ਸੋਮਵਾਰ ਤੋਂ BSE, ਐੱਨ. ਐੱਸ. ਈ 'ਤੇ DHFL ਦੇ ਸ਼ੇਅਰਾਂ 'ਚ ਨਹੀਂ ਹੋਵੇਗੀ ਟ੍ਰੇਡਿੰਗ

06/13/2021 4:23:52 PM

ਨਵੀਂ ਦਿੱਲੀ- ਬਾਜ਼ਾਰ ਵਿਚ ਨਿਵੇਸ਼ ਕਰਨ ਵਾਲੇ ਲੋਕਾਂ ਲਈ ਅਹਿਮ ਖ਼ਬਰ ਹੈ। ਦੀਵਾਨ ਹਾਊਸਿੰਗ ਫਾਈਨੈਂਸ ਕਾਰਪੋਰੇਸ਼ਨ (ਡੀ. ਐੱਚ. ਐੱਫ. ਐੱਲ.) ਦੇ ਸ਼ੇਅਰਾਂ ਵਿਚ ਟ੍ਰੇਡਿੰਗ ਬੰਦ ਹੋ ਰਹੀ ਹੈ।

ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੇ ਕਿਹਾ ਕਿ ਸੋਮਵਾਰ ਤੋਂ ਡੀ. ਐੱਚ. ਐੱਫ. ਐੱਲ. ਦੇ ਸ਼ੇਅਰਾਂ ਦਾ ਕਾਰੋਬਾਰ ਬੰਦ ਹੋ ਜਾਵੇਗਾ।

ਦਿਵਾਲੀਆ ਹੋ ਚੁੱਕੀ ਡੀ. ਐੱਚ. ਐੱਫ. ਐੱਲ. ਲਈ ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਪੀਰਾਮਲ ਗਰੁੱਪ ਦੀ ਖ਼ਰੀਦ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿਚਕਾਰ ਬਾਜ਼ਾਰ ਵਿਚ ਗੁੰਝਲਦਾਰਾਂ ਤੋਂ ਬਚਣ ਲਈ ਇਹ ਕਦਮ ਚੁੱਕਿਆ ਗਿਆ ਹੈ। ਟ੍ਰਿਬਿਊਨਲ ਨੇ 7 ਜੂਨ ਨੂੰ ਦਿਵਾਲਾ ਤੇ ਇਨਸੋਲਵੈਂਸੀ ਕੋਡ ਤਹਿਤ ਸਮਾਧਾਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਬੀ. ਐੱਸ. ਈ. ਅਤੇ ਐੱਨ. ਐੱਸ. ਈ. ਨੇ ਸ਼ੁੱਕਰਵਾਰ ਨੂੰ ਵੱਖ-ਵੱਖ ਸਰਕੂਲਰ ਜਾਰੀ ਕਰਕੇ ਕਿਹਾ ਕਿ ਉਹ 14 ਜੂਨ ਨੂੰ ਡੀ. ਐੱਚ. ਐੱਫ. ਐੱਲ. ਦੇ ਸ਼ੇਅਰਾਂ ਵਿਚ ਟ੍ਰੇਡਿੰਗ ਬੰਦ ਕਰਨਗੇ। ਡੀ. ਐੱਚ. ਐੱਫ. ਐੱਲ. ਲਈ ਮਨਜ਼ੂਰੀ ਸਮਾਧਾਨ ਯੋਜਨਾ ਤਹਿਤ ਕੰਪਨੀ ਦੇ ਇਕੁਇਟੀ ਸ਼ੇਅਰਾਂ ਨੂੰ ਬਾਜ਼ਾਰ ਤੋਂ ਹਟਾਉਣਾ ਹੋਵੇਗਾ। 

Sanjeev

This news is Content Editor Sanjeev