ਸੋਨਾ-ਚਾਂਦੀ ਖਰੀਦਣਾ ਹੋਇਆ ਮਹਿੰਗਾ, ਜਾਣੋ ਅੱਜ ਦੇ ਭਾਅ

09/06/2018 10:58:37 AM

ਨਵੀਂ ਦਿੱਲੀ — ਅੰਤਰਰਾਸ਼ਟਰੀ ਪੱਧਰ 'ਤੇ ਦੋਵੇਂ ਕੀਮਤੀ ਧਾਤੂਆਂ ਦੀ ਚਮਕ ਵਧਣ ਦੌਰਾਨ ਘਰੇਲੂ ਪੱਧਰ 'ਤੇ ਜੌਹਰੀਆਂ ਵਲੋਂ ਖਰੀਦਾਰੀ ਆਉਣ ਕਰਕੇ ਦਿੱਲੀ ਸਰਾਫਾ ਬਾਜਾਰ 'ਚ ਸੋਨਾ ਵੀਰਵਾਰ ਨੂੰ 170 ਰੁਪਏ ਚਮਕ ਕੇ 31,570 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਉਦਯੋਗਿਕ ਮੰਗ ਨਿਕਲਣ ਕਾਰਨ ਚਾਂਦੀ ਵੀ 200 ਰੁਪਏ ਦੀ ਛਲਾਂਗ ਲਗਾ ਕੇ 37,800 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।

ਵਿਸ਼ਲੇਸ਼ਕਾਂ ਨੇ ਦੱਸਿਆ ਕਿ ਤਿਓਹਾਰੀ ਸੀਜ਼ਨ ਤੋਂ ਪਹਿਲਾਂ ਸਥਾਨਕ ਬਾਜ਼ਾਰ 'ਚ ਜੌਹਰੀਆਂ ਦੀ ਮੰਗ ਬਣੀ ਰਹੀ। ਗਲੋਬਲ ਬਾਜ਼ਾਰਾਂ ਵਿਚ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੀ ਬਾਸਕਿਟ 'ਚ ਡਾਲਰ ਦੇ ਕਮਜ਼ੋਰ ਪੈਣ ਅਤੇ ਵਪਾਰ ਯੁੱਧ ਦੀਆਂ ਸੰਭਾਵਨਾਵਾਂ ਨੇ ਨਿਵੇਸ਼ਕਾਂ ਵਿਚ ਪੀਲੀ ਧਾਤੂ ਦੀ ਮੰਗ ਵਧਾ ਦਿੱਤੀ ਹੈ। ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਲੰਡਨ ਦਾ ਸੋਨਾ ਹਾਜਿਰ 5.15 ਡਾਲਰ ਚਮਕ ਕੇ 1,201.50 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 7.2 ਡਾਲਰ ਦੀ ਤੇਜ਼ੀ ਨਾਲ 1,208.50 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਇਸ ਦੌਰਾਨ ਚਾਂਦੀ 0.08 ਡਾਲਰ ਚਮਕ ਕੇ 14.24 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।

ਸੋਨਾ ਭਟੂਰ ਵੀ 170 ਰੁਪਏ ਚੜ੍ਹ ਕੇ 31,420 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। 8 ਗ੍ਰਾਮ ਵਾਲੀ ਗਿੱਨੀ ਹਾਲਾਂਕਿ 24,500 ਰੁਪਏ 'ਤੇ ਟਿਕੀ ਰਹੀ। ਚਾਂਦੀ ਹਾਜਿਰ 200 ਰੁਪਏ ਦੇ ਵਾਧੇ ਨਾਲ 37,850 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਚਾਂਦੀ ਵਾਇਦਾ 'ਚ 800 ਰੁਪਏ ਦੀ ਤੇਜ਼ੀ ਦੇਖੀ ਗਈ ਅਤੇ ਇਹ 37,100 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।