ਬਾਜ਼ਾਰ ''ਚ ਤੇਜ਼ੀ ਆਉਣ ਕਾਰਨ ਵਧਿਆ ਵਪਾਰ, ਮਈ ''ਚ ਰੋਜ਼ਾਨਾ ਔਸਤਨ 63,774 ਕਰੋੜ ਦੀ ਹੋਈ ਟ੍ਰੇਡਿੰਗ

06/03/2023 4:34:16 PM

ਨਵੀਂ ਦਿੱਲੀ - ਮਾਰਕੀਟ 'ਚ ਤੇਜ਼ੀ ਆਉਣ ਦੇ ਕਾਰਨ ਵਪਾਰ ਵੀ ਵੱਧ ਗਿਆ ਹੈ। ਮਈ ਵਿੱਚ ਨਕਦ ਸ਼੍ਰੈਣੀ ਵਿੱਚ ਰੋਜ਼ਾਨਾ ਔਸਤਨ 63,774 ਕਰੋੜ ਰੁਪਏ ਦਾ ਵਪਾਰ ਹੋਇਆ ਹੈ, ਜੋ ਸਤੰਬਰ 2022 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਦੱਸ ਦੇਈਏ ਕਿ ਬਾਜ਼ਾਰ ਦੇ ਇਸ ਵਪਾਰ ਵਿੱਚ ਪਿਛਲੇ ਮਹੀਨੇ ਦੇ ਮੁਕਾਬਲੇ 16.5 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬਾਂਬੇ ਸਟਾਕ ਐਕਸਚੇਂਜ (BSE) ਅਤੇ ਨੈਸ਼ਨਲ ਸਟਾਕ ਐਕਸਚੇਂਜ (NSE) 'ਤੇ ਫਿਊਚਰਜ਼ ਐਂਡ ਓਪਸ਼ਨਜ਼ (F&O) ਹਿੱਸੇ ਵਿੱਚ ਔਸਤ ਰੋਜ਼ਾਨਾ ਵਪਾਰ ਦੀ ਮਾਤਰਾ ਵਿੱਚ ਕਾਫ਼ੀ ਵਾਧਾ ਹੋਇਆ ਹੈ। F&O ਵਪਾਰ ਮਈ 'ਚ 252 ਲੱਖ ਕਰੋੜ ਰੁਪਏ ਦੇ ਰਿਕਾਰਡ ਤੱਕ ਪਹੁੰਚ ਗਿਆ ਹੈ, ਜੋ ਅਪ੍ਰੈਲ ਦੇ ਮਹਿਨੇ ਤੋਂ 242 ਲੱਖ ਕਰੋੜ ਰੁਪਏ ਤੋਂ 4 ਫ਼ੀਸਦੀ ਵੱਧ ਹੈ।

ਇਹ ਵੀ ਪੜ੍ਹੋ : ਜ਼ਮੀਨੀ ਪੱਧਰ 'ਤੇ ਘੱਟ ਹੋਈ ਮਹਿੰਗਾਈ, ਟਮਾਟਰ 50 ਫ਼ੀਸਦੀ ਹੋਏ ਸਸਤੇ

ਦੱਸ ਦੇਈਏ ਕਿ ਮਈ 'ਚ ਸੈਂਸੈਕਸ ਅਤੇ ਨਿਫਟੀ 'ਚ 2-2 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਨਾਲ ਉਸ ਦਾ ਤਿੰਨ ਮਹੀਨਿਆਂ ਦਾ ਮੁਨਾਫ਼ਾ ਵਧ ਕੇ 5 ਫ਼ੀਸਦੀ ਹੋ ਗਿਆ ਹੈ। ਵਿਆਪਕ ਮਾਰਕੀਟ ਦੀ ਮਜ਼ਬੂਤ ​​​​ਪ੍ਰਦਰਸ਼ਨ ਵੀ ਮਹੀਨੇ ਦੇ ਦੌਰਾਨ ਜਾਰੀ ਰਿਹਾ। ਨਿਫਟੀ ਮਿਡਕੈਪ 100 ਸੂਚਕਾਂਕ ਵਿੱਚ 6.2 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਦਕਿ ਨਿਫਟੀ ਸਮਾਲਕੈਪ 100 ਸੂਚਕਾਂਕ 5.1 ਫ਼ੀਸਦੀ ਚੜ੍ਹਿਆ।  

ਇਹ ਵੀ ਪੜ੍ਹੋ : ਬੇਮੌਸਮੀ ਮੀਂਹ ਕਾਰਨ ਠੰਡਾ ਪਿਆ ਸਾਫਟ ਡਰਿੰਕ ਅਤੇ ਆਈਸਕ੍ਰੀਮ ਦਾ ਕਾਰੋਬਾਰ, ਵਿਕਰੀ 'ਚ ਆਈ ਗਿਰਾਵਟ

ਸੂਤਰਾਂ ਅਨੁਸਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (FPIs) ਦੁਆਰਾ ਖਰੀਦਦਾਰੀ ਦੇ ਵਿਚਕਾਰ ਬਾਜ਼ਾਰ ਵਿੱਚ ਤੇਜ਼ੀ ਦੇ ਕਾਰਨ ਪ੍ਰਚੂਨ ਖਰੀਦਦਾਰੀ ਵੀ ਵਧ ਰਹੀ ਹੈ। FPI ਨੇ ਮਈ 'ਚ 43,838 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਹਨ, ਜੋ ਪਿਛਲੇ ਅਗਸਤ ਤੋਂ ਬਾਅਦ ਸਭ ਤੋਂ ਜ਼ਿਆਦਾ ਹਨ। ਪਿਛਲੇ ਤਿੰਨ ਮਹੀਨਿਆਂ ਵਿੱਚ FPI ਨੇ ਘਰੇਲੂ ਸਟਾਕ ਮਾਰਕੀਟ ਵਿੱਚ 70,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਦੂਜੇ ਪਾਸੇ ਨਕਦ ਸ਼੍ਰੇਣੀ ਵਿੱਚ ਵੌਲਯੂਮ ਵਿੱਚ ਹੋਇਆ ਵਾਧਾ ਬ੍ਰੋਕਰੇਜ ਉਦਯੋਗ ਦੇ ਲਈ ਇੱਕ ਚੰਗਾ ਸੰਕੇਤ ਹੈ, ਕਿਉਂਕਿ ਉਨ੍ਹਾਂ ਦਾ ਕਮਿਸ਼ਨ F&O ਦੇ ਮੁਕਾਬਲੇ ਇਸ ਸ਼੍ਰੇਣੀ ਵਿੱਚ ਜ਼ਿਆਦਾ ਹੁੰਦਾ ਹੈ। ਨਕਦੀ ਦੀ ਮਾਤਰਾ ਵਧਣ ਦਾ ਮਤਲਬ ਇਹ ਵੀ ਹੈ ਕਿ ਬੰਦ ਪਈ ਪੂੰਜੀ ਸ਼ੇਅਰਾੰ ਵਿੱਚ ਆ ਰਹੀ ਹੈ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ:ਅਫਰੀਕਾ ਤੇ ਮੱਧ ਏਸ਼ੀਆ ਦੀਆਂ 6 ਨਵੀਆਂ ਥਾਵਾਂ ਲਈ ਉਡਾਣਾਂ ਸ਼ੁਰੂ ਕਰੇਗੀ IndiGo

rajwinder kaur

This news is Content Editor rajwinder kaur