ਹੈਲਮੇਟ ਖਰੀਦਣਾ ਹੋ ਸਕਦਾ ਹੈ ਮਹਿੰਗਾ, 15 ਅਕਤੂਬਰ ਦੇ ਬਾਅਦ ਇੰਨੇ ਵਧਣਗੇ ਭਾਅ

09/17/2019 11:10:55 AM

ਨਵੀਂ ਦਿੱਲੀ—ਜੇਕਰ ਤੁਸੀਂ ਨਵਾਂ ਹੈਲਮੇਟ ਖਰੀਦਣ ਦੀ ਸੋਚ ਰਹੇ ਹੋ ਤਾਂ ਛੇਤੀ ਕਰੋ ਕਿਉਂਕਿ 15 ਅਕਤੂਬਰ ਦੇ ਬਾਅਦ ਇਨ੍ਹਾਂ ਦੀਆਂ ਕੀਮਤਾਂ ਵਧਣ ਵਾਲੀਆਂ ਹਨ। ਦਰਅਸਲ ਭਾਰਤ 'ਚ 1 ਸਤੰਬਰ ਤੋਂ ਨਵੇਂ ਟ੍ਰੈਫਿਕ ਨਿਯਮ ਲਾਗੂ ਹੋਏ ਹਨ. ਜਿਸ ਦੇ ਚੱਲਦੇ ਟ੍ਰੈਫਿਕ ਨਿਯਮ ਉਲੰਘਣ 'ਤੇ ਭਾਰੀ-ਭਰਕਮ ਜ਼ੁਰਮਾਨਾ ਲਗਾਇਆ ਜਾ ਰਿਹਾ ਹੈ। ਸਰਕਾਰ ਨੇ ਸਾਲ 1993 ਦੇ ਭਾਰਤੀ ਮਾਨਕ ਬਿਊਰੋ (ਆਈ.ਐੱਸ.ਆਈ.) ਨਿਯਮਾਂ 'ਚ ਬਦਲਾਅ ਕਰਕੇ ਨਵੇਂ 2015 ਯੂਰਪੀਅਨ ਮਾਨਕ ਨੂੰ ਲਾਗੂ ਕੀਤਾ ਹੈ। ਇਸ ਦੇ ਤਹਿਤ ਹੁਣ ਹੈਲਮੇਟ ਮੈਨਿਊਫੈਕਚਰਿੰਗ ਨੂੰ ਨਵੀਂ ਲੈਬ ਲਗਾਉਣੀ ਹੋਵੇਗੀ। ਸਰਕਾਰ ਨੇ ਇਸ ਨਵੇਂ ਨਿਯਮ ਨਾਲ ਹੈਲਮੇਟ ਮੈਨਿਊਫੈਕਚਰਿੰਗ ਮਹਿੰਗੀ ਹੋ ਜਾਵੇਗੀ ਅਤੇ ਇਸ ਦਾ ਅਸਰ ਹੈਲਮੇਟ ਦੀ ਕੀਮਤ 'ਤੇ ਪਵੇਗਾ।


5 ਤੋਂ 10 ਹਜ਼ਾਰ ਰੁਪਏ ਵਧੇਗੀ ਹੈਲਮੇਟ ਦੀ ਕੀਮਤ
ਹੈਲਮੇਟ ਮੈਨਿਊਫੈਕਚਰਿੰਗ ਐਸੋਸੀਏਸ਼ਨ ਦੇ ਜਨਰਲ ਸੈਕੇਟਰੀ ਦੇ ਮੁਤਾਬਕ ਸਰਕਾਰ ਵਲੋਂ ਨਵੀਂ ਲੈਬ ਲਗਾਉਣ ਦੇ ਲਈ  15 ਅਕਤੂਬਰ ਦੀ ਡੈੱਡਲਾਈਨ ਤੈਅ ਕੀਤੀ ਗਈ ਹੈ। ਹਾਲਾਂਕਿ ਨਵੀਂ ਲੈਬ ਲਗਾਉਣ ਦੇ ਲਈ ਦੇਸ਼ ਭਰ ਤੋਂ ਸਿਰਫ 40 ਰਜਿਸਟ੍ਰੇਸ਼ਨ ਆਏ ਹਨ ਜਦੋਂਕਿ ਦੇਸ਼ 'ਚ ਕਰੀਬ 250 ਹੈਲਮੇਟ ਮੈਨਿਊਫੈਕਚਰਿੰਗ ਹਨ। ਇਸ ਦੀ ਸਿੱਧਾ ਮਤਲਬ ਹੈ ਕਿ ਹੈਲਮੇਟ ਦੀ ਮੈਨਿਊਫੈਕਚਰਿੰਗ ਕੁਝ ਕੰਪਨੀਆਂ ਤੱਕ ਸੀਮਿਤ ਹੋ ਜਾਵੇਗੀ। ਨਾਲ ਹੀ ਨਵੀਂ ਲੈਬ ਲਗਾਉਣ 'ਚ ਖਰਚ ਵੀ ਜ਼ਿਆਦਾ ਆਵੇਗਾ। ਅਜਿਹੇ 'ਚ 15 ਅਕਤੂਬਰ ਦੇ ਬਾਅਦ ਤੋਂ ਦੇਸ਼ 'ਚ ਹੈਲਮੇਟ ਦੀ ਕੀਮਤ 5 ਹਜ਼ਾਰ ਤੋਂ 10 ਹਜ਼ਾਰ ਰੁਪਏ ਤੱਕ ਹੋ ਸਕਦੀ ਹੈ।


ਨਵੀਂ ਲੈਬ ਲਗਾਉਣ 'ਚ 1 ਤੋਂ 2 ਕਰੋੜ ਦਾ ਖਰਚ
ਪੁਰਾਣੇ ਨਿਯਮਾਂ ਦੇ ਤਹਿਤ ਹੈਲਮੇਟ ਫੈਕਟਰੀ ਦੇ ਨਾਲ ਹੀ ਇਕ ਟੈਸਟਿੰਗ ਲੈਬ ਬਣਾਉਣੀ ਹੁੰਦੀ ਸੀ, ਜਿਥੇ ਇਨ੍ਹਾਂ ਦਾ ਪ੍ਰੀਖਣ ਕੀਤਾ ਜਾਂਦਾ। ਇਸ ਲੈਬ 'ਤੇ 6 ਤੋਂ 7 ਲੱਖ ਰੁਪਏ ਦਾ ਖਰਚ ਆਉਂਦਾ ਸੀ। ਹਾਲਾਂਕਿ ਹੁਣ ਨਵੇਂ ਨਿਯਮਾਂ ਦੇ ਅੰਤਰਗਤ ਯੂਰਪੀਅਨ ਟੈਸਟਿੰਗ ਲੈਬ ਲਗਾਉਣੀ ਹੋਵੇਗੀ। ਇਸ 'ਚ 1 ਤੋਂ 2 ਕਰੋੜ ਰੁਪਏ ਦਾ ਖਰਚ ਆਵੇਗਾ। ਅਜਿਹੇ 'ਚ ਇਕ ਸਮਾਲ ਸਕੇਲ ਉਦਯੋਗ ਚਲਾਉਣ ਵਾਲੇ ਲਈ ਨਵੀਂ ਲੈਬ ਲਗਾਉਣਾ ਸੰਭਵ ਨਹੀਂ ਹੋਵੇਗਾ ਅਤੇ ਇਸ ਤਰ੍ਹਾਂ ਹੈਲਮੇਟ ਮੈਨਿਊਫੈਕਚਰਿੰਗ ਦਾ ਕੰਮ ਚੁਨਿੰਦਾ ਕੰਪਨੀਆਂ ਤੱਕ ਸੀਮਿਤ ਰਹਿ ਜਾਵੇਗਾ। ਅਜਿਹੇ 'ਚ ਇਹ ਕੰਪਨੀਆਂ ਮਨਮਾਫਿਕ ਕੀਮਤ 'ਚ ਹੈਲਮੇਟ ਦੀ ਵਿਕਰੀ ਕਰੇਗੀ।

Aarti dhillon

This news is Content Editor Aarti dhillon