ਬਜਟ 2018: 2022 ਤੱਕ ਹਰ ਗਰੀਬ ਨੂੰ ਦਿੱਤਾ ਜਾਵੇਗਾ ਘਰ

02/01/2018 12:48:07 PM

ਨਵੀਂ ਦਿੱਲੀ—ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਸੰਸਦ 'ਚ ਕੇਂਦਰ ਸਰਕਾਰ ਦਾ ਆਮ ਬਜਟ ਪੇਸ਼ ਕੀਤਾ ਹੈ। ਉਹ ਬਜਟ ਇਸ ਲਈ ਖਾਸ ਹੈ ਕਿਉਂਕਿ ਇਸਨੂੰ ਜੀ.ਐੱਸ.ਟੀ. ਦੇ ਬਾਅਦ ਪੇਸ਼ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਹਾਊਸਿੰਗ ਸੈਕਟਰ ਨੂੰ ਬੂਸਟ ਦੇਣ ਲਈ ਕਈ ਅਹਿਮ ਐਲਾਨ ਕੀਤੇ ਹਨ। ਬਜਟ ਪੇਸ਼ ਕਰਦੇ ਹੋਏ ਜੇਤਲੀ ਨੇ ਕਿਹਾ ਕਿ ਨੈਸ਼ਨਲ ਹਾਊਸਿੰਗ ਬੋਰਡ ਦੇ ਤਹਿਤ ਸਸਤੇ ਘਰਾਂ ਦੇ ਲਈ ਵੱਖਰਾ ਫੰਡ ਬਣਾਉਣ ਦੀ ਯੋਜਨਾ ਹੈ। ਪੀ.ਐੱਮ.ਆਵਾਸ ਯੋਜਨਾ ਦੇ ਤਹਿਤ ਘਰ ਦਿੱਤੇ ਜਾਣਗੇ। ਸਸਤੇ ਘਰਾਂ ਦੀ ਯੋਜਨਾਂ ਦੇ ਲਈ ਰਾਸ਼ਟਰੀ ਹਾਊਸਿੰਗ ਬੈਂਕ ਦੇ ਤਹਿਤ ਸਮਰਪਿਤ ਕੋਸ਼ ਬਣਾਇਆ ਜਾਵੇਗਾ।

2 ਕਰੋੜ ਟਾਇਲਟ ਬਣਾਉਣ ਦਾ ਟੀਚਾ
ਉਨ੍ਹਾਂ ਨੇ ਕਿਹਾ ਕਿ 2022 ਤੱਕ ਹਰ ਗਰੀਬ ਨੂੰ ਘਰ ਦਿੱਤਾ ਜਾਵੇਗਾ। ਪਿੰਡਾਂ 'ਚ 1 ਕਰੋੜ ਘਰ ਬਣਨਗੇ। ਨਾਲ ਹੀ ਉਨ੍ਹਾਂ ਨੇ ਕਿਹਾ ਕਿ 4 ਕਰੋੜ ਗਰੀਬ ਘਰਾਂ 'ਚ ਬਿਜਲੀ ਦਿੱਤੀ ਗਈ। 6 ਕਰੋੜ ਤੋਂ ਜ਼ਿਆਦਾ ਟਾਇਲਟਾਂ ਦਾ ਨਿਰਮਾਣ ਹੋਇਆ ਹੈ, ਅਗਲੇ ਵਿੱਤ ਸਾਲ 'ਚ 2 ਕਰੋੜ ਹੋਰ ਟਾਇਲਟ ਬਣਾਉਣ ਦਾ ਟੀਚਾ ਹੈ।