BSNL ਨੇ ਬਦਲਿਆ 198 ਰੁਪਏ ਵਾਲਾ ਪਲਾਨ, ਰੋਜ਼ 2 ਜੀ.ਬੀ. ਡਾਟਾ ਨਾਲ ਮਿਲੇਗੀ ਖਾਸ ਸੁਵਿਧਾ

05/22/2020 2:22:13 PM

ਗੈਜੇਟ ਡੈਸਕ— ਬੀ.ਐੱਸ.ਐੱਨ.ਐੱਲ. ਨੇ ਆਪਣੇ 198 ਰੁਪਏ ਵਾਲੇ ਡਾਟਾ ਪਲਾਨ 'ਚ ਬਦਲਾਅ ਕੀਤਾ ਹੈ। ਇਸ ਪਲਾਨ 'ਚ ਰੋਜ਼ 2 ਜੀ.ਬੀ. ਡਾਟਾ ਤੋਂ ਇਲਾਵਾ ਹੁਣ ਗਾਹਾਂ ਨੂੰ ਮੁਫਤ ਕਾਲਰ ਟਿਊਨ ਦੀ ਸਹੂਲਤ ਵੀ ਮਿਲੇਗੀ। ਇਸ ਸੇਵਾ ਲਈ ਉਂਝ ਕੰਪਨੀ 30 ਰੁਪਏ ਮਹੀਨਾ ਭੁਗਤਾਨ ਲੈਂਦੀ ਹੈ ਪਰ ਤੁਹਾਨੂੰ ਹੁਣ ਇਸ ਪਲਾਨ ਦੇ ਨਾਲ ਇਹ ਸੇਵਾ ਮੁਫਤ ਮਿਲੇਗੀ। 

ਕੰਪਨੀ ਦੇ 198 ਰੁਪਏ ਵਾਲੇ ਪਲਾਨ 'ਚ ਰੋਜ਼ 2 ਜੀ.ਬੀ. ਹਾਈ ਸਪੀਡ ਡਾਟਾ ਮਿਲਦਾ ਹੈ ਜਿਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਸਪੀਡ ਘੱਟ ਕੇ 40 ਕੇ.ਬੀ.ਪੀ.ਐੱਸ. ਦੀ ਰਹਿ ਜਾਂਦੀ ਹੈ। ਹੁਣ ਇਸ ਵਿਚ ਕਾਲਰ ਟਿਊਨ ਦੀ ਸਹੂਲਤ ਵੀ ਮੁਫਤ ਮਿਲੇਗੀ। ਪਲਾਨ ਦੀ ਮਿਆਦ 54 ਦਿਨਾਂ ਦੀ ਹੈ। ਧਿਆਨ ਰਹੇ ਕਿ ਇਸ ਪਲਾਨ 'ਚ ਕਿਸੇ ਵੀ ਤਰ੍ਹਾਂ ਦੀ ਕਾਲਿੰਗ ਦੀ ਸਹੂਲਤ ਨਹੀਂ ਮਿਲਦੀ। 

ਇਨ੍ਹਾਂ ਰਾਜਾਂ 'ਚ ਮਿਲੇਗੀ ਇਹ ਸਹੂਲਤ
198 ਰੁਪਏ ਵਾਲੇ ਪਲਾਨ 'ਚ ਮੁਫਤ ਕਾਲਰ ਟਿਊਨ ਦੀ ਸਹੂਲਤ ਕੰਪਨੀ ਨੇ ਅਰੁਣਾਚਲ ਪ੍ਰਦੇਸ਼, ਅਸਮ, ਬਿਹਾਰ, ਚੇਨਈ, ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਕਰਨਾਟਕ, ਕੇਰਲ, ਕੋਲਕਾਤਾ, ਮਣਿਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਓਡੀਸ਼ਾ, ਪੰਜਾ, ਰਾਜਸਥਾਨ, ਸਿੱਕਮ, ਤ੍ਰਿਪੁਰਾ, ਯੂ.ਪੀ. ਈਸਟ, ਯੂ.ਪੀ. ਵੈਸਟ, ਉੱਤਰਾਖੰਡ ਅਤੇ ਵੈਸਟ ਬੰਗਾਲ ਵਰਗੇ ਰਾਜਾਂ 'ਚ ਸ਼ੁਰੂ ਕੀਤੀ ਹੈ।

Rakesh

This news is Content Editor Rakesh