Byju’s ਦੇ ਸੰਸਥਾਪਕ ਰਵਿੰਦਰਨ ਦੀਆਂ ਵਧੀਆ ਮੁਸ਼ਕਲਾਂ, ED ਨੇ ਲੁੱਕਆਊਟ ਸਰਕੂਲਰ ਜਾਰੀ ਕਰਨ ਦੀ ਕੀਤੀ ਬੇਨਤੀ

02/22/2024 11:29:38 AM

ਬਿਜ਼ਨੈੱਸ ਡੈਸਕ : Byju’s ਦੇ ਸੰਸਥਾਪਕ ਰਵਿੰਦਰਨ ਦੀਆਂ ਮੁਸ਼ਕਲਾਂ ਹੁਣ ਹੋਰ ਵਧ ਸਕਦੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬਿਊਰੋ ਆਫ ਇਮੀਗ੍ਰੇਸ਼ਨ (ਬੀ.ਓ.ਆਈ.) ਤੋਂ Byju’s ਦੇ ਸੰਸਥਾਪਕ ਅਤੇ CEO Byju ਰਵਿੰਦਰਨ ਦੇ ਖ਼ਿਲਾਫ਼ ਇਕ ਸੋਧਿਆ ਲੁੱਕ-ਆਊਟ ਸਰਕੂਲਰ ਜਾਰੀ ਕਰਨ ਦੀ ਬੇਨਤੀ ਕੀਤੀ ਹੈ। ਕੇਂਦਰੀ ਏਜੰਸੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਬੀਓਆਈ ਤੱਕ ਪਹੁੰਚ ਕੀਤੀ ਅਤੇ ਇਹ ਯਕੀਨੀ ਬਣਾਉਣ ਦੀ ਮੰਗ ਕੀਤੀ ਕਿ ਰਵਿੰਦਰਨ ਦੇਸ਼ ਵਿੱਚ ਹੀ ਰਹੇ।

ਇਹ ਵੀ ਪੜ੍ਹੋ - ਮਹਿੰਗਾਈ ਤੋਂ ਮਿਲੀ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਆਪਣੇ ਸ਼ਹਿਰ ਦਾ ਤਾਜ਼ਾ ਰੇਟ

ਈਡੀ ਦੇ ਕੋਚੀ ਦਫ਼ਤਰ ਦੀ ਬੇਨਤੀ ਤੋਂ ਬਾਅਦ ਡੇਢ ਸਾਲ ਪਹਿਲਾਂ ਰਵਿੰਦਰਨ ਦੇ ਖ਼ਿਲਾਫ਼ 'ਜਾਣਕਾਰੀ 'ਤੇ' ਐਲਓਸੀ ਜਾਰੀ ਕੀਤੀ ਗਈ ਸੀ। ਹਾਲਾਂਕਿ, ਬਾਅਦ ਵਿੱਚ ਜਾਂਚ ਨੂੰ ਏਜੰਸੀ ਦੇ ਬੈਂਗਲੁਰੂ ਦਫ਼ਤਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਲੁੱਕ-ਆਊਟ ਸਰਕੂਲਰ ਦੇ ਤਹਿਤ, ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਕਿਸੇ ਵਿਅਕਤੀ ਦੇ ਦੇਸ਼ ਛੱਡਣ ਜਾਂ ਵਿਦੇਸ਼ ਜਾਣ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਜਾਂਚ ਏਜੰਸੀ ਨੂੰ ਸੂਚਿਤ ਕਰਨਾ ਹੁੰਦਾ ਹੈ।

ਇਹ ਵੀ ਪੜ੍ਹੋ - ਕਿਸਾਨਾਂ ਲਈ ਚੰਗੀ ਖ਼ਬਰ: ਪਿਆਜ਼ ਦੇ ਨਿਰਯਾਤ ਤੋਂ ਮੋਦੀ ਸਰਕਾਰ ਨੇ ਹਟਾਈ ਪਾਬੰਦੀ

ਇੱਕ ਰਿਪੋਰਟ ਅਨੁਸਾਰ ਈਡੀ ਦੇ ਬੈਂਗਲੁਰੂ ਦਫ਼ਤਰ, ਜੋ ਵਰਤਮਾਨ ਵਿੱਚ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਕਥਿਤ ਉਲੰਘਣਾ ਦੀ ਜਾਂਚ ਕਰ ਰਿਹਾ ਹੈ, ਨੇ ਹਾਲ ਹੀ ਵਿੱਚ ਰਵਿੰਦਰਨ ਨੂੰ ਦੇਸ਼ ਛੱਡਣ ਤੋਂ ਰੋਕਣ ਲਈ ਇੱਕ ਨਵੀਂ ਐੱਲਓਸੀ ਜਾਰੀ ਕਰਨ ਦੀ ਬੇਨਤੀ ਕੀਤੀ ਹੈ। ਕਥਿਤ ਤੌਰ 'ਤੇ ਰਵਿੰਦਰਨ ਪਿਛਲੇ ਤਿੰਨ ਸਾਲਾਂ ਤੋਂ ਦਿੱਲੀ ਅਤੇ ਦੁਬਈ ਵਿਚਾਲੇ ਯਾਤਰਾ ਕਰ ਰਿਹਾ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ, ਉਸਨੂੰ ਬੈਂਗਲੁਰੂ ਅਤੇ ਦਿੱਲੀ ਦਾ ਦੌਰਾ ਕਰਦੇ ਦੇਖਿਆ ਗਿਆ ਸੀ।

ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur