇ ਹਨ ਤਾਂ ਇਸ ਨਾਲ ਕੰਪਨੀ 'ਤੇ ਤਨਖ਼ਾਹ ਅਤੇ ਹੋਰ ਬਕਾਏ ਜਾਰੀ ਕਰਨ ਲਈ ਦਬਾਅ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਕੰਪਨੀ ਵਿਚ ਇਕ ਦਿਨ ਦੀ ਵੀ ਛੁੱਟੀ ਨਹੀਂ ਲਈ। ਮੈਨੂੰ ਮੇਰੀ ਤਨਖ਼ਾਹ ਚਾਹੀਦੀ ਹੈ, ਮੈਨੂੰ ਮੇਰੀ ਵੇਰੀਏਬਲ ਤਨਖ਼ਾਹ ਚਾਹੀਦੀ ਹੈ। ਜਦੋਂ ਤੱਕ ਕੰਪਨੀ ਪੈਸੇ ਨਹੀਂ ਦਿੰਦੀ, ਮੈਂ ਇਸ ਹਾਲਤ ਵਿੱਚ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਨਹੀਂ ਕਰ ਸਕਾਂਗੀ ਅਤੇ ਅੰਤ ਵਿਚ ਮੈਨੂੰ ਖੁਦਕੁਸ਼ੀ ਕਰਨੀ ਪੈ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra