ਝਾੜੂ ''ਤੇ ਲੱਗੇਗਾ 5 ਫੀਸਦੀ ਜੀ. ਐੱਸ. ਟੀ

05/25/2017 12:29:41 AM

ਨਵੀਂ ਦਿੱਲੀ — ਜੰਮੂ-ਕਸ਼ਮੀਰ ਨੂੰ ਛੱਡ ਦੇ ਦੇਸ਼ ਦੇ ਸਭ ਸੂਬਿਆਂ 'ਚ ਵੈਟ ਤੋਂ ਮੁਕਤ ਝਾੜੂ ਦੇ ਬੁਰੇ ਦਿਨ ਆਉਣ ਵਾਲੇ ਹਨ। 1 ਜੁਲਾਈ ਤੋਂ ਝਾੜੂ 'ਤੇ 5 ਫੀਸਦੀ ਜੀ. ਐੱਸ. ਟੀ. ਲੱਗ ਜਾਵੇਗਾ। ਕੌਮੀ ਰਾਜਧਾਨੀ ਦਿੱਲੀ ਵਿਚ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਵੀ ਝਾੜੂ ਹੈ। ਇਸ ਲਈ 'ਆਪ' ਦੇ ਆਗੂਆਂ ਨੇ ਝਾੜੂ ਨੂੰ ਜੀ. ਐੱਸ. ਟੀ. ਦੇ ਘੇਰੇ ਵਿਚ ਲਿਆਉਣ 'ਤੇ ਕੇਂਦਰ ਸਰਕਾਰ ਕੋਲ ਵਿਰੋਧ ਪ੍ਰਗਟਾਇਆ ਹੈ। 'ਆਪ' ਦੇ ਟ੍ਰੇਡ ਵਿੰਗ ਨੇ ਇਸ ਨੂੰ ਘਰੇਲੂ ਸਨਅਤ ਅਤੇ ਸਵੱਛ ਭਾਰਤ ਮੁਹਿੰਮ ਲਈ ਝਟਕਾ ਦੱਸਿਆ ਹੈ।
ਆਮ ਆਦਮੀ ਪਾਰਟੀ ਦੇ ਟ੍ਰੇਡ ਵਿੰਗ ਦੇ ਮੁਖੀ ਸੁਭਾਸ਼ ਖੰਡੇਲਵਾਲ ਅਤੇ ਕਨਵੀਨਰ ਬ੍ਰਿਜੇਸ਼ ਗੋਇਲ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰਾਲਾ ਦੇ ਇਸ ਫੈਸਲੇ ਕਾਰਨ ਝਾੜੂ ਦਾ ਕਾਰੋਬਾਰ ਕਰਨ ਵਾਲਿਆਂ 'ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਾ ਸਿਰਫ ਉਨ੍ਹਾਂ 'ਤੇ ਟੈਕਸ ਦੀ ਮਾਰ ਪਏਗੀ ਸਗੋਂ ਕਾਗਜ਼ੀ ਉਲਝਣਾਂ ਦਾ ਭਾਰ ਵੀ ਵਧ ਜਾਏਗਾ। 
ਉਨ੍ਹਾਂ ਦੱਸਿਆ ਕਿ ਜੰਮੂ-ਕਸ਼ਮੀਰ ਨੂੰ ਛੱਡ ਕੇ ਪੂਰੇ ਬਾਕੀ ਸਾਰੇ ਦੇਸ਼ ਵਿਚ ਝਾੜੂ ਵੈਟ ਮੁਕਤ ਹੈ ਪਰ ਹੁਣ ਇਸ 'ਤੇ 5 ਫੀਸਦੀ ਜੀ. ਐੱਸ. ਟੀ. ਲਾਇਆ ਜਾ ਰਿਹਾ ਹੈ। ਝਾੜੂ ਦਾ ਕਾਰੋਬਾਰ ਘਰੇਲੂ ਉਦਯੋਗ ਦੀ ਸ਼੍ਰੇਣੀ ਵਿਚ ਆਉਂਦਾ ਹੈ ਅਤੇ ਇਸ ਨੂੰ ਬਣਾਉਣ ਲਈ ਮਸ਼ੀਨਰੀ ਦੀ ਵਰਤੋਂ ਨਹੀਂ ਹੁੰਦੀ। ਇਸ ਤੋਂ ਇਲਾਵਾ ਅਮੀਰ ਹੋਵੇ ਜਾਂ ਗਰੀਬ, ਝਾੜੂ ਹਰ ਘਰ ਦੀ ਲੋੜ ਹੈ। ਪ੍ਰਧਾਨ ਮੰਤਰੀ ਦੀ ਸਵੱਛਤਾ ਵਾਲੀ ਮੁਹਿੰਮ ਵੀ ਝਾੜੂ ਤੋਂ ਬਿਨਾਂ ਬੇਤੁਕੀ ਹੈ। ਇਸ ਲਈ ਕੇਂਦਰ ਸਰਕਾਰ ਇਸ ਨੂੰ ਜੀ. ਐੱਸ. ਟੀ . ਦੇ ਘੇਰੇ 'ਚੋਂ ਬਾਹਰ ਰੱਖੇ। 
ਝਾੜੂ ਦੇ ਨਾਲ ਹੀ ਜ਼ੀਰੋ ਫੀਸਦੀ ਵੈਟ ਵਾਲੇ ਡੀਵੈਟ ਸ਼ਡਿਊਲ-1 'ਚ ਸ਼ਾਮਲ ਲਗਭਗ ਇਕ ਦਰਜਨ ਘਰੇਲੂ ਵਰਤੋਂ ਦੀਆਂ ਵਸਤਾਂ ਨੂੰ ਜੀ. ਐੱਸ. ਟੀ. ਦੀ ਟੈਕਸ ਮੁਕਤ ਸੂਚੀ ਵਿਚ ਨਾ ਰੱਖਦੇ ਹੋਏ ਉਨ੍ਹਾਂ 'ਤੇ 5 ਤੋਂ 18 ਫੀਸਦੀ ਤਕ ਟੈਕਸ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਅਗਰਬੱਤੀ ਅਤੇ ਮਿੱਟੀ ਦੇ ਤੇਲ ਦੇ ਸਟੋਵ 'ਤੇ ਜ਼ੀਰੋ ਫੀਸਦੀ ਵੈਟ ਦੀ ਤੁਲਨਾ ਵਿਚ ਹੁਣ 12 ਫੀਸਦੀ ਜੀ. ਐੱਸ. ਟੀ. ਲੱਗੇਗਾ। ਮਿੱਟੀ ਦੇ ਤੇਲ ਦੇ ਲੈਂਪ, ਲਾਲਟੇਨ ਅਤੇ ਉਸਦੇ ਸ਼ੀਸ਼ੇ ਤੇ ਕਲ-ਪੁਰਜ਼ਿਆਂ 'ਤੇ ਵੀ ਜੀ. ਐੱਸ. ਟੀ. ਦਾ ਰੇਟ 5 ਤੋਂ 12 ਫੀਸਦੀ ਰੱਖਿਆ ਗਿਆ ਹੈ।
ਸੈਨੇਟਰੀ ਨੈਪਕਿਨਜ਼ ਇਸ ਸਮੇਂ ਦਿੱਲੀ 'ਚ ਵੈਟ ਫ੍ਰੀ ਹਨ ਪਰ ਇਨ੍ਹਾਂ 'ਤੇ ਵੀ 12 ਫੀਸਦੀ ਜੀ. ਐੱਸ. ਟੀ. ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਬਜ਼ੁਰਗਾਂ ਵਲੋਂ ਵਰਤੇ ਜਾਣ ਵਾਲੇ ਕਲੀਨੀਕਲ ਡਾਇਪਰਜ਼ 'ਤੇ ਵੀ ਟੈਕਸ ਦੀ ਦਰ ਹੁਣ 0 ਤੋਂ ਵਧ ਕੇ 12 ਫੀਸਦੀ ਹੋ ਜਾਏਗੀ। ਸਾਈਕਲ ਅਤੇ ਟ੍ਰਾਈ ਸਾਈਕਲ 'ਤੇ ਵੀ ਦੇਸ਼ ਭਰ ਵਿਚ ਇਸ ਸਮੇਂ ਜ਼ੀਰੋ ਤੋਂ 5 ਫੀਸਦੀ ਵੈਟ ਲੱਗਦਾ ਹੈ ਪਰ ਹੁਣ ਜੀ. ਐੱਸ. ਟੀ. 12 ਫੀਸਦੀ ਲੱਗੇਗਾ। 
ਵਪਾਰੀਆਂ ਦਾ ਦਾਅਵਾ ਹੈ ਕਿ ਡੀਵੈਟ ਸ਼ਡਿਊਲ-1 ਵਿਚ ਸ਼ਾਮਲ 99 ਵਸਤਾਂ ਵਿਚੋਂ ਲਗਭਗ 12 ਦਰਜਨ ਵਸਤਾਂ ਦੀਆਂ ਦਰਾਂ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਇਨ੍ਹਾਂ ਨੂੰ 5 ਤੋਂ 12 ਫੀਸਦੀ ਦੇ ਟੈਕਸ ਸਲੈਬ 'ਚ ਪਾ ਦਿੱਤਾ